Delhi News: ਸਿਰਫ਼ਿਰੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਚਾਕੂ ਮਾਰ ਕੇ ਕੀਤਾ ਕਤਲ, ਫਿਰ ਲਾਸ਼ ਸਾੜਨ ਦੀ ਕੀਤੀ ਕੋਸ਼ਿਸ਼
Published : Jun 3, 2025, 9:57 am IST
Updated : Jun 3, 2025, 9:57 am IST
SHARE ARTICLE
A lonely lover murdered his girlfriend Delhi News
A lonely lover murdered his girlfriend Delhi News

Delhi News: ਕਿਹਾ- ਉਹ ਉਸ ਨਾਲ ਧੋਖਾ ਕਰ ਰਹੀ ਸੀ ਇਸ ਲਈ ਉਸ ਨੇ ਮਾਰ ਦਿੱਤਾ

A lonely lover murdered his girlfriend Delhi News: ਦਿੱਲੀ ਵਿੱਚ ਇੱਕ ਸਿਰਫ਼ਿਰੇ ਪ੍ਰੇਮੀ ਨੇ 18 ਸਾਲ ਦੀ ਕੁੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਨੇ ਕੁੜੀ ਦੇ ਸਰੀਰ 'ਤੇ ਵਾਰ-ਵਾਰ ਚਾਕੂ ਨਾਲ ਹਮਲੇ ਕੀਤਾ। ਜਿਸ ਤੋਂ ਬਾਅਦ ਉਸ ਨੇ ਲਾਸ਼ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਮਹਿਰੌਲੀ ਦੇ ਸੰਜੇ ਵਾਨ ਵਿੱਚ ਵਾਪਰੀ। ਪੁਲਿਸ ਨੂੰ ਸੰਜੇ ਵਾਨ ਦੇ ਇੱਕ ਸੁੰਨਸਾਨ ਇਲਾਕੇ ਵਿੱਚ ਇੱਕ ਕੁੜੀ ਦੀ ਲਾਸ਼ ਪਈ ਮਿਲੀ। ਇਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦਾ ਕਹਿਣਾ ਹੈ ਕਿ ਲੜਕੀ ਉਸ ਨੂੰ ਧੋਖਾ ਦੇ ਰਹੀ ਸੀ, ਇਸੇ ਲਈ ਉਸ ਨੇ ਇਹ ਅਪਰਾਧ ਕੀਤਾ। ਲੜਕੀ ਦਾ ਪਰਿਵਾਰ ਦੋਸ਼ੀ ਵਿਰੁੱਧ ਸਖ਼ਤ ਸਜ਼ਾ ਦੀ ਮੰਗ ਕਰ ਰਿਹਾ ਹੈ। ਦੋਸ਼ੀ ਦੀ ਪਛਾਣ 18 ਸਾਲਾ ਹਸ਼ਪ੍ਰੀਤ ਸਿੰਘ ਵਜੋਂ ਹੋਈ ਹੈ। ਉਹ ਰਾਣੀ ਬਾਗ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਬਿਜਲੀ ਦੇ ਸਾਮਾਨ ਦੀ ਦੁਕਾਨ ਹੈ। ਇਸ ਦੇ ਨਾਲ ਹੀ, ਦੋਸ਼ੀ ਡੀਯੂ ਦੇ ਓਪਨ ਲਰਨਿੰਗ ਪ੍ਰੋਗਰਾਮ ਵਿੱਚ ਬੀ.ਕਾਮ ਪਹਿਲੇ ਸਾਲ ਦਾ ਵਿਦਿਆਰਥੀ ਹੈ।

ਮ੍ਰਿਤਕਾ ਦੀ ਪਛਾਣ 18 ਸਾਲਾ ਮਹਿਕ ਜੈਨ ਵਜੋਂ ਹੋਈ ਹੈ। ਉਹ ਆਪਣੇ ਮਾਪਿਆਂ ਅਤੇ ਵੱਡੀ ਭੈਣ ਨਾਲ ਜਹਾਂਗੀਰਪੁਰੀ ਵਿੱਚ ਰਹਿੰਦੀ ਸੀ ਅਤੇ ਅੰਗਰੇਜ਼ੀ ਆਨਰਜ਼ ਅਤੇ ਕੋਰੀਅਨ ਭਾਸ਼ਾ ਦੀ ਪੜ੍ਹਾਈ ਕਰ ਰਹੀ ਸੀ।

ਦੋਸ਼ੀ ਹਸ਼ਪ੍ਰੀਤ ਨੇ ਲੜਕੀ ਨੂੰ ਮਿਲਣ ਦੇ ਬਹਾਨੇ ਸੰਜੇ ਵਨ ਬੁਲਾਇਆ, ਜਿੱਥੇ ਉਹ ਉਸ ਨੂੰ ਸੰਘਣੇ ਜੰਗਲਾਂ ਵਿੱਚ ਲੈ ਗਿਆ ਅਤੇ ਉਸ ਦੀ ਹੱਤਿਆ ਕਰ ਦਿੱਤੀ। ਦੋਸ਼ੀ ਨੇ ਮਹਿਕ 'ਤੇ ਤੇਜ਼ਧਾਰ ਚਾਕੂ ਨਾਲ ਕਈ ਵਾਰ ਕੀਤੇ ਅਤੇ ਉਸ ਦਾ ਕਤਲ ਕਰ ਦਿੱਤਾ। ਮਹਿਕ ਨੂੰ ਮਾਰਨ ਤੋਂ ਬਾਅਦ, ਦੋਸ਼ੀ ਨੇ ਉਸ ਦੀ ਲਾਸ਼ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ।

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰੱਬ ਅਜਿਹੀ ਭੈੜੀ ਨੂੰਹ ਕਿਸੇ ਨੂੰ ਨਾ ਦੇਵੇ, ਮੁੰਡੇ ਨੇ ਘਰ ਵੇਚ ਕੇ ਪਤਨੀ ਨੂੰ ਭੇਜਿਆ ਸੀ ਵਿਦੇਸ਼

01 Jun 2025 3:18 PM

ਵੱਡੀ ਖ਼ਬਰ: 'India ਨੇ ਲੜਾਕੂ ਜਹਾਜ਼ ਗੁਆਏ', CDS ਨੇ ਕਬੂਲੀ ਗੱਲ, ਬਿਆਨ 'ਤੇ ਸਿਆਸੀ ਬਵਾਲ, LIVE

01 Jun 2025 3:17 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 28/05/2025

28 May 2025 8:59 PM

Corona ਕਾਰਨ ਹੋਈਆਂ 13 ਮੌਤਾਂ, ਜਾਨਲੇਵਾ ਕੋਰੋਨਾ ਤੋਂ ਕਿਵੇਂ ਹੋਵੇ ਬਚਾਅ ? 0172-4634590 'ਤੇ ਕਾਲ ਕਰਕੇ ਦਿਓ ਰਾਇ

28 May 2025 8:55 PM

Thar Constable Amandeep ਦੀ Arrest 'ਤੇ Afsana Khan ਦੀ Sister Raftaar ਦਾ ਵੱਡਾ ਬਿਆਨ।Exclusive interview

28 May 2025 4:09 PM
Advertisement