
ਕਿਸਾਨੀ ਅੰਦੋਲਨ ਅਤੇ ਪੈਗਾਸਸ ਸਮੇਤ ਕਈ ਮੁੱਦਿਆਂ 'ਤੇ ਸੰਸਦ ਦੇ ਅੰਦਰ ਅਤੇ ਬਾਹਰ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਹੰਗਾਮਾ ਜਾਰੀ ਹੈ।
ਨਵੀਂ ਦਿੱਲੀ: ਕਿਸਾਨੀ ਅੰਦੋਲਨ ਅਤੇ ਪੈਗਾਸਸ ਸਮੇਤ ਕਈ ਮੁੱਦਿਆਂ 'ਤੇ ਸੰਸਦ ਦੇ ਅੰਦਰ ਅਤੇ ਬਾਹਰ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਹੰਗਾਮਾ ਜਾਰੀ ਹੈ। ਸਰਕਾਰ ਨੂੰ ਘੇਰਨ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
photo
ਇਸ ਦੇ ਨਾਲ ਹੀ ਕੁਝ ਸੰਸਦ ਮੈਂਬਰ ਕਿਸਾਨਾਂ ਦੇ ਮੁੱਦੇ 'ਤੇ ਆਪਣੇ ਢੰਗ ਨਾਲ ਪ੍ਰਤੀਕਾਤਮਕ ਪ੍ਰਦਰਸ਼ਨ ਕਰ ਰਹੇ ਹਨ। ਇਸੇ ਲੜੀ ਵਿੱਚ, ਮੰਗਲਵਾਰ ਨੂੰ, ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਨੇ ਸੰਸਦ ਕੰਪਲੈਕਸ ਵਿੱਚ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਕਣਕ ਦੇ ਛਿੱਟੇ ਫੜਾਏ ਅਤੇ ਉਹਨਾਂ ਨੂੰ ਕਿਸਾਨਾਂ ਨਾਲ ਖੜਨ ਲਈ ਕਿਹਾ ਪਰ ਹੇਮਾ ਮਾਲਿਨੀ ਬਿਨ੍ਹਾਂ ਕੁੱਝ ਕਹੇ ਮੁਸਕਰਾਉਂਦੇ ਹੋਏ ਅੰਦਰ ਚਲੀ ਗਈ।
#WATCH | Shiromani Akali Dal MP Harsimrat Kaur Badal offers wheat stalk to BJP MP Hema Malini, as SAD-BSP continue to protest at Parliament over Centre's farm laws pic.twitter.com/TnBlGHPjlw
— ANI (@ANI) August 3, 2021