
ਅਮਰੀਕੀ ਕਰੰਸੀ 'ਚ ਨਰਮੀ ਤੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦੇ ਕਾਰਨ ਵੀਰਵਾਰ ਨੂੰ ਰੁਪਏ 'ਚ ਡਾਲਰ ਦੇ ਮੁਕਾਬਲੇ 56 ਪੈਸੇ ਦਾ
ਨਵੀਂ ਦਿੱਲੀ, 2 ਜੁਲਾਈ : ਅਮਰੀਕੀ ਕਰੰਸੀ 'ਚ ਨਰਮੀ ਤੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦੇ ਕਾਰਨ ਵੀਰਵਾਰ ਨੂੰ ਰੁਪਏ 'ਚ ਡਾਲਰ ਦੇ ਮੁਕਾਬਲੇ 56 ਪੈਸੇ ਦਾ ਜ਼ਬਰਦਸਤ ਵਾਧਾ ਦਰਜ ਹੋਇਆ। ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 75.04 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਹੈ, ਜੋ ਬੀਤੇ ਦਿਨ 75.60 ਰੁਪਏ ਪ੍ਰਤੀ ਡਾਲਰ 'ਤੇ ਸੀ। ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਰਹਿਣ ਤੇ ਡਾਲਰ 'ਚ ਨਰਮੀ ਨਾਲ ਰੁਪਏ ਨੂੰ ਮਜ਼ਬੂਤੀ ਮਿਲੀ। ਦਵਾਈ ਕੰਪਨੀ ਫਾਈਜ਼ਰ ਵਲੋਂ ਕੋਰੋਨਾ ਵਾਇਰਸ ਦੇ ਟੀਕੇ ਦੇ ਸਕਾਰਾਤਮਕ ਨਤੀਜੇ ਆਉਣ ਦੀ ਜਾਣਕਾਰੀ ਦਿਤੇ ਜਾਣ ਨਾਲ ਵੀ ਨਿਵੇਸ਼ਕਾਂ ਦੀ ਧਾਰਨਾ ਨੂੰ ਮਜ਼ਬੂਤੀ ਮਿਲੀ।
ਵੀਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 75.51 ਦੇ ਪੱਧਰ 'ਤੇ ਖੁੱਲ੍ਹਾ ਅਤੇ ਕਾਰੋਬਾਰ ਦੌਰਾਨ ਚੜ੍ਹਦਾ ਗਿਆ। ਇਸ ਦੌਰਾਨ ਰੁਪਿਆ 75.49 ਰੁਪਏ ਪ੍ਰਤੀ ਡਾਲਰ ਦੇ ਉੱਚੇ ਪੱਧਰ ਅਤੇ 75.53 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਦੇ ਦਾਇਰੇ 'ਚ ਰਿਹਾ। ਕਾਰੋਬਾਰ ਸਮਾਪਤ ਹੋਣ 'ਤੇ ਇਹ 75.04 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ, ਜੋ ਪਿਛਲੇ ਦਿਨ ਦੇ ਮੁਕਾਬਲੇ 56 ਪੈਸੇ ਮਜ਼ਬੂਤ ਹੈ। (ਪੀਟੀਆਈ)