
ਕੋਰੋਨਾ ਦੀ ਤੀਜੀ ਲਹਿਰ ਦੂਜੀ ਲਹਿਰ ਦੇ ਮੁਕਾਬਲੇ ਜ਼ਿਆਦਾ ਖ਼ਤਰਨਾਕ ਨਹੀਂ ਹੋਵੇਗੀ
ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ | ਇਸੇ ਵਿਚਾਲੇ ਮਾਹਰਾਂ ਵਲੋਂ ਚੇਤਾਵਨੀ ਦਿਤੀ ਗਈ ਹੈ | ਮਾਹਰਾਂ ਅਨੁਸਾਰ ਦੇਸ਼ ਵਿਚ ਅਗੱਸਤ 'ਚ ਕੋਰੋਨਾ ਦੀ ਤੀਜੀ ਲਹਿਰ ਦਸਤਕ ਦੇ ਸਕਦੀ ਹੈ ਜਿਸ ਦੇ ਮੱਦੇਨਜ਼ਰ ਰੋਜ਼ਾਨਾ ਇਕ ਲੱਖ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣਗੇ |
Corona Virus
ਦਰਅਸਲ, ਦੇਸ਼ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ ਜਿਸ ਕਾਰਨ ਦੇਸ਼ ਵਿਚ ਮੌਜੂਦਾ ਸਮੇਂ ਵਿਚ ਰੋਜ਼ਾਨਾ 40 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਤੇ 550 ਤੋਂ ਵੱਧ ਲੋਕਾਂ ਦੀ ਮੌਤ ਹੋ ਰਹੀ ਹੈ | ਇਸ ਤੋਂ ਇਲਾਵਾ ਮਾਹਿਰਾਂ ਦਾ ਕਹਿਣਾ ਹੈ ਕਿ ਅਗੱਸਤ ਮਹੀਨੇ ਵਿਚ ਸੁਰੂ ਹੋਈ ਤੀਜੀ ਲਹਿਰ ਅਕਤੂਬਰ ਵਿਚ ਅਪਣੇ ਸਿਖਰ 'ਤੇ ਪਹੁੰਚ ਸਕਦੀ ਹੈ | ਦੂਜੀ ਲਹਿਰ ਵਿਚ ਕਮਜ਼ੋਰ ਸਿਹਤ ਪ੍ਰਣਾਲੀ ਦੇ ਮੱਦੇਨਜ਼ਰ ਕੇਂਦਰ ਨੇ ਪਹਿਲਾਂ ਹੀ ਰਾਜਾਂ ਨੂੰ ਆਕਸੀਜਨ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਉਪਲਬਧ ਰੱਖਣ ਦੇ ਨਿਰਦੇਸ਼ ਦਿਤੇ ਹਨ |
Corona Virus
ਹਾਲਾਂਕਿ, ਇਸ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੂਜੀ ਲਹਿਰ ਦੇ ਮੁਕਾਬਲੇ ਜ਼ਿਆਦਾ ਖ਼ਤਰਨਾਕ ਨਹੀਂ ਹੋਵੇਗੀ | ਮਾਹਿਰਾਂ ਨੇ ਦਸਿਆ ਕਿ ਦੂਜੀ ਲਹਿਰ ਵਿਚ ਦੇਸ਼ ਵਿਚ ਰੋਜ਼ਾਨਾ 4 ਲੱਖ ਨਵੇਂ ਮਾਮਲੇ ਸਾਹਮਣੇ ਆਏ ਸਨ, ਪਰ ਹੁਣ ਡਰਾਉਣੀ ਤਸਵੀਰ ਨਹੀਂ ਦਿਖਾਈ ਦੇਵੇਗੀ |
ਕੋਰੋਨਾ ਦੀ ਸਥਿਤੀ ਬਾਰੇ ਅਨੁਮਾਨ ਲਗਾਉਣ ਵਾਲੇ ਮਾਹਿਰਾਂ ਦਾ ਆਂਕਲਨ ਗਣਿਤ ਦੇ ਮਾਡਲ 'ਤੇ ਅਧਾਰਿਤ ਸੀ।
Corona Viru
ਮਈ ਵਿਚ ਹੈਦਰਾਬਾਦ ਦੇ ਪ੍ਰੋਫੈਸਰ ਵਿਦਿਆਸਾਗਰ ਨੇ ਕਿਹਾ ਕਿ ਭਾਰਤ ਦੇ ਕੋਰੋਨਾ ਵਾਇਰਸ ਦਾ ਪ੍ਰਕੋਪ ਆਉਣ ਵਾਲੇ ਦਿਨਾਂ ਵਿਚ ਗਣਿਤ ਦੇ ਮਾਡਲਾਂ ਦੇ ਅਧਾਰ 'ਤੇ ਸਿਖਰ 'ਤੇ ਪਹੁੰਚ ਸਕਦਾ ਹੈ | ਦੱਸ ਦੇਈਏ ਕਿ ਮੰਤਰਾਲੇ ਅਨੁਸਾਰ ਪਿਛਲੇ ਿੱਕ ਦਿਨ ਵਿਚ ਪੰਜ ਰਾਜਾਂ ਵਿਚੋਂ 80.36 ਫ਼ੀ ਸਦੀ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | ਜਿਸ ਵਿਚ ਇਕੱਲੇ ਕੇਰਲਾ ਵਿਚੋਂ 49.3 ਫ਼ੀ ਸਦੀ ਮਾਮਲੇ ਸਾਹਮਣੇ ਆਏ ਹਨ |