NCAER Report : ਭਾਰਤ ਦੀ ਗਰੀਬੀ ਘਟ ਕੇ 8.5٪ ਹੋਈ : ਐਨ.ਸੀ.ਏ.ਈ.ਆਰ. ਅਧਿਐਨ 

By : BALJINDERK

Published : Jul 3, 2024, 7:45 pm IST
Updated : Jul 3, 2024, 7:46 pm IST
SHARE ARTICLE
file photo
file photo

NCAER Report : 21.2% ਤੋਂ ਘਟਾ ਕੇ 8.5%, ਪੈਸਾ ਲੋਕਾਂ ਦੇ ਹੱਥਾਂ ਵਿੱਚ ਆ ਰਿਹਾ ਹੈ

NCAER Report : ਆਰਥਿਕ ਖੋਜ ਸੰਸਥਾ ਐਨ.ਸੀ.ਏ.ਈ.ਆਰ. ਦੇ ਇਕ ਪੇਪਰ ਮੁਤਾਬਕ ਕੋਵਿਡ ਮਹਾਮਾਰੀ ਕਾਰਨ ਪੈਦਾ ਹੋਈਆਂ ਚੁਨੌਤੀਆਂ ਦੇ ਬਾਵਜੂਦ ਭਾਰਤ ’ਚ ਗਰੀਬੀ 2011-12 ਦੌਰਾਨ 21.2 ਫੀ ਸਦੀ ਤੋਂ ਘਟ ਕੇ 2022-24 ’ਚ 8.5 ਫੀ ਸਦੀ ਰਹਿ ਗਈ। 
ਨੈਸ਼ਨਲ ਕੌਂਸਲ ਆਫ ਅਪਲਾਈਡ ਇਕਨਾਮਿਕ ਰੀਸਰਚ (ਐਨ.ਸੀ.ਏ.ਈ.ਆਰ.) ਦੇ ਇਕ ਪੇਪਰ ਵਿਚ ਸੀਰੀਜ਼ 1 ਅਤੇ ਸੀਰੀਜ਼ 2 ਦੇ ਅੰਕੜਿਆਂ ਦੇ ਨਾਲ-ਨਾਲ ਭਾਰਤ ਮਨੁੱਖੀ ਵਿਕਾਸ ਸਰਵੇਖਣ (ਐਨ.ਸੀ.ਏ.ਈ.ਆਰ.) ਦੀ ਹਾਲ ਹੀ ਵਿਚ ਪੂਰੀ ਹੋਈ ਸੀਰੀਜ਼ 3 ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ। ਇਹ ਪੇਪਰ ਬਦਲਦੇ ਸਮਾਜ ’ਚ ਸਮਾਜਕ ਸੁਰੱਖਿਆ ਜਾਲ ’ਤੇ ਮੁੜ ਵਿਚਾਰ ਕਰਨ ’ਤੇ ਕੇਂਦਰਤ ਕਰਦਾ ਹੈ। 
ਖੋਜ ਪੇਪਰ ਦਾ ਕਹਿਣਾ ਹੈ ਕਿ 2004-05 ਅਤੇ 2011-12 ਦੇ ਵਿਚਕਾਰ ਗਰੀਬੀ ’ਚ 38.6 ਫ਼ੀ ਸਦੀ ਤੋਂ 21.2 ਫ਼ੀ ਸਦੀ ਦੀ ਮਹੱਤਵਪੂਰਣ ਕਮੀ ਆਈ ਹੈ। ਮਹਾਂਮਾਰੀ ਕਾਰਨ ਪੈਦਾ ਹੋਈਆਂ ਚੁਨੌਤੀਆਂ ਦੇ ਬਾਵਜੂਦ, ਇਹ 2022-24 ’ਚ 21.2 ਫ਼ੀ ਸਦੀ ਤੋਂ ਘਟ ਕੇ 8.5 ਫ਼ੀ ਸਦੀ ਹੋ ਗਈ। 
