ਇਲਮਾ ਅਫ਼ਰੋਜ਼ ਦੇ IPS ਬਨਣ ਦਾ ਸਫਰ, ਜੋ ਦੂਜੀਆਂ ਲੜਕੀਆਂ ਲਈ ਮਿਸਾਲ ਬਣ ਸਕਦੈ !
Published : Sep 3, 2019, 3:25 pm IST
Updated : Sep 3, 2019, 3:25 pm IST
SHARE ARTICLE
IAS hero Uttar Pradesh ILma Afroz Oxford India
IAS hero Uttar Pradesh ILma Afroz Oxford India

ਮੁਰਾਦਾਬਾਦ ਦੇ ਕੁੰਦਰਕੀ ਕਸਬੇ 'ਚ ਰਹਿਣ ਵਾਲੀ ਇਲਮਾ ਅਫ਼ਰੋਜ਼ ਦੇ ਪਿਤਾ ਦੀ ਮੌਤ ਉਸ ਸਮੇਂ ਹੋ ਗਈ, ਜਦੋਂ ਉਹ 14 ਸਾਲ ਦੀ ਸੀ। ਪਿਤਾ ਪੇਸ਼ੇ ਵਜੋਂ ਇੱਕ

ਨਵੀਂ ਦਿੱਲੀ : ਮੁਰਾਦਾਬਾਦ ਦੇ ਕੁੰਦਰਕੀ ਕਸਬੇ 'ਚ ਰਹਿਣ ਵਾਲੀ ਇਲਮਾ ਅਫ਼ਰੋਜ਼ ਦੇ ਪਿਤਾ ਦੀ ਮੌਤ ਉਸ ਸਮੇਂ ਹੋ ਗਈ, ਜਦੋਂ ਉਹ 14 ਸਾਲ ਦੀ ਸੀ।  ਪਿਤਾ ਪੇਸ਼ੇ ਵਜੋਂ ਇੱਕ ਕਿਸਾਨ ਸਨ ਉਸ ਤੋਂ ਬਾਅਦ ਇਲਮਾ ਅਤੇ ਉਸਦਾ ਛੋਟੇ ਭਰਾ ਦੀ ਜ਼ਿੰਮੇਵਾਰੀ ਸੰਭਾਲੀ ਉਨ੍ਹਾਂ ਦੀ ਮਾਂ ਨੇ ਪਰ ਪੜਾਈ  'ਚ ਕਾਮਯਾਬੀ ਹਾਸਲ ਕਰਦੇ ਹੋਏ ਇਲਮਾ ਨੇ ਵੀ ਕਦੇ ਉਨ੍ਹਾਂ ਨੂੰ ਮਾਯੂਸ ਨਹੀਂ ਕੀਤਾ। 

 ILma Afroz Oxford IndiaILma Afroz Oxford India

ਕਸਬੇ ਤੋਂ ਪੜਾਈ ਕਰਨ ਤੋਂ ਬਾਅਦ ਇਲਮਾ ਨੇ ਦਿੱਲੀ ਅਤੇ ਲੰਦਨ 'ਚ ਵੀ ਪੜਾਈ ਕੀਤੀ ਪਰ ਦੇਸਭਗਤੀ ਇਲਮਾ ਨੂੰ ਲੰਦਨ, ਇੰਡੋਨੇਸ਼ੀਆ ਅਤੇ ਪੈਰਿਸ ਤੋਂ ਵੀ ਵਾਪਸ ਲੈ ਆਈ ਅਤੇ ਇੱਥੇ ਆ ਕੇ ਉਨ੍ਹਾਂ ਨੇ ਉਹ ਕਰ ਦਿਖਾਇਆ ਜਿਸਦਾ ਸਿਹਰਾ ਦੇਸ਼ ਦੇ ਕੁਝ ਲੋਕਾਂ ਦੇ ਸਿਰ ਹੀ ਬੱਝਦਾ ਹੈ। ਇੰਨਾ ਹੀ ਨਹੀਂ ਇਲਮਾ ਦਾ ਭਰਾ ਵੀ ਸੰਸਕ੍ਰਿਤ ਸਾਹਿਤ ਵਿਸ਼ਾ ਦੇ ਨਾਲ ਸਿਵਲ ਸਰਵਿਸ ਦੀ ਤਿਆਰੀ ਕਰ ਰਿਹਾ ਹੈ। 

 ILma Afroz Oxford IndiaILma Afroz Oxford India

'ਮਿਸਾਇਲ ਮੈਨ ਡਾ. ਏਪੀਜੇ ਅਬਦੁਲ ਕਲਾਮ ਦੀ ਇੱਕ ਲਾਈਨ 'ਸਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਸੋਣ ਨਹੀਂ ਦਿੰਦੇ' ਅਕਸਰ ਮੈਨੂੰ ਸੋਣ ਨਹੀਂ ਦਿੰਦੇ ਸੀ। ਇਹ ਹੀ ਵਜ੍ਹਾ ਸੀ ਕਿ ਮੈਂ ਮੁਰਾਦਾਬਾਦ ਤੋਂ 12ਵੀਂ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਸੇਂਟ ਸਟੀਫੈਂਸ ਕਾਲਜ ਦਿੱਲੀ ਆ ਗਈ। ਜਦੋਂ ਤੱਕ ਕਾਲਜ ਦੀ ਪੜਾਈ ਪੂਰੀ ਹੁੰਦੀ ਮੈਨੂੰ ਅੱਗੇ ਦੀ ਪੜਾਈ ਲਈ ਮੌਕੇ ਮਿਲਣੇ ਸ਼ੁਰੂ ਹੋ ਗਏ। ਦਿੱਲੀ ਤੋਂ ਬਾਅਦ ਮੈਨੂੰ ਆਕਸਫੋਰਡ ਯੂਨੀਵਰਸਿਟੀ 'ਚ ਪੜ੍ਹਨ ਦਾ ਮੌਕਾ ਮਿਲ ਗਿਆ। 

 ILma Afroz Oxford IndiaILma Afroz Oxford India

 ਪੈਰਿਸ ਸਕੂਲ ਆਫ ਇੰਟਰਨੈਸ਼ਨਲ 'ਚ ਵੀ ਪੜ੍ਹੀ ਇਸ ਦੌਰਾਨ ਕਲਿੰਟਨ ਫਾਊਡੇਸ਼ਨ ਦੇ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ ਪਰ ਇਸ ਕਾਮਯਾਬੀ 'ਤੇ ਪਹੁੰਚਣ ਤੋਂ ਬਾਅਦ ਵੀ ਦਿਲ ਨੂੰ ਇੱਕ ਸਕੂਨ ਨਹੀਂ ਮਿਲ ਰਿਹਾ ਸੀ। ਮਨ 'ਚ ਇੱਕ ਹੀ ਖਿਆਲ ਆਉਂਦਾ ਸੀ ਕਿ ਮੇਰਾ ਕੰਮ ਅਤੇ ਮੇਰੀ ਪੜਾਈ ਕਿਸਦੇ ਲਈ। ਫਿਰ ਇੱਕ ਦਿਨ ਮੈਂ ਆਪਣੇ ਮੁਲਕ ਹਿੰਦੁਸਤਾਨ ਵਾਪਸ ਪਰਤਣ ਦਾ ਫੈਸਲਾ ਕੀਤਾ ਅਤੇ ਚੰਗੀ ਗੱਲ ਇਹ ਹੈ ਕਿ ਮੇਰੇ ਇਸ ਫੈਸਲੇ 'ਚ ਮੇਰੇ ਛੋਟੇ ਭਰਾ ਅਰਫਾਤ ਅਫਰੋਜ ਅਤੇ ਮੇਰੀ ਮਾਂ ਨੇ ਮੇਰਾ ਪੂਰਾ ਸਾਥ ਦਿੱਤਾ।

 ILma Afroz Oxford IndiaILma Afroz Oxford India

ਹਿੰਦੁਸਤਾਨ ਵਾਪਸ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਸਿਵਲ ਸਰਵਿਸ ਦੀ ਤਿਆਰੀ ਸ਼ੁਰੂ ਕੀਤੀ। ਕਿਸਮਤ ਮੇਰੇ ਨਾਲ ਸੀ ਪਹਿਲੀ ਕੋਸ਼ਿਸ਼ 'ਚ ਹੀ ਮੈਂ 217ਵੀਂ ਰੈਂਕ ਦੇ ਨਾਲ ਪ੍ਰੀਖਿਆ ਪਾਸ ਕਰ ਲਈ। ਹੁਣ ਮੈਂ ਇੱਕ ਆਈਪੀਐਸ ਅਫ਼ਸਰ ਬਨਣ ਜਾ ਰਹੀ ਹਾਂ। ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਮੈਂ ਕਿਸੇ ਵਿਦੇਸ਼ੀ ਮੁਲਕ ਲਈ ਨਹੀਂ ਆਪਣੇ ਮੁਲਕ ਲਈ