ਗਡਕਰੀ ਨੇ ਲੋਕਾਂ ਨੂੰ ਆਤਮਨਿਰਭਰ ਬਣਾਉਣ ਦੀ ਯੋਜਨਾ ਨੂੰ ਦਿਤੀ ਮਨਜ਼ੂਰੀ
Published : Aug 3, 2020, 11:14 am IST
Updated : Aug 3, 2020, 11:14 am IST
SHARE ARTICLE
Nitin Gadkari
Nitin Gadkari

ਛੋਟੇ, ਲਘੂ ਤੇ ਦਰਮਿਆਨੇ ਉੱਦਮ ਮੰਤਰੀ (ਐੱਮ. ਐੱਸ. ਐੱਮ. ਈ.) ਨਿਤਿਨ ਗਡਕਰੀ ਨੇ ਅਗਰਬੱਤੀ ਉਤਪਾਦਨ 'ਚ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ...

ਨਵੀਂ ਦਿੱਲੀ, 2 ਅਗੱਸਤ : ਛੋਟੇ, ਲਘੂ ਤੇ ਦਰਮਿਆਨੇ ਉੱਦਮ ਮੰਤਰੀ (ਐੱਮ. ਐੱਸ. ਐੱਮ. ਈ.) ਨਿਤਿਨ ਗਡਕਰੀ ਨੇ ਅਗਰਬੱਤੀ ਉਤਪਾਦਨ 'ਚ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ (ਕੇ. ਵੀ. ਆਈ. ਸੀ.) ਦੇ ਰੋਜ਼ਗਾਰ ਸਿਰਜਣ ਪ੍ਰੋਗਰਾਮ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਹੈ। ਐੱਮ. ਐੱਸ. ਐੱਮ. ਈ. ਮੰਤਰਾਲਾ ਨੇ ਕਿਹਾ ਕਿ ਪ੍ਰੋਗਰਾਮ ਦਾ ਨਾਂ ਖਾਦੀ ਅਗਰਬੱਤੀ ਆਤਮਨਿਰਭਰ ਮਿਸ਼ਨ ਹੈ।

ਇਸ ਦਾ ਮਕਸਦ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬੇਰੋਜ਼ਗਾਰ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਰੋਜ਼ਗਾਰ ਪੈਦਾ ਕਰਨ ਦੇ ਨਾਲ ਘਰੇਲੂ ਪੱਧਰ 'ਤੇ ਅਗਰਬੱਤੀ ਉਤਪਾਦਨ ਨੂੰ ਵਧਾਉਣਾ ਹੈ। ਇਸ ਯੋਜਨਾ ਦਾ ਮਕਸਦ ਕਾਰੀਗਰਾਂ ਦੀ ਮਦਦ ਕਰਨਾ ਅਤੇ ਸਥਾਨਕ ਅਗਰਬੱਤੀ ਉਦਯੋਗ ਦਾ ਸਮਰਥਨ ਕਰਨਾ ਹੈ। ਭਾਰਤ 'ਚ ਫਿਲਹਾਲ ਅਗਰਬੱਤੀ ਦੀ ਖਪਤ ਤਕਰੀਬਨ 1490 ਟਨ ਦੀ ਹੈ, ਜਦੋਂ ਕਿ ਸਥਾਨਕ ਉਤਪਾਦਨ ਸਿਰਫ਼ 760 ਟਨ ਹੈ। ਮੰਤਰਾਲਾ ਨੇ ਕਿਹਾ ਕਿ ਮੰਗ ਅਤੇ ਸਪਲਾਈ 'ਚ ਵੱਡਾ ਅੰਤਰ ਹੈ, ਇਸ ਲਈ ਰੋਜ਼ਗਾਰ ਸਿਰਜਣ ਲਈ ਇਸ ਖੇਤਰ 'ਚ ਕਾਫ਼ੀ ਗੁੰਜਾਇਸ਼ ਹੈ।

ਯੋਜਨਾ ਤਹਿਤ ਕੇ. ਵੀ. ਆਈ. ਸੀ. ਅਗਰਬੱਤੀ ਬਣਾਉਣ ਲਈ ਕਾਰੀਗਰਾਂ ਨੂੰ ਆਟੋਮੈਟਿਕ ਮਸ਼ੀਨਾਂ ਅਤੇ ਪਾਊਡਰ ਮਿਲਾਉਣ ਵਾਲੀਆਂ ਮਸ਼ੀਨਾਂ ਉਪਲੱਬਧ ਕਰਾਈਆਂ ਜਾਣਗੀਆਂ। ਇਹ ਸਭ ਨਿੱਜੀ ਅਗਰਬੱਤੀ ਨਿਰਮਾਤਾਂ ਜ਼ਰੀਏ ਕੀਤਾ ਜਾਵੇਗਾ, ਜੋ ਵਪਾਰ ਭਾਈਵਾਲਾਂ ਦੇ ਤੌਰ 'ਤੇ ਸਮਝੌਤੇ 'ਤੇ ਦਸਖ਼ਤ ਕਰਨਗੇ। ਇਸ ਤੋਂ ਪਹਿਲਾਂ ਘਰੇਲੂ ਉਦਯੋਗਾਂ ਦੀ ਮਦਦ ਲਈ ਸਰਕਾਰ ਨੇ ਅਗਰਬੱਤੀ ਖੇਤਰ ਲਈ ਦੋ ਵੱਡੇ ਫ਼ੈਸਲੇ ਕੀਤੇ ਸਨ। ਇਕ ਪਾਸੇ ਜਿਥੇ ਇਸ ਨੂੰ ਮੁਕਤ ਵਪਾਰ ਤੋਂ ਪਾਬੰਦੀਸ਼ੁਦਾ ਵਪਾਰ ਦੀ ਸ਼੍ਰੇਣੀ 'ਚ ਸ਼ਾਮਲ ਕੀਤਾ ਗਿਆ।  ਉੱਥੇ ਹੀ ਅਗਰਬੱਤੀ ਬਣਾਉਣ 'ਚ ਇਸਤੇਮਾਲ ਹੋਣ ਵਾਲੇ ਬਾਂਸ ਤੋਂ ਬਣੀ ਗੋਲ ਪਤਲੀ ਲਕੜੀ 'ਤੇ ਦਰਾਮਦ ਡਿਊਟੀ 10 ਫ਼ੀ ਸਦੀ ਤੋਂ ਵਧਾ ਕੇ 25 ਫ਼ੀ ਸਦੀ ਕਰ ਦਿਤੀ ਗਈ।             (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement