
ਗ ਕਾਰਨ ਕਿਸੇ ਜਾਨੀ ਜਾਂ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ
Taj Express Train Fire: ਦਿੱਲੀ ਨੇੜੇ ਤੁਗਲਕਾਬਾਦ ਅਤੇ ਓਖਲਾ ਵਿਚਕਾਰ ਤਾਜ ਐਕਸਪ੍ਰੈਸ ਦੇ 4 ਡੱਬਿਆਂ ਵਿੱਚ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਅੱਗ ਕਾਰਨ ਕਿਸੇ ਜਾਨੀ ਜਾਂ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਉੱਤਰੀ ਰੇਲਵੇ ਦੇ ਸੀਪੀਆਰਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੁਗਲਕਾਬਾਦ-ਓਖਲਾ ਵਿਚਕਾਰ ਤਾਜ ਐਕਸਪ੍ਰੈਸ ਦੀਆਂ 4 ਬੋਗੀਆਂ ਨੂੰ ਅੱਗ ਲੱਗ ਗਈ। ਸਾਰੇ ਯਾਤਰੀ ਸੁਰੱਖਿਅਤ ਹਨ। ਡੀਸੀਪੀ ਰੇਲਵੇ ਮੁਤਾਬਕ ਕੁੱਲ 6 ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ ਹਨ। ਫਾਇਰ ਵਿਭਾਗ ਦੇ ਕਰਮਚਾਰੀ ਅੱਗ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।
ਦਿੱਲੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ, "3 ਜੂਨ ਨੂੰ ਟਰੇਨ ਵਿੱਚ ਅੱਗ ਲੱਗਣ ਦੇ ਸਬੰਧ ਵਿੱਚ ਸ਼ਾਮ 4.41 ਵਜੇ ਇੱਕ ਪੀਸੀਆਰ ਕਾਲ ਆਈ ਸੀ।" ਅਪੋਲੋ ਹਸਪਤਾਲ ਨੇੜੇ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ ਤਾਜ ਐਕਸਪ੍ਰੈਸ ਟਰੇਨ ਦੇ 4 ਡੱਬਿਆਂ ਨੂੰ ਅੱਗ ਲੱਗੀ ਹੋਈ ਹੈ। ਫਿਲਹਾਲ ਟਰੇਨ ਨੂੰ ਰੋਕ ਦਿੱਤਾ ਗਿਆ ਹੈ। ਕੋਈ ਵੀ ਜ਼ਖਮੀ ਨਹੀਂ ਹੋਇਆ ਕਿਉਂਕਿ ਯਾਤਰੀ ਦੂਜੇ ਡੱਬਿਆਂ ਵਿੱਚ ਚਲੇ ਗਏ ਅਤੇ ਕੁੱਝ ਹੇਠਾਂ ਉਤਰ ਗਏ। ਰੇਲਵੇ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।