ਦਿੱਲੀ ਪੁਲਿਸ ਦੀ ਕਮਾਊਂ ਟ੍ਰੈਫਿਕ ਪੁਲਿਸ, ਕਮਾਏ 700 ਕਰੋੜ ਰੁਪਏ
Published : Jul 3, 2021, 12:57 pm IST
Updated : Jul 3, 2021, 12:57 pm IST
SHARE ARTICLE
Delhi Traffic Police
Delhi Traffic Police

ਦਿੱਲੀ ਟ੍ਰੈਫਿਕ ਪੁਲਿਸ ਨੇ ਪਿਛਲੇ 10 ਸਾਲਾਂ ਵਿੱਚ 702 ਕਰੋੜ ਰੁਪਏ ਜੁਰਮਾਨੇ ਰਾਹੀਂ ਇਕੱਤਰ ਕੀਤੇ ਹਨ।

ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਸਭ ਤੋਂ  ਕਮਾਊ ਪੁਲਿਸ ਦਿੱਲੀ ਟ੍ਰੈਫਿਕ ਪੁਲਿਸ ਹੈ। ਇਹ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪਿਛਲੇ 10 ਸਾਲਾਂ ਵਿੱਚ, ਦਿੱਲੀ ਟ੍ਰੈਫਿਕ ਪੁਲਿਸ ਨੇ ਜੁਰਮਾਨੇ ਦੇ ਰੂਪ ਵਿੱਚ ਇੱਕ ਵੱਡੀ ਰਕਮ ਕਮਾਈ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਪਿਛਲੇ 10 ਸਾਲਾਂ ਵਿੱਚ 702 ਕਰੋੜ ਰੁਪਏ ਜੁਰਮਾਨੇ ਰਾਹੀਂ ਇਕੱਤਰ ਕੀਤੇ ਹਨ।

Delhi traffic police advisory independence day 2019Delhi traffic police

ਇਹ ਰਕਮ ਪਿਛਲੇ ਦਸ ਸਾਲਾਂ ਵਿਚ ਦਿੱਲੀ ਟ੍ਰੈਫਿਕ ਪੁਲਿਸ ਦੇ ਖਰਚੇ ਦੇ 20 ਪ੍ਰਤੀਸ਼ਤ ਦੇ ਬਰਾਬਰ ਹੈ। ਦਿੱਲੀ ਟ੍ਰੈਫਿਕ ਪੁਲਿਸ ਦਾ ਸਾਲਾਨਾ ਖਰਚਾ 306 ਕਰੋੜ ਤੋਂ ਲੈ ਕੇ ਤਕਰੀਬਨ 525 ਕਰੋੜ ਰੁਪਏ ਤੱਕ ਦਾ ਹੈ।

PHOTOPHOTO

ਸਾਲ 2019- 20 ਵਿਚ ਦਿੱਲੀ ਟ੍ਰੈਫਿਕ ਪੁਲਿਸ ਦਾ ਕੁਲ ਖਰਚ 526.77 ਕਰੋੜ ਸੀ। ਜੋ ਕਿ ਹੁਣ ਤੱਕ ਦਾ ਸਭ ਤੋਂ ਉੱਚਾ ਹੈ। ਦਿੱਲੀ ਟ੍ਰੈਫਿਕ ਪੁਲਿਸ ਦੇ ਪੀਆਈਓ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਦਿੱਲੀ ਟ੍ਰੈਫਿਕ ਪੁਲਿਸ ਨੇ ਖਰਚਾ ਦੇ ਮਾਮਲੇ ਵਿੱਚ ਸਾਲ 2015 ਵਿੱਚ ਦਰਜ ਰਿਕਾਰਡ ਤੋੜ ਦਿੱਤਾ ਹੈ। ਸਾਲ 2018-19 ਵਿਚ, ਦਿੱਲੀ ਟ੍ਰੈਫਿਕ ਪੁਲਿਸ ਨੇ 121.5 ਕਰੋੜ ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਸਨ, ਜੋ ਹੁਣ ਤੱਕ ਦੀ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਸਾਲ 2017-18 ਵਿੱਚ, ਦਿੱਲੀ ਪੁਲਿਸ ਨੇ ਕੁਲ 102.2 ਕਰੋੜ ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਸਨ।

Traffic police Traffic police

ਪਿਛਲੇ ਪੰਜ ਸਾਲਾਂ ਵਿਚ ਦਿੱਲੀ ਪੁਲਿਸ ਦੁਆਰਾ ਲਗਾਏ ਜੁਰਮਾਨੇ ਅਤੇ ਕੁੱਲ ਖਰਚਿਆਂ ਦਾ ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ ਦਿੱਲੀ ਟ੍ਰੈਫਿਕ ਪੁਲਿਸ ਆਪਣੇ ਖਰਚਿਆਂ ਦਾ 20 ਪ੍ਰਤੀਸ਼ਤ ਜੁਰਮਾਨੇ ਰਾਹੀ ਕਮਾਉਂਦੀ ਹੈ। ਸਾਲ 2018-19 ਵਿਚ, ਦਿੱਲੀ ਟ੍ਰੈਫਿਕ ਪੁਲਿਸ ਨੇ ਜੁਰਮਾਨੇ ਰਾਹੀਂ ਆਪਣੀ ਤਨਖਾਹ ਦਾ ਤਕਰੀਬਨ 28 ਪ੍ਰਤੀਸ਼ਤ ਕਮਾਇਆ, ਜੋ ਕਿ ਇਕ ਚੌਥਾਈ ਤੋਂ ਵੱਧ ਹੈ।

Traffic police Traffic police

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement