Rajasthan News :ਸਿਵਲ ਵਰਦੀ ’ਚ ਪੁਲਿਸ ਵਾਲਿਆਂ ’ਤੇ ਸਿੱਖ ਨਾਲ ਖਿੱਚਧੂਹ ਕਰਨ ਅਤੇ ਧਮਕੀਆਂ ਦੇਣ ਦਾ ਦੋਸ਼, ਪੱਗ ਵੀ ਲਾਹੀ

By : BALJINDERK

Published : Aug 3, 2024, 3:05 pm IST
Updated : Aug 3, 2024, 9:43 pm IST
SHARE ARTICLE
ਸਿੱਖ ਨੌਜਵਾਨ ਜਾਣਕਾਰੀ ਦਿੰਦਾ ਹੋਇਆ
ਸਿੱਖ ਨੌਜਵਾਨ ਜਾਣਕਾਰੀ ਦਿੰਦਾ ਹੋਇਆ

Rajasthan News : ਜੈਪੁਰ ਦੇ ਗੋਪਾਲਪੁਰਾ ਬਾਈਪਾਸ ’ਚ 2 ਘੰਟਿਆਂ ਤਕ ਹੋਇਆ ਹੰਗਾਮਾ, ਸੀਨੀਅਰ ਅਫ਼ਸਰਾਂ ਨੇ ਆ ਕੇ ਭੜਕੇ ਲੋਕਾਂ ਨੂੰ ਸ਼ਾਂਤ ਕਰਵਾਇਆ

Rajasthan News : ਜੈਪੁਰ ’ਚ ਪੁਲਿਸ ਅਤੇ ਲੋਕਾਂ ਦੇ ਇਕ ਸਮੂਹ ਦੀ ਉਸ ਵੇਲੇ ਝੜਪ ਹੋ ਗਈ ਜਦੋਂ ਕਥਿਤ ਤੌਰ ’ਤੇ ਪੁਲਿਸ ਵਾਲਿਆਂ ਨੇ ਇਕ ਸਿੱਖ ਨੌਜੁਆਨ ਨਾਲ ਬਹਿਸ ਤੋਂ ਬਾਅਦ ਬਦਤਮੀਜ਼ੀ ਕੀਤੀ। ਇਹ ਘਟਨਾ ਰਾਜਸਥਾਨ ਦੀ ਰਾਜਧਾਨੀ ਦੇ ਗੋਪਾਲਪੁਰਾ ਬਾਈਪਾਸ ’ਚ ਵਾਪਰੀ। 
ਸਿੱਖ ਨੌਜੁਆਨ ਨੇ ਦੋਸ਼ ਲਾਇਆ ਹੈ ਕਿ ਖ਼ੁਦ ਨੂੰ ਪੁਲਿਸ ਵਾਲਾ ਦੱਸ ਕੇ ਇਕ ਵਿਅਕਤੀ ਸ਼ੁਕਰਵਾਰ ਰਾਤ ਉਸ ਦੇ ਦੋਸਤ ਦੀ ਦੁਕਾਨ ’ਤੇ ਆਇਆ ਅਤੇ ਬਗ਼ੈਰ ਪੈਸੇ ਦਿਤੇ ਕੌਫ਼ੀ ਦੀ ਮੰਗ ਕਰਨ ਲੱਗਾ। ਜਦੋਂ ਦੁਕਾਨ ’ਤੇ ਕੰਮ ਕਰਨ ਵਾਲੇ ਨੌਕਰ ਨੇ ਉਸ ਨੂੰ ਕੌਫ਼ੀ ਦੇਣ ਤੋਂ ਇਨਕਾਰ ਕਰ ਦਿਤਾ ਤਾਂ ਪੁਲਿਸ ਵਾਲੇ ਨੇ ਕਥਿਤ ਤੌਰ ’ਤੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ। 
ਇਸ ’ਤੇ ਸਿੱਖ ਨੌਜੁਆਨ ਨੇ ਝਗੜਾ ਖ਼ਤਮ ਕਰਨ ਲਈ ਸੁਲਹ-ਸਫ਼ਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕਥਿਤ ਪੁਲਿਸ ਵਾਲਾ ਉਸ ਨਾਲ ਵੀ ਬਹਿਸ ਕਰਨ ਲੱਗਾ ਅਤੇ ਉਸ ਨੂੰ ਕਾਲਰ ਤੋਂ ਫੜ ਲਿਆ। ਇਕ ਹੋਰ ਪੁਲਿਸ ਵਾਲੇ ਨੇ ਉਸ ਨੌਜੁਆਨ ਦੀ ਦਾੜ੍ਹੀ ਪੁੱਟੀ ਅਤੇ ਪੱਗ ਵੀ ਉਤਾਰ ਦਿਤੀ। ਪੁਲਿਸ ਵਾਲਿਆਂ ਨੇ ਉਸ ਨੂੰ ਕਥਿਤ ਤੌਰ ’ਤੇ ਪਿਸਤੌਲ ਵਿਖਾ ਕੇ ਵੀ ਧਮਕਾਇਆ। 
ਦਸਿਆ ਜਾ ਰਿਹਾ ਹੈ ਕਿ ਪੁਲਿਸ ਵਾਲੇ ਉਸ ਇਲਾਕੇ ’ਚ ਆਮ ਵਰਦੀ ’ਚ ਨੇੜਲੇ ਠੇਕੇ ਦੀ ਜਾਂਚ ਕਰਨ ਆਏ ਸਨ। ਹਾਲਾਂਕਿ, ਕੁੱਝ ਦੇਰ ਬਾਅਦ ਸੀਨੀਅਰ ਪੁਲਿਸ ਅਫ਼ਸਰ ਉਥੇ ਆ ਗਏ ਅਤੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਘਟਨਾ ਤੋਂ ਬਾਅਦ ਮੌਕੇ ’ਤੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵੱਡੀ ਗਿਣਤੀ ’ਚ ਪੁਲਿਸ ਵੀ ਤੈਨਾਤ ਕੀਤੀ ਗਈ ਸੀ। (ਏਜੰਸੀ)

(For more news apart from Jaipur clash Between police beat Sikh youth and removed the turban News in Punjabi, stay tuned to Rozana Spokesman)

 

 

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement