India-US trade News: ਨੀਤੀ ਆਯੋਗ ਨੇ ਭਾਰਤ-ਅਮਰੀਕਾ ਵਪਾਰ ’ਚ ‘ਦੋਹਰੀ ਪਹੁੰਚ’ ਦਾ ਸੁਝਾਅ ਦਿਤਾ
Published : Jun 3, 2025, 6:00 pm IST
Updated : Jun 3, 2025, 6:00 pm IST
SHARE ARTICLE
India-US trade News: NITI Aayog suggests 'dual approach' in India-US trade
India-US trade News: NITI Aayog suggests 'dual approach' in India-US trade

ਗੈਰ-ਸੰਵੇਦਨਸ਼ੀਲ ਖੇਤੀਬਾੜੀ ਜਿਣਸਾਂ ਦੇ ਆਯਾਤ ’ਤੇ ਉੱਚ ਟੈਰਿਫ ਨੂੰ ਚੁਣਨ ਲਈ ਕਿਹਾ

ਨਵੀਂ ਦਿੱਲੀ : ਨੀਤੀ ਆਯੋਗ ਦੇ ਇਕ ਦਸਤਾਵੇਜ਼ ’ਚ ਕਿਹਾ ਗਿਆ ਹੈ ਕਿ ਅਮਰੀਕਾ ਵਲੋਂ ‘ਆਪਸੀ ਟੈਰਿਫ’ ਤੋਂ ਬਾਅਦ ਭਾਰਤ ਨੂੰ ਦੋਹਰੀ ਪਹੁੰਚ ਅਪਣਾਉਣੀ ਚਾਹੀਦੀ ਹੈ ਅਤੇ ਵਾਸ਼ਿੰਗਟਨ ਤੋਂ ਗੈਰ-ਸੰਵੇਦਨਸ਼ੀਲ ਖੇਤੀਬਾੜੀ ਜਿਣਸਾਂ ਦੀ ਆਯਾਤ ’ਤੇ ਉੱਚ ਟੈਰਿਫ ਨੂੰ ਚੁਣਨਾ ਚਾਹੀਦਾ ਹੈ।

ਆਯੋਗ ਨੇ ‘ਨਵੀਂ ਅਮਰੀਕੀ ਵਪਾਰ ਪ੍ਰਣਾਲੀ ਦੇ ਤਹਿਤ ਭਾਰਤ-ਅਮਰੀਕਾ ਖੇਤੀਬਾੜੀ ਵਪਾਰ ਨੂੰ ਉਤਸ਼ਾਹਿਤ ਕਰਨਾ’ ਸਿਰਲੇਖ ਵਾਲੇ ਇਕ ਦਸਤਾਵੇਜ਼ ਵਿਚ ਕਿਹਾ ਕਿ ਭਾਰਤ ਦੇ ਖੇਤੀਬਾੜੀ ਖੇਤਰ ਨੂੰ ਸੁਰੱਖਿਆ ਉਪਾਵਾਂ ਦੀ ਜ਼ਰੂਰਤ ਹੈ, ਤਾਂ ਜੋ ਉਤਪਾਦਕਾਂ ਅਤੇ ਖਪਤਕਾਰਾਂ ਦੋਹਾਂ ਲਈ ਕੀਮਤਾਂ ਦੀ ਸਥਿਰਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਦਸਤਾਵੇਜ਼ ’ਚ ਕਿਹਾ ਗਿਆ ਹੈ, ‘‘ਹੁਣ ਦੋਹਰੀ ਪਹੁੰਚ ਜ਼ਰੂਰੀ ਹੈ। ਥੋੜ੍ਹੇ ਸਮੇਂ ਲਈ ਭਾਰਤ ਨੂੰ ਗੈਰ-ਸੰਵੇਦਨਸ਼ੀਲ ਆਯਾਤ ’ਤੇ ਉੱਚ ਟੈਰਿਫ ਘਟਾਉਣ ਅਤੇ ਪੋਲਟਰੀ ਵਰਗੇ ਕਮਜ਼ੋਰ ਵਰਗਾਂ ’ਤੇ ਗੈਰ-ਟੈਰਿਫ ਸੁਰੱਖਿਆ ਉਪਾਵਾਂ ’ਤੇ ਗੱਲਬਾਤ ਕਰਨ ’ਤੇ ਵਿਚਾਰ ਕਰਨਾ ਚਾਹੀਦਾ ਹੈ।’’

ਰੀਪੋਰਟ ’ਚ ਕਿਹਾ ਗਿਆ ਹੈ ਕਿ ਜਨਵਰੀ 2025 ’ਚ ਡੋਨਾਲਡ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਅਮਰੀਕੀ ਨਿਰਯਾਤ ’ਤੇ ਅਚਾਨਕ ਟੈਰਿਫ ਲਗਾਉਣ ਅਤੇ ਬਾਜ਼ਾਰ ਪਹੁੰਚ ਵਧਾਉਣ ਨਾਲ ਪੂਰੀ ਦੁਨੀਆਂ ’ਚ ਖਾਸ ਤੌਰ ’ਤੇ ਅਮਰੀਕਾ ਦੇ ਵਪਾਰਕ ਭਾਈਵਾਲਾਂ ’ਚ ਹੈਰਾਨੀ ਦੀ ਲਹਿਰ ਹੈ।

ਦਸਤਾਵੇਜ਼ ਨੇ ਸੁਝਾਅ ਦਿਤਾ ਕਿ ਭਾਰਤ ਰਣਨੀਤਕ ਤੌਰ ’ਤੇ ਉਨ੍ਹਾਂ ਰਿਆਇਤਾਂ ਦੀ ਪੇਸ਼ਕਸ਼ ਵੀ ਕਰ ਸਕਦਾ ਹੈ ਜਿੱਥੇ ਘਰੇਲੂ ਸਪਲਾਈ ਦਾ ਫ਼ਰਕ ਮੌਜੂਦ ਹੈ, ਜਿਵੇਂ ਕਿ ਖਾਣ ਵਾਲੇ ਤੇਲ ਅਤੇ ਸੁੱਕੇ ਮੇਵੇ।

ਦਸਤਾਵੇਜ਼ ’ਚ ਇਹ ਵੀ ਸੁਝਾਅ ਦਿਤਾ ਗਿਆ ਕਿ ਭਾਰਤ ਨੂੰ ਝੀਂਗਾ, ਮੱਛੀ, ਮਸਾਲੇ, ਚਾਵਲ, ਚਾਹ, ਕੌਫੀ, ਰਬੜ ਵਰਗੇ ਉੱਚ ਪ੍ਰਦਰਸ਼ਨ ਵਾਲੇ ਨਿਰਯਾਤ ਲਈ ਅਮਰੀਕੀ ਬਾਜ਼ਾਰ ਤਕ ਵਧੇਰੇ ਪਹੁੰਚ ਲਈ ਗੱਲਬਾਤ ਕਰਨੀ ਚਾਹੀਦੀ ਹੈ। ਭਾਰਤ ਅਮਰੀਕਾ ਨੂੰ ਖੇਤੀਬਾੜੀ ਨਿਰਯਾਤ ਤੋਂ ਸਾਲਾਨਾ ਲਗਭਗ 5.75 ਅਰਬ ਡਾਲਰ ਦੀ ਕਮਾਈ ਕਰਦਾ ਹੈ। ਡਿਊਟੀ ਮੁਆਫੀ ਜਾਂ ਟੀ.ਆਰ.ਕਿਊ. ਜ਼ਰੀਏ ਇਸ ਦਾ ਵਿਸਥਾਰ ਕਰਨਾ ਵਪਾਰ ਗੱਲਬਾਤ ਦਾ ਹਿੱਸਾ ਹੋਣਾ ਚਾਹੀਦਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement