Woman murdered with screwdriver: 24 ਤੋਂ ਵੱਧ ਵਾਰ ਪੇਚਕਸ ਮਾਰ ਕੇ ਕੀਤਾ ਔਰਤ ਦਾ ਕਤਲ, ਗ੍ਰਿਫ਼ਤਾਰ

By : PARKASH

Published : Jun 3, 2025, 1:12 pm IST
Updated : Jun 3, 2025, 1:12 pm IST
SHARE ARTICLE
Woman murdered by hitting her with a screwdriver more than 24 times, arrested
Woman murdered by hitting her with a screwdriver more than 24 times, arrested

Woman murdered with screwdriver: ਦੁਪੱਟੇ ਨਾਲ ਗਲਾ ਘੁੱਟ ਕੇ ਕੀਤੀ ਮੌਤ ਦੀ ਤਸੱਲੀ

 

Woman murdered by hitting her with a screwdriver more than 24 times, arrested: ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਮਿਲਕ ਪਿੰਡ ਵਿੱਚ ਇੱਕ ਨੌਜਵਾਨ ਔਰਤ ਦਾ ਕਥਿਤ ਤੌਰ ’ਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਅਤੇ ਪੇਚਕਸ ਨਾਲ 24 ਤੋਂ ਵੱਧ ਵਾਰ ਹਮਲਾ ਕੀਤਾ ਗਿਆ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਵਾਪਰੀ। ਲੜਕੀ (20) ਖੇਤ ਵਿੱਚ ਗਈ ਸੀ ਅਤੇ ਵਾਪਸ ਨਹੀਂ ਆਈ। ਬਾਅਦ ਵਿੱਚ, ਐਤਵਾਰ ਨੂੰ, ਉਸਦੀ ਲਾਸ਼ ਖੇਤ ਵਿੱਚ ਮਿਲੀ ਜਿਸ ਦੇ ਚਾਕੂ ਦੇ ਨਿਸ਼ਾਨ ਸੀ।

ਪੁਲਿਸ ਨੇ ਕਿਹਾ ਕਿ ਲੜਕੀ ਦੀ ਮਾਂ ਨੇ ਮੁਹੰਮਦ ਰਫੀ ਉਰਫ਼ ਆਰਿਫ਼ ਵਿਰੁਧ ਐਫ਼ਆਈਆਰ ਦਰਜ ਕਰਵਾਈ ਹੈ, ਜਿਸ ਵਿੱਚ ਉਸਨੇ ਦੋਸ਼ ਲਗਾਇਆ ਹੈ ਕਿ ਆਰਿਫ਼ ਉਸਦੀ ਧੀ ਦਾ ਪਿੱਛਾ ਕਰਦਾ ਸੀ ਅਤੇ ਉਸਨੂੰ ਗੱਲ ਕਰਨ ਲਈ ਮਜਬੂਰ ਕਰਦਾ ਸੀ।  ਲੜਕੀ ਦੀ ਮਾਂ ਨੇ ਐਫ਼ਆਈਆਰ ਵਿੱਚ ਦੋਸ਼ ਲਗਾਇਆ ਹੈ ਕਿ ਧੀ ਆਰਿਫ਼ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ ਪਰ ਉਹ ਲੰਬੇ ਸਮੇਂ ਤੋਂ ਉਸਦਾ ਪਿੱਛਾ ਕਰ ਰਿਹਾ ਸੀ। ਪੁਲਿਸ ਨੇ ਬਾਅਦ ਵਿੱਚ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਦੋਸ਼ੀ ਨੇ ਦਾਅਵਾ ਕੀਤਾ ਕਿ ਉਹ ਔਰਤ ਨੂੰ ਪਹਿਲਾਂ ਤੋਂ ਜਾਣਦਾ ਸੀ ਅਤੇ ਉਹ ਦੋਵੇਂ ਫ਼ੋਨ ’ਤੇ ਗੱਲ ਕਰਦੇ ਸਨ।

ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘‘31 ਮਈ ਨੂੰ ਔਰਤ ਨੇ ਦੋਸ਼ੀ ਨੂੰ ਫ਼ੋਨ ਕੀਤਾ ਅਤੇ ਉਸਨੂੰ ਮਿਲਣ ਲਈ ਕਿਹਾ। ਸ਼ਾਮ ਨੂੰ ਜਦੋਂ ਦੋਸ਼ੀ ਔਰਤ ਨੂੰ ਮਿਲਣ ਗਿਆ ਤਾਂ ਉਹ ਮੱਕੀ ਦੇ ਖੇਤ ਵਿੱਚ ਘਾਹ ਕੱਟ ਰਹੀ ਸੀ। ਉਸਨੇ ਕਿਸੇ ਗੱਲ ਨੂੰ ਲੈ ਕੇ ਦੋਸ਼ੀ ਨਾਲ ਬਦਸਲੂਕੀ ਕੀਤੀ, ਜਿਸ ਕਾਰਨ ਮੁਹੰਮਦ ਰਫੀ ਉਰਫ਼ ਆਰਿਫ਼ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਔਰਤ ਦਾ ਦੁਪੱਟੇ ਨਾਲ ਗਲਾ ਘੁੱਟ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਬਾਅਦ ਵਿੱਚ, ਉਸਨੇ ਉਸ ’ਤੇ ਪੇਚਕਸ ਨਾਲ ਹਮਲਾ ਕਰ ਦਿੱਤਾ ਅਤੇ ਉਸਨੂੰ ਉੱਥੇ ਛੱਡ ਕੇ ਭੱਜ ਗਿਆ।’’ ਪੀੜਤ ਪਰਿਵਾਰ ਦੇ ਅਨੁਸਾਰ, ਦੋਸ਼ੀ ਨੇ ਪੇਚਕਸ ਨਾਲ ਔਰਤ ਦੇ ਪੂਰੇ ਸਰੀਰ ਸਮੇਤ ਉਸਦੇ ਗੁਪਤ ਅੰਗਾਂ ’ਤੇ ਦੋ ਦਰਜਨ ਤੋਂ ਵੱਧ ਵਾਰ ਹਮਲਾ ਕੀਤਾ। ਪੁਲਿਸ ਨੇ ਦੋਸ਼ੀ ਤੋਂ ਪੇਚਕਸ ਅਤੇ ਔਰਤ ਦਾ ਫ਼ੋਨ ਬਰਾਮਦ ਕਰ ਲਿਆ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

(For more news apart from UP Latest News, stay tuned to Rozana Spokesman)

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement