
ਉਹ ਦੋਹੇਂ ਵਿਆਹ ਕਰਵਾਉਣ ਦੀ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ
ਨੋਇਡਾ : ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਪਾਕਿਸਤਾਨ ਦੀ ਇੱਕ ਔਰਤ ਆਪਣੇ ਦੋ ਬੱਚਿਆਂ ਸਮੇਤ ਦੋ ਦੇਸ਼ਾਂ ਦੀ ਸਰਹੱਦ ਪਾਰ ਕਰਕੇ PUBG ਗੇਮ ਪਾਰਟਨਰ ਨਾਲ ਜ਼ਿੰਦਗੀ ਬਤੀਤ ਕਰਨ ਲਈ ਰਬੂਪੁਰਾ ਸ਼ਹਿਰ ਪਹੁੰਚੀ। ਔਰਤ ਕਰੀਬ ਇਕ ਮਹੀਨਾ ਪਹਿਲਾਂ ਨੇਪਾਲ ਦੇ ਰਸਤੇ ਭਾਰਤ ਪਹੁੰਚੀ ਅਤੇ ਸ਼ੁੱਕਰਵਾਰ ਰਾਤ ਤੱਕ ਰਾਬੂਪੁਰਾ ਦੇ ਸਚਿਨ ਕੋਲ ਰਹੀ। ਸੀਮਾ ਨਾਮ ਦੀ ਮਹਿਲਾ ਕੋਲ ਭਾਰਤ ਵਿਚ ਰਹਿਣ ਲਈ ਕੋਈ ਵੀ ਵੈਧ ਦਸਤਾਵੇਜ਼ ਨਹੀਂ ਹੈ। ਪੁਰਸ਼ ਅਤੇ ਔਰਤ ਭਾਰਤੀ ਨਾਗਰਿਕਤਾ ਲੈਣ ਲਈ ਵਿਆਹ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਬੂਪੁਰਾ ਦੇ ਅੰਬੇਡਕਰ ਨਗਰ ਦੇ ਰਹਿਣ ਵਾਲੇ ਸਚਿਨ (22) ਦੀ ਕੁਝ ਮਹੀਨੇ ਪਹਿਲਾਂ PUBG ਗੇਮ ਖੇਡਦੇ ਹੋਏ ਪਾਕਿਸਤਾਨੀ ਔਰਤ (ਸੀਮਾ) ਨਾਲ ਜਾਣ-ਪਛਾਣ ਹੋਈ ਸੀ। ਗੇਮ ਖੇਡਦੇ ਹੋਏ ਦੋਵਾਂ ਨੇ ਇਕ-ਦੂਜੇ ਦਾ ਮੋਬਾਈਲ ਨੰਬਰ ਲਿਆ ਅਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਕੁਝ ਦਿਨਾਂ ਦੀ ਗੱਲਬਾਤ 'ਚ ਦੋਵਾਂ 'ਚ ਡੂੰਘੀ ਦੋਸਤੀ ਹੋ ਗਈ ਅਤੇ ਫਿਰ ਇਹ ਦੋਸਤੀ ਪਿਆਰ 'ਚ ਬਦਲ ਗਈ। ਜਿਸ ਤੋਂ ਬਾਅਦ ਦੋਹਾਂ ਨੇ ਇਕੱਠੇ ਰਹਿਣ ਦਾ ਫ਼ੈਸਲਾ ਕੀਤਾ। ਔਰਤ ਸਿੰਧ ਸੂਬੇ ਕਰਾਚੀ ਦੀ ਵਸਨੀਕ ਹੈ ਅਤੇ 4 ਬੱਚਿਆਂ ਦੀ ਮਾਂ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਪਾਕਿਸਤਾਨ 'ਚ ਰਹਿਣ ਵਾਲੀ ਔਰਤ ਨੂੰ ਕਿਸੇ ਤਰ੍ਹਾਂ ਨੇਪਾਲ ਦਾ ਵੀਜ਼ਾ ਮਿਲਿਆ ਅਤੇ ਫਿਰ ਨੇਪਾਲ ਸਰਹੱਦ ਤੋਂ ਭਾਰਤ 'ਚ ਦਾਖਲ ਹੋਈ। ਇਸ ਤੋਂ ਬਾਅਦ ਤੋਂ ਉਹ ਰਬੂਪੁਰਾ ਦੇ ਨੌਜਵਾਨ ਦੇ ਨਾਲ ਹੈ। ਉਹ ਦੋਹੇਂ ਵਿਆਹ ਕਰਵਾਉਣ ਦੀ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਉਹ ਇਸ ਸਬੰਧੀ ਕਾਨੂੰਨੀ ਜਾਣਕਾਰੀ ਇਕੱਠੀ ਕਰ ਰਹੇ ਸੀ। ਇਸੇ ਦੌਰਾਨ ਗੌਤਮ ਬੁੱਧ ਨਗਰ ਕਮਿਸ਼ਨਰੇਟ ਪੁਲਿਸ ਨੂੰ 4 ਬੱਚਿਆਂ ਸਮੇਤ ਪਾਕਿਸਤਾਨ ਤੋਂ ਗੈਰ-ਕਾਨੂੰਨੀ ਢੰਗ ਨਾਲ ਭਾਰਤ ਆਉਣ ਵਾਲੀ ਔਰਤ ਬਾਰੇ ਪਤਾ ਲੱਗਾ। ਸ਼ੁੱਕਰਵਾਰ ਸ਼ਾਮ ਤੋਂ ਹੀ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਕਮਿਸ਼ਨਰੇਟ ਪੁਲਿਸ ਦੀ ਟੀਮ ਮਾਮਲੇ ਦੀ ਤਹਿ ਤੱਕ ਜਾਣ ਲਈ ਔਰਤ ਅਤੇ ਨੌਜਵਾਨ ਦੀ ਭਾਲ 'ਚ ਲੱਗੀ ਹੋਈ ਹੈ।