ਪੇਪਰ ਅਨੁਸਾਰ, ਆਰਥਕ ਵਿਕਾਸ ਅਤੇ ਗਰੀਬੀ ਦੀ ਸਥਿਤੀ ’ਚ ਕਮੀ ਇਕ ਗਤੀਸ਼ੀਲ ਵਾਤਾਵਰਣ ਪੈਦਾ ਕਰਦੀ ਹੈ ਜਿਸ ਲਈ ਪ੍ਰਭਾਵਸ਼ਾਲੀ ਸਮਾਜਕ ਸੁਰੱਖਿਆ ਪ੍ਰੋਗਰਾਮਾਂ ਦੀ ਲੋੜ ਹੁੰਦੀ ਹੈ। ਸਮਾਜਕ ਤਬਦੀਲੀ ਦੀ ਗਤੀ ਨਾਲ ਸਮਾਜਕ ਸੁਰੱਖਿਆ ਪ੍ਰਣਾਲੀਆਂ ਨੂੰ ਕਾਇਮ ਰਖਣਾ ਭਾਰਤ ਲਈ ਇਕ ਵੱਡੀ ਚੁਨੌਤੀ ਹੋਵੇਗੀ। 
ਨੀਤੀ ਆਯੋਗ ਦੇ ਸੀ.ਈ.ਓ. ਬੀ.ਵੀ. ਆਰ ਸੁਬਰਾਮਣੀਅਮ ਨੇ ਕੁੱਝ ਮਹੀਨੇ ਪਹਿਲਾਂ ਕਿਹਾ ਸੀ ਕਿ ਤਾਜ਼ਾ ਖਪਤਕਾਰ ਖਰਚ ਸਰਵੇਖਣ ਸੰਕੇਤ ਦਿੰਦਾ ਹੈ ਕਿ ਦੇਸ਼ ਵਿਚ ਗਰੀਬੀ ਘਟ ਕੇ ਪੰਜ ਫ਼ੀ ਸਦੀ ਹੋ ਗਈ ਹੈ ਅਤੇ ਪੇਂਡੂ ਅਤੇ ਸ਼ਹਿਰੀ ਦੋਹਾਂ ਖੇਤਰਾਂ ਦੇ ਲੋਕਾਂ ਕੋਲ ਪੈਸੇ ਦਾ ਪ੍ਰਵਾਹ ਹੈ। 
ਕੌਮੀ ਨਮੂਨਾ ਸਰਵੇਖਣ ਦਫਤਰ (ਐਨ.ਐਸ.ਐਸ.ਓ.) ਨੇ ਫ਼ਰਵਰੀ ’ਚ ਸਾਲ 2022-23 ਲਈ ਘਰੇਲੂ ਖਪਤ ਖਰਚ ਦੇ ਅੰਕੜੇ ਜਾਰੀ ਕਰਦਿਆਂ ਕਿਹਾ ਕਿ 2011-12 ਦੇ ਮੁਕਾਬਲੇ 2022-23 ’ਚ ਪ੍ਰਤੀ ਵਿਅਕਤੀ ਮਹੀਨਾਵਾਰ ਘਰੇਲੂ ਖਰਚ ਦੁੱਗਣੇ ਤੋਂ ਵੱਧ ਹੋ ਗਿਆ ਹੈ। 
ਤੇਂਦੁਲਕਰ ਕਮੇਟੀ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਲਈ ਗਰੀਬੀ ਰੇਖਾ ਕ੍ਰਮਵਾਰ 447 ਰੁਪਏ ਅਤੇ 579 ਰੁਪਏ ਨਿਰਧਾਰਤ ਕੀਤੀ ਸੀ। ਬਾਅਦ ’ਚ ਯੋਜਨਾ ਕਮਿਸ਼ਨ ਨੇ ਇਸ ਨੂੰ ਵਧਾ ਕੇ 2011-12 ਲਈ 860 ਰੁਪਏ ਅਤੇ 1000 ਰੁਪਏ ਕਰ ਦਿਤਾ। (ਪੀਟੀਆਈ)

(For more news apart from  India poverty reduced to 8.5%: NCAER the study News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement