ਸਕੇਟਿੰਗ ਬੋਰਡ 'ਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਜਾ ਰਹੇ YouTuber ਨੂੰ ਟਰੱਕ ਨੇ ਮਾਰੀ ਟੱਕਰ, ਮੌਤ
Published : Aug 3, 2022, 12:30 pm IST
Updated : Aug 3, 2022, 12:30 pm IST
SHARE ARTICLE
Anas
Anas

11 ਰਾਜਾਂ ਤੋਂ ਹੁੰਦੇ ਹੋਏ 3000 ਕਿਲੋਮੀਟਰ ਦਾ ਤੈਅ ਕੀਤਾ ਸੀ ਸਫ਼ਰ

 

 ਨਵੀਂ ਦਿੱਲੀ : ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਲਈ YouTubers ਕੀ  ਕੁਝ  ਨਹੀਂ ਕਰਦੇ ਹਨ? ਉਨ੍ਹਾਂ ਦਾ ਇੱਕੋ ਇੱਕ ਟੀਚਾ ਹੈ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ। ਅਜਿਹਾ ਹੀ ਇੱਕ ਵਿਅਕਤੀ ਕੇਰਲ ਦਾ ਰਹਿਣ ਵਾਲਾ ਅਨਸ ਸੀ। ਅਨਸ ਕਰੀਬ ਦੋ ਮਹੀਨੇ ਪਹਿਲਾਂ ਸਕੇਟਿੰਗ ਬੋਰਡ 'ਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਗਿਆ ਸੀ। ਕੇਰਲਾ ਤ੍ਰਿਵੇਂਦਰਮ ਦੇ ਵੰਜਾਰਮੂਦ ਪਿੰਡ ਦੇ ਰਹਿਣ ਵਾਲੇ ਅਨਸ ਮਗਲਵਾਰ (31) ਨੂੰ ਪਿੰਜੌਰ-ਨਾਲਾਗੜ੍ਹ ਹਾਈਵੇਅ 'ਤੇ ਗਰੀਡਾ ਪਿੰਡ ਨੇੜੇ ਸਵੇਰੇ 7.30 ਵਜੇ ਦੇ ਕਰੀਬ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਉਸ ਦੀ ਮੌਤ ਹੋ ਗਈ।

 

AnasAnas

 

ਸੂਚਨਾ ਮਿਲਣ 'ਤੇ ਥਾਣਾ ਪਿੰਜੌਰ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ। ਇਸ ਦੇ ਨਾਲ ਹੀ ਥਾਣਾ ਪਿੰਜੌਰ ਦੇ ਏ.ਐੱਸ.ਆਈ. ਰਾਮਕਰਨ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਕਾਲਕਾ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਅਨਸ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

AnasAnas

 

ਬੀ. ਐੱਸਸੀ. ਕੰਪਿਊਟਰ ਸਾਇੰਸ ਦਾ ਵਿਦਿਆਰਥੀ ਅਨਸ 3 ਸਾਲਾਂ ਤੋਂ ਸਕੇਟਿੰਗ ਬੋਰਡ ’ਤੇ ਸਫ਼ਰ ਕਰ ਰਿਹਾ ਸੀ। ਕੁੱਝ ਮਹੀਨੇ ਪਹਿਲਾਂ ਅਨਸ ਨੇ ਉੱਤਰਾਖੰਡ ਦੇ ਦੇਹਰਾਦੂਨ, ਮਨਸੂਰੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਸਕੇਟਿੰਗ ਬੋਰਡ ’ਤੇ ਸਫ਼ਰ ਕੀਤਾ ਸੀ ਪਰ ਹੁਣ ਉਸ ਨੂੰ ਹੋਰ ਵੀ ਲੰਬਾ ਸਫ਼ਰ ਕਰ ਕੇ ਦੁਨੀਆ ’ਚ ਆਪਣੀ ਪਛਾਣ ਬਣਾਉਣ ਦਾ ਜਨੂੰਨ ਸੀ। ਆਪਣੀ ਪਛਾਣ ਬਣਾਉਣ ਲਈ ਅਨਸ ਨੇ ਸਕੇਟਿੰਗ ਬੋਰਡ ’ਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦਾ ਆਪਣਾ ਸਭ ਤੋਂ ਲੰਬਾ ਸਫ਼ਰ ਤੈਅ ਕੀਤਾ ਅਤੇ 29 ਮਈ ਨੂੰ ਸਵੇਰੇ 8 ਵਜੇ ਆਪਣੇ ਸਕੇਟਿੰਗ ਬੋਰਡ ’ਤੇ ਕੰਨਿਆਕੁਮਾਰੀ ਤੋਂ ਯਾਤਰਾ ਸ਼ੁਰੂ ਕੀਤੀ।

 

AnasAnas

 

ਕੇਰਲ ਵਿਚ ਅਨਸ ਦੇ ਦੋਸਤਾਂ ਮੁਤਾਬਕ ਉਸ ਨੇ ਲਗਭਗ ਤਿੰਨ ਮਹੀਨਿਆਂ ਵਿਚ ਆਪਣੀ ਪੂਰੀ ਯਾਤਰਾ ਪੂਰੀ ਕਰਨ ਦਾ ਟੀਚਾ ਰੱਖਿਆ ਸੀ। ਕੰਨਿਆਕੁਮਾਰੀ ਤੋਂ ਲੈ ਕੇ ਪੰਜਾਬ ਤੱਕ ਉਹ ਲਗਭਗ 11 ਰਾਜਾਂ ਵਿੱਚੋਂ ਹੁੰਦੇ ਹੋਏ ਤਿੰਨ ਹਜ਼ਾਰ ਕਿਲੋਮੀਟਰ ਦਾ ਸਫ਼ਰ ਕਰ ਚੁੱਕਾ ਸੀ। ਇਸ ਵਿੱਚ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਦਿੱਲੀ, ਹਰਿਆਣਾ ਅਤੇ ਪੰਜਾਬ ਵੀ ਸ਼ਾਮਲ ਹਨ। ਦੋਸਤਾਂ ਨੇ ਦੱਸਿਆ ਕਿ ਪੰਜਾਬ ਤੋਂ ਬਾਅਦ ਲੇਹ, ਲੱਦਾਖ, ਕੁੱਲੂ ਤੋਂ ਹੁੰਦੇ ਹੋਏ ਕਸ਼ਮੀਰ ਵੱਲ ਸ਼ਿਮਲਾ ਜਾਣਾ ਸੀ।

AnasAnas

ਅਨਸ ਸਕੇਟਿੰਗ ਬੋਰਡ ’ਤੇ ਇਕ ਦਿਨ 'ਚ 50 ਕਿ. ਮੀ. ਦਾ ਸਫ਼ਰ ਤੈਅ ਕਰਦਾ ਸੀ। ਰਸਤੇ 'ਚ ਲੋਕ ਦੀਆਂ ਦੁਕਾਨਾਂ ’ਤੇ ਹੀ ਉਹ ਆਰਾਮ ਕਰਦਾ ਸੀ ਅਤੇ ਕਈ ਥਾਵਾਂ ’ਤੇ ਲੋਕ ਰਾਤ ਦੇ ਠਹਿਰਨ ਅਤੇ ਖਾਣ-ਪੀਣ ਦਾ ਪ੍ਰਬੰਧ ਕਰਦੇ ਸਨ। ਕੰਨਿਆਕੁਮਾਰੀ ਤੋਂ ਪੰਜਾਬ ਤੱਕ ਰਸਤੇ 'ਚ ਕੋਈ ਸਮੱਸਿਆ ਨਹੀਂ ਸੀ ਕਿਉਂਕਿ ਜ਼ਿਆਦਾਤਰ ਸੜਕ ਢਲਾਣ ਵਾਲੀ ਸੀ ਪਰ ਪਿੰਜੌਰ ਤੋਂ ਅੱਗੇ ਪਹਾੜੀ ਖੇਤਰ ਸ਼ੁਰੂ ਹੁੰਦਾ ਹੈ। ਉਹ ਇਸ ਯਾਤਰਾ ਲਈ ਵੀ ਤਿਆਰ ਸੀ। ਜਿੱਥੇ ਵੀ ਕੋਈ ਪਹਾੜੀ ਜਾਂ ਟ੍ਰੈਫਿਕ ਜਾਮ ਦੀ ਸਮੱਸਿਆ ਹੁੰਦੀ ਸੀ, ਉੱਥੋਂ ਉਹ ਸਕੇਟਿੰਗ ਬੋਰਡ ਹੱਥ 'ਚ ਫੜ੍ਹ ਕੇ ਪੈਦਲ ਤੁਰ ਪੈਂਦਾ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement