ਰਾਜਸਥਾਨ: ਦੋ ਭਰਾਵਾਂ ਨੂੰ ਵਿਛੋੜ ਨਾ ਸਕੀ ਮੌਤ, ਛੋਟੇ ਭਰਾ ਦੀ ਮੌਤ ਤੋਂ 3 ਘੰਟੇ ਬਾਅਦ ਵੱਡੇ ਭਰਾ ਨੇ ਵੀ ਤੋੜਿਆ ਦਮ

By : GAGANDEEP

Published : Jul 3, 2023, 9:15 am IST
Updated : Jul 3, 2023, 9:15 am IST
SHARE ARTICLE
photo
photo

ਦੋਹਾਂ ਭਰਾਵਾਂ ਦਾ ਇਕੱਠਿਆਂ ਕੀਤਾ ਗਿਆ ਸਸਕਾਰ

 

ਉਦੈਪੁਰ: ਰਾਜਸਥਾਨ ਦੇ ਉਦੈਪੁਰ 'ਚ ਛੋਟੇ ਭਰਾ ਦੀ ਕਰੰਟ ਲੱਗਣ ਨਾਲ ਮੌਤ ਦਾ ਸਦਮਾ ਵੱਡਾ ਭਰਾ ਬਰਦਾਸ਼ਤ ਨਾ ਕਰ ਸਕਿਆ। ਛੋਟੇ ਭਰਾ ਦੀ ਮੌਤ ਦੇ 3 ਘੰਟੇ ਬਾਅਦ ਹੀ ਵੱਡੇ ਭਰਾ ਦੀ ਵੀ ਮੌਤ ਹੋ ਗਈ। ਦੋਹਾਂ ਭਰਾਵਾਂ ਦਾ ਇਕੱਠਿਆਂ ਸਸਕਾਰ ਕੀਤਾ ਗਿਆ। ਮਾਮਲਾ ਉਦੈਪੁਰ ਤੋਂ 45 ਕਿਲੋਮੀਟਰ ਦੂਰ ਲਸਾੜੀਆ ਦਾ ਹੈ।

ਇਹ ਵੀ ਪੜ੍ਹੋ: ਕਪੂਰਥਲਾ 'ਚ ਆਟੋ 'ਚ ਬੈਠੇ ਰਹੀਆਂ ਸਵਾਰੀਆ ਨੂੰ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ, 2 ਔਰਤਾਂ ਦੀ ਮੌਤ 

ਦਸਿਆ ਜਾ ਰਿਹਾ ਹੈ ਕਿ ਲਸਾੜੀਆ ਦੇ ਪਿੰਡ ਬੇਦਸੋਟਾ ਦਾ ਰਹਿਣ ਵਾਲਾ ਵੱਡਾ ਭਰਾ ਹੁਦਾ ਮੀਨਾ (53) ਪੁੱਤਰ ਅਮਰਾ ਮੀਨਾ ਲੰਬੇ ਸਮੇਂ ਤੋਂ ਦਮੇ ਦੀ ਬੀਮਾਰੀ ਤੋਂ ਪੀੜਤ ਸੀ। ਛੋਟੇ ਭਰਾ ਲੱਖਾ ਮੀਨਾ (50) ਦੀ ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਮੋਟਰ 'ਤੇ ਕਰੰਟ ਲੱਗਣ ਕਾਰਨ ਮੌਤ ਹੋ ਗਈ। ਲੱਖਾ ਮੋਟਰ ਚਾਲੂ ਕਰਨ ਲਈ ਮੋਟਰ ’ਤੇ ਗਿਆ। ਉਦੋਂ ਕਰੰਟ ਲੱਗ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਲੁਧਿਆਣਾ 'ਚ ਸੱਪ ਦੇ ਡੰਗਣ ਕਾਰਨ ਪਤੀ-ਪਤਨੀ ਦੀ ਮੌਤ, ਪੁੱਤ ਨਾਲ ਕਮਰੇ 'ਚ ਸੌਂ ਰਹੇ ਸਨ ਪਤੀ-ਪਤਨੀ

ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਗਈ। ਇਸ ਦੀ ਜਾਣਕਾਰੀ ਹੁਦਾ ਮੀਨਾ ਨੂੰ ਮਿਲੀ। ਉਹ ਇਹ ਦੁੱਖ ਸਹਾਰ ਨਾ ਸਕਿਆ। ਹੁਦਾ ਮੀਨਾ ਦੀ ਵੀ ਤਿੰਨ ਘੰਟੇ ਬਾਅਦ ਸ਼ਾਮ 6 ਵਜੇ ਦੇ ਕਰੀਬ ਮੌਤ ਹੋ ਗਈ। ਦੋਵਾਂ ਦੇ ਪਰਿਵਾਰ ਖੇਤੀਬਾੜੀ 'ਤੇ ਨਿਰਭਰ ਸਨ। ਵੱਡੇ ਭਰਾ ਹੁਦਾ ਮੀਨਾ ਦੇ ਤਿੰਨ ਪੁੱਤਰ ਅਤੇ ਦੋ ਧੀਆਂ ਹਨ। ਇਨ੍ਹਾਂ ਵਿਚੋਂ ਦੋ ਪੁੱਤਰ ਮਜ਼ਦੂਰੀ ਕਰਦੇ ਹਨ। ਛੋਟੇ ਭਰਾ ਲਖਮਾ ਦੇ ਦੋ ਪੁੱਤਰ ਅਤੇ ਦੋ ਧੀਆਂ ਹਨ।

Location: India, Rajasthan, Udaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement