
ਚੀਨ 'ਚ ਆਏ ਤੂਫਾਨ 'ਡੌਕਸਰੀ' ਕਾਰਨ ਘੱਟੋ-ਘੱਟ 140 ਸਾਲਾਂ 'ਚ ਦਰਜ ਕੀਤੀ ਹੈ ਸਭ ਤੋਂ ਵੱਧ ਬਾਰਸ਼
ਬੀਜਿੰਗ: ਭਾਰਤ ਦੇ ਨਾਲ-ਨਾਲ ਚੀਨ 'ਚ ਵੀ ਲੋਕਾਂ ਨੂੰ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਦੀ ਰਾਜਧਾਨੀ ਬੀਜਿੰਗ 'ਚ ਭਾਰੀ ਮੀਂਹ ਪੈ ਰਿਹਾ ਹੈ, ਇਸ ਦੇ ਨਾਲ ਹੀ ਚੀਨ 'ਚ ਆਏ ਤੂਫਾਨ 'ਡੌਕਸਰੀ' ਕਾਰਨ ਘੱਟੋ-ਘੱਟ 140 ਸਾਲਾਂ 'ਚ ਸਭ ਤੋਂ ਵੱਧ ਬਾਰਸ਼ ਦਰਜ ਕੀਤੀ ਹੈ, 'ਡੌਕਸਰੀ' ਨੇ ਚੀਨ 'ਚ ਮੀਂਹ ਦੇ ਸਾਰੇ ਰਿਕਾਰਡ ਤੋੜ ਦਿਤੇ ਹਨ, ਜਿਸ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ ਹੈ।
ਇਹ ਵੀ ਪੜ੍ਹੋ: ਗੋਆ ਦੇ ਨਿਜੀ ਦੌਰੇ ’ਤੇ ਪਹੁੰਚੇ ਰਾਹੁਲ ਗਾਂਧੀ, ਰਾਤ ਦੇ ਖਾਣੇ ’ਤੇ ਵਿਧਾਇਕਾਂ ਨਾਲ ਕੀਤੀ ਮੁਲਾਕਾਤ
ਨਹਿਰਾਂ ਅਤੇ ਸੜਕਾਂ ਵਿਚ ਭਾਰੀ ਮਾਤਰਾ ਵਿੱਚ ਪਾਣੀ ਭਰ ਗਿਆ ਹੈ। ਤੂਫਾਨ ਅਤੇ ਭਾਰੀ ਮੀਂਹ ਕਾਰਨ ਹੋਏ ਹਾਦਸਿਆਂ 'ਚ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੂਫਾਨ ਅਤੇ ਬਹੁਤ ਜ਼ਿਆਦਾ ਮੀਂਹ ਨੇ ਚੀਨ ਵਿਚ ਤਬਾਹੀ ਮਚਾਈ ਹੈ, ਬੀਜਿੰਗ ਮੌਸਮ ਵਿਗਿਆਨ ਬਿਊਰੋ ਨੇ ਕਿਹਾ ਕਿ ਸ਼ਹਿਰ ਵਿਚ ਪਿਛਲੇ ਸ਼ਨੀਵਾਰ ਤੋਂ ਬੁੱਧਵਾਰ ਸਵੇਰ ਤੱਕ 744.8 ਮਿਲੀਮੀਟਰ (29.3 ਇੰਚ) ਮੀਂਹ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਅੰਬੀਆ ਕਤਲ ਕਾਂਡ 'ਚ ਗ੍ਰਿਫ਼ਤਾਰ ਮੁਲਜ਼ਮ 'ਤੇ ਜੇਲ 'ਚ ਹਮਲਾ: ਅਦਾਲਤ ਨੇ ਕਪੂਰਥਲਾ ਜੇਲ ਤੋਂ ਮੰਗੀ ਸੀਸੀਟੀਵੀ ਰਿਕਾਰਡਿੰਗ
ਚੀਨ ਦੇ ਹੇਬੇਈ ਸੂਬੇ 'ਚ ਭਾਰੀ ਮੀਂਹ ਕਾਰਨ ਰਿਕਾਰਡਤੋੜ ਮੀਂਹ ਪੈਣ ਕਾਰਨ ਹੜ੍ਹ ਆ ਗਏ ਹਨ, ਹੜ੍ਹ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥਾਂ-ਥਾਂ ਪਾਣੀ ਭਰ ਜਾਣ ਕਾਰਨ ਆਵਾਜਾਈ ਠੱਪ ਹੋ ਗਈ ਹੈ। ਹੜ੍ਹ ਕਾਰਨ ਪਾਣੀ ਖ਼ਤਰਨਾਕ ਪੱਧਰ ਤੱਕ ਵੱਧ ਗਿਆ ਹੈ। ਮੀਂਹ ਅਤੇ ਹਨੇਰੀ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਹੈ।