ਬਿਹਾਰ ਤੇ ਉਤਰ ਪ੍ਰਦੇਸ਼ ’ਚ ਬਿਜਲੀ ਡਿੱਗਣ ਨਾਲ 30 ਲੋਕਾਂ ਦੀ ਮੌਤ, 12 ਹੋਰ ਝੁਲਸੇ
Published : Jul 3, 2020, 10:53 am IST
Updated : Jul 3, 2020, 10:53 am IST
SHARE ARTICLE
File Photo
File Photo

ਅੱਜਕਲ ਅਸਮਾਨ ’ਚੋਂ ਮੀਂਹ ਦੇ ਨਾਲ-ਨਾਲ ਬਿਜਲੀ ਡਿੱਗਣ ਦੀ ਆਫ਼ਤ ਵੀ ਡਿੱਗ ਰਹੀ ਹੈ।

ਬਲੀਆ, 2 ਜੁਲਾਈ : ਅੱਜਕਲ ਅਸਮਾਨ ’ਚੋਂ ਮੀਂਹ ਦੇ ਨਾਲ-ਨਾਲ ਬਿਜਲੀ ਡਿੱਗਣ ਦੀ ਆਫ਼ਤ ਵੀ ਡਿੱਗ ਰਹੀ ਹੈ। ਬਿਜਲੀ ਡਿੱਗਣ ਕਾਰਨ ਬਿਹਾਰ ਤੇ ਯੂਪੀ ਵਿਚ 30 ਵਿਅਕਤੀਆਂ ਦੇ ਮਰਨ ਦੀ ਖ਼ਬਰ ਹੈ। ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ’ਚ ਅੱਠ, ਕਟਿਆਰ ’ਚ 6 ਅਤੇ ਪਟਨਾ ਦੇ ਬਾਜ਼ਾਰ ’ਚ 6 ਲੋਕਾਂ ਦੀ ਮੌਤ ਦੀ ਖ਼ਬਰ ਹੈ। ਪੂਰਬੀ ਚੰਪਾਰਨ ’ਚ 4 ਅਤੇ ਸ਼ਿਵਹਰ ’ਚ 2 ਵਿਅਕਤੀਆਂ ਦੀ ਮੌਤ ਹੋਈ ਹੈ। 

File PhotoFile Photo

ਇਸੇ ਤਰ੍ਹਾਂ ਉਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ’ਚ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ’ਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਝੁਲਸ ਗਏ। ਜ਼ਿਲ੍ਹੇ ਦੇ ਦੋਕਟੀ ਥਾਣਾ ਖੇਤਰ ਦੇ ‘ਬਾਬੂ ਕਾ ਸ਼ਿਵਪੁਰ’ ਪਿੰਡ ’ਚ ਅੱਜ ਅਸਮਾਨੀ ਬਿਜਲੀ ਦੀ ਲਪੇਟ ’ਚ ਆ ਕੇ ਇਕ ਸੇਵਾਮੁਕਤ ਫ਼ੌਜੀ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ। ਦੋਕਟੀ ਥਾਣਾ ਇੰਚਾਰਜ ਨੇ ਦਸਿਆ ਕਿ ਅੱਜ ਦੁਪਹਿਰ ਅਸਮਾਨੀ ਬਿਜਲੀ ਦੀ ਲਪੇਟ ’ਚ ਆ ਕੇ ਖੇਤ ’ਚ ਕੰਮ ਕਰ ਰਹੇ ਸੇਵਾਮੁਕਤ ਫ਼ੌਜੀ ਬਾਬੂਲਾਲ ਸਿੰਘ (70) ਅਤੇ ਨਿਰਮਲ ਵਰਮਾ (43) ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਿਕੰਦਰਪੁਰ ਅਤੇ ਭੀਮਪੁਰਾ ਖੇਤਰਾਂ ’ਚ ਖ਼ਰਾਬ ਮੌਸਮ ਦਰਮਿਆਨ ਡਿੱਗੀ ਅਸਮਾਨੀ ਬਿਜਲੀ ਦੀ ਲਪੇਟ ’ਚ ਆਉਣ ਨਾਲ 2 ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਝੁਲਸ ਗਏ।     (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement