
ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਮ੍ਰਿਸ ਅਤੇ ਨੈਸ਼ਨਲ ਇਲੈਕਸ਼ਨ ਵਾਚ ਨੇ 4120 ਮੌਜੂਦਾ ਵਿਧਾਇਕਾਂ ਵਿੱਚੋਂ 4087 ਵਿਧਾਇਕਾਂ ਦੇ ਚੋਣ ਖਰਚ ਅਤੇ ਵੋਟ ਸ਼ੇਅਰ ਦੇ ਵਿਸ਼ਲੇਸ਼ਣ...
ਨਵੀਂ ਦਿੱਲੀ, 3 ਜੁਲਾਈ: ਚੋਣ ਪ੍ਰਚਾਰ 'ਤੇ ਖਰਚ ਦੇ ਮਾਮਲੇ ਵਿਚ ਕੇਰਲ ਦੇਸ਼ ਵਿਚ ਸੱਭ ਤੋਂ ਅੱਗੇ ਹੈ । ਇੱਥੇ ਉਮੀਦਵਾਰਾਂ ਨੇ ਤੈਅ ਸੀਮਾ ਦਾ ਔਸਤਨ 70 ਫ਼ੀ ਸਦੀ ਤੋਂ ਜ਼ਿਆਦਾ ਪੈਸਾ ਖਰਚ ਕੀਤਾ ਹੈ । ਕਰੀਬ 59 ਫ਼ੀ ਸਦੀ ਖਰਚ ਦੇ ਨਾਲ ਗੁਜਰਾਤ ਦੂਸਰੇ ਨੰਬਰ 'ਤੇ ਹੈ । ਜੇਤੂ ਉਮੀਦਵਾਰਾਂ ਦੇ ਵੋਟ ਸ਼ੇਅਰ ਦੇ ਮਾਮਲੇ ਵਿਚ ਅਰੁਣਾਚਲ ਪ੍ਰਦੇਸ਼ ਸੱਭ ਤੋਂ ਅੱਗੇ ਹੈ ।
ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਮ੍ਰਿਸ ਅਤੇ ਨੈਸ਼ਨਲ ਇਲੈਕਸ਼ਨ ਵਾਚ ਨੇ 4120 ਮੌਜੂਦਾ ਵਿਧਾਇਕਾਂ ਵਿੱਚੋਂ 4087 ਵਿਧਾਇਕਾਂ ਦੇ ਚੋਣ ਖਰਚ ਅਤੇ ਵੋਟ ਸ਼ੇਅਰ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਰਿਪੋਰਟ ਜਾਰੀ ਕੀਤੀ । ਸਰਕਾਰ ਦੇ ਸੁਝਾਵਾਂ ਤਹਿਤ ਚੋਣ ਕਮਿਸ਼ਨ ਨੇ 2014 ਵਿਚ ਉਮੀਦਵਾਰਾਂ ਦਾ ਚੋਣ ਖਰਚ ਦੁਬਾਰਾ ਤੈਅ ਕੀਤਾ ਸੀ । ਇਸ ਵਿਚ ਛੋਟੇ ਤੇ ਵੱਡੇ ਰਾਜਾਂ ਦੇ ਹਿਸਾਬ ਨਾਲ ਹਰ ਉਮੀਦਵਾਰ ਦੇ ਪ੍ਰਚਾਰ 'ਤੇ ਖਰਚ ਦੀ ਚਾਰ ਕੈਟੇਗਰੀ ਯਾਨੀ 8 ਲੱਖ ਰੁਪਏ, 16 ਲੱਖ ਰੁਪਏ, 20 ਲੱਖ ਰੁਪਏ ਅਤੇ 28 ਲੱਖ ਰੁਪਏ ਬਣਾਈਆਂ ਗਈਆਂ ਸਨ ।
28 ਲੱਖ ਰੁਪਏ ਦੀ ਲਿਮਿਟ ਵਾਲੇ ਰਾਜ ਉਮੀਦਵਾਰਾਂ ਦੇ ਚੋਣ ਖਰਚ ਵਿਚ ਜੰਮੂ-ਕਸ਼ਮੀਰ ਸੱਭ ਤੋਂ ਪਿੱਛੇ ਹੈ, ਉਥੇ ਹੀ ਪੰਜਾਬ ਚੌਥੇ ਅਤੇ ਹਿਮਾਚਲ 5ਵੇਂ 'ਤੇ ਹੈ ਤਾਂ ਹਰਿਆਣਾ 17ਵੇਂ ਨੰਬਰ 'ਤੇ ਹੈ । ਇਨ੍ਹਾਂ ਵਿਧਾਇਕਾਂ ਨੇ ਚੋਣ ਪ੍ਰਚਾਰ ਦੌਰਾਨ ਵਾਹਨ 26 ਫ਼ੀ ਸਦੀ, ਬੈਠਕ-ਸਮਾਰੋਹ 25 ਫ਼ੀ ਸਦੀ, ਸਟਾਰ ਉਪਦੇਸ਼ਕਾਂ ਦੇ ਪ੍ਰਚਾਰ 'ਤੇ 10 ਫ਼ੀ ਸਦੀ, ਪ੍ਰਚਾਰ ਸਮੱਗਰੀ 'ਤੇ 17 ਫ਼ੀ ਸਦੀ, ਕਰਮਚਾਰੀਆਂ 'ਤੇ 10 ਫ਼ੀ ਸਦੀ, ਮੀਡੀਆ ਵਲੋਂ ਪ੍ਰਚਾਰ 'ਤੇ 5 ਫ਼ੀ ਸਦੀ ਅਤੇ ਹੋਰ ਖਰਚਿਆਂ 'ਤੇ 7 ਫ਼ੀ ਸਦੀ ਖਰਚ ਕੀਤਾ ਹੈ ।
2013 ਤੋਂ 2018 ਦੇ ਵਿਚ ਜਿਨ੍ਹਾਂ ਰਾਜਾਂ 'ਚ ਵਿਧਾਨਸਭਾ ਚੋਣ ਹੋਏ ਉੱਥੇ ਵੇਖਿਆ ਗਿਆ ਕਿ ਉਮੀਦਵਾਰਾਂ ਨੇ ਸੱਭ ਤੋਂ ਜ਼ਿਆਦਾ ਖਰਚ ਚੋਣ ਪ੍ਰਚਾਰ ਵਿਚ ਲੱਗੇ ਵਾਹਨਾਂ 'ਤੇ ਕੀਤਾ । ਉਨ੍ਹਾਂਨੇ ਪ੍ਰਿੰਟ ਅਤੇ ਇਲੈਕਟਰਾਨਿਕ ਮੀਡੀਆ ਦੇ ਜ਼ਰੀਏ ਪ੍ਰਚਾਰ 'ਤੇ ਸਿਰਫ 5 ਫ਼ੀ ਸਦੀ ਖਰਚ ਕੀਤਾ ।