Thief in Lucknow : ਘਰ 'ਚ ਚੋਰੀ ਕਰਨ ਗਿਆ ਚੋਰ, ਗਰਮੀ ਲੱਗੀ ਤਾਂ AC ਛੱਡ ਕੇ ਸੌਂ ਗਿਆ, ਸਵੇਰੇ ਪੁਲਿਸ ਨੂੰ ਦੇਖ ਉੱਡੇ ਹੋਸ਼
Published : Jun 3, 2024, 3:51 pm IST
Updated : Jun 3, 2024, 3:51 pm IST
SHARE ARTICLE
Robbery
Robbery

ਘਰ 'ਚ ਸੁੱਤੇ ਪਏ ਚੋਰ ਨੂੰ ਪੁਲਿਸ ਨੇ ਕਿਵੇਂ ਦਬੋਚਿਆ

Thief in Lucknow : ਦੇਸ਼ ਭਰ 'ਚ ਅਕਸਰ ਚੋਰੀ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਕੁਝ ਚੋਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ। ਉਨ੍ਹਾਂ ਬਾਰੇ ਸੁਣ ਕੇ ਹੀ ਲੋਕ ਭੰਬਲਭੂਸੇ ਵਿਚ ਪੈ ਜਾਂਦੇ ਹਨ। ਇਨ੍ਹੀਂ ਦਿਨੀਂ ਚੋਰੀ ਦੀ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਦਰਅਸਲ, ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਚੋਰ ਚੋਰੀ ਕਰਨ ਦੀ ਨੀਅਤ ਨਾਲ ਇੱਕ ਘਰ ਵਿੱਚ ਦਾਖਲ ਹੋਇਆ ਸੀ ਪਰ ਚੋਰ ਸ਼ਰਾਬੀ ਹੋਣ ਕਰਕੇ ਘਰ ਅੰਦਰ ਹੀ ਸੋ ਗਿਆ। ਜਦੋਂ ਸਵੇਰੇ ਅੱਖ ਖੁੱਲ੍ਹੀ ਤਾਂ ਆਪਣੇ ਆਲੇ-ਦੁਆਲੇ ਪੁਲਿਸ ਨੂੰ ਦੇਖ ਕੇ ਹੈਰਾਨ ਰਹਿ ਗਿਆ।

ਘਰ 'ਚ ਸੁੱਤੇ ਪਏ ਚੋਰ ਨੂੰ ਪੁਲਿਸ ਨੇ ਕਿਵੇਂ ਦਬੋਚਿਆ 

ਇਹ ਘਟਨਾ ਗਾਜ਼ੀਪੁਰ ਥਾਣਾ ਖੇਤਰ ਦੇ ਇੰਦਰਾ ਨਗਰ ਦੇ ਸੈਕਟਰ-20 ਦੀ ਦੱਸੀ ਜਾ ਰਹੀ ਹੈ। ਰਿਪੋਰਟ ਮੁਤਾਬਕ ਜਿਸ ਘਰ 'ਚ ਚੋਰ ਸੁੱਤਾ ਹੋਇਆ ਪਾਇਆ ਗਿਆ, ਉਹ ਸੁਨੀਲ ਪਾਂਡੇ ਦਾ ਹੈ। ਜੋ ਬਲਰਾਮਪੁਰ ਹਸਪਤਾਲ ਵਿੱਚ ਕੰਮ ਕਰਦਾ ਹੈ ਅਤੇ ਵਾਰਾਣਸੀ ਵਿੱਚ ਤਾਇਨਾਤ ਹੈ, ਜਿਸ ਕਾਰਨ ਇੰਦਰਾ ਨਗਰ ਵਿੱਚ ਉਸ ਦਾ ਘਰ ਖਾਲੀ ਪਿਆ ਹੈ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਚੋਰ ਇਸ ਘਰ ਵਿਚ ਦਾਖਲ ਹੋ ਗਿਆ। ਜਦੋਂ ਸਵੇਰੇ ਘਰ ਦਾ ਦਰਵਾਜ਼ਾ ਖੁੱਲ੍ਹਾ ਦੇਖ ਕੇ ਗੁਆਂਢੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਘਰ 'ਚ ਲੁੱਟ-ਖੋਹ ਹੋ ਚੁੱਕੀ ਸੀ ਅਤੇ ਸਾਮਾਨ ਖਿਲਰਿਆ ਪਿਆ ਸੀ।

ਇਸ ਤੋਂ ਬਾਅਦ ਗਾਜ਼ੀਪੁਰ ਪੁਲਸ ਨੂੰ ਬੁਲਾਇਆ ਗਿਆ ਅਤੇ ਪੁਲਸ ਨੂੰ ਪਤਾ ਲੱਗਾ ਕਿ ਚੋਰ ਘਰ 'ਚ ਸੁੱਤਾ ਪਿਆ ਹੈ। ਉਨ੍ਹਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਵਿਰੁੱਧ ਆਈਪੀਸੀ ਦੀ ਧਾਰਾ 379ਏ ਤਹਿਤ ਚੋਰੀ ਦਾ ਕੇਸ ਦਰਜ ਕਰ ਲਿਆ। ਗਾਜ਼ੀਪੁਰ ਸਟੇਸ਼ਨ ਹਾਊਸ ਅਫਸਰ (ਐਸਐਚਓ) ਵਿਕਾਸ ਰਾਏ ਨੇ ਕਿਹਾ ਕਿ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀ ਅਨੁਸਾਰ ਉਸ ਨੇ ਘਰ ਦੀ ਬੈਟਰੀ ਕੱਢਣ ਤੋਂ ਪਹਿਲਾਂ ਵਾਟਰ ਪੰਪ ਨਾਲ ਵੀ ਛੇੜਛਾੜ ਕੀਤੀ ਪਰ ਉਹ ਸੌਂ ਗਿਆ।

ਅਧਿਕਾਰੀ ਨੇ ਦੱਸਿਆ ਕਿ ਅਲਮਾਰੀਆਂ ਦੇ ਤਾਲੇ ਤੋੜੇ ਗਏ, ਨਕਦੀ ਸਮੇਤ ਸਭ ਕੁਝ ਲਿਜਾਇਆ ਗਿਆ। ਚੋਰ ਨੇ ਵਾਸ਼ ਬੇਸਿਨ, ਗੈਸ ਸਿਲੰਡਰ ਅਤੇ ਵਾਟਰ ਪੰਪ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਅਧਿਕਾਰੀ ਨੇ ਕਿਹਾ, ''ਅਜਿਹਾ ਲੱਗਦਾ ਹੈ ਕਿ ਬੈਟਰੀ ਹਟਾਉਣ ਦੀ ਕੋਸ਼ਿਸ਼ ਕਰਦੇ ਸਮੇਂ ਉਹ ਨਸ਼ੇ ਕਾਰਨ ਬੇਹੋਸ਼ ਹੋ ਗਿਆ ਅਤੇ ਸੌਂ ਗਿਆ।

 

SHARE ARTICLE

ਏਜੰਸੀ

Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement