
ਘਟਨਾ ਸਵੇਰੇ 9 ਵਜੇ ਵਾਪਰੀ
ਜਾਮਨਗਰ, 3 ਜੂਨ: ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ’ਚ ਦੋ ਵਰ੍ਹਿਆਂ ਦੀ ਇਕ ਬੱਚੀ ਸਨਿਚਰਵਾਰ ਨੂੰ ਇਕ ਬੋਰਵੈੱਲ ’ਚ ਡਿੱਗ ਗਈ ਅਤੇ 20 ਫ਼ੁਟ ਦੀ ਡੁੰਘਾਈ ’ਚ ਫਸ ਗਈ। ਇਸ ਤੋਂ ਬਾਅਦ ਅੱਗ ਬੁਝਾਊ ਵਿਭਾਗ ਦੇ ਮੁਲਾਜ਼ਮਾਂ ਨੇ ਬਚਾਅ ਮੁਹਿੰਮ ਸ਼ੁਰੂ ਕੀਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਜਾਮਨਗਰ ਵਿਕਾਸ ਵਿਭਾਗ ਦੇ ਅਧਿਕਾਰੀ ਐਨ.ਏ. ਸਰਵਈਆ ਨੇ ਦਸਿਆ ਕਿ ਜਾਮਨਗਰ ਸ਼ਹਿਰ ਤੋਂ ਲਗਭਗ 40 ਕਿਲੋਮੀਟਰ ਦੂਰ ਤਮਾਚਾਨ ਪਿੰਡ ਦੇ ਇਕ ਖੇਤ ’ਚ ਮਜ਼ਦੂਰ ਦੇ ਰੂਪ ’ਚ ਕੰਮ ਕਰਨ ਵਾਲੇ ਇਕ ਜਨਜਾਤੀ ਪ੍ਰਵਾਰ ਦੀ ਬੱਚੀ ਖੇਡਦੇ ਸਮੇਂ ਲਗਭਗ 200 ਫ਼ੁਟ ਡੂੰਘੇ ਬੋਰਵੈੱਲ ’ਚ ਡਿੱਗ ਗਈ।
ਉਨ੍ਹਾਂ ਕਿਹਾ ਕਿ ਇਹ ਘਟਨਾ ਸਵੇਰੇ 9 ਵਜੇ ਵਾਪਰੀ। ਦੁਪਹਿਰ 11 ਵਜੇ ਦੇ ਕਰੀਬ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ, ਜੋ ਖ਼ਬਰ ਲਿਖੇ ਜਾਣ ਤਕ ਜਾਰੀ ਹੈ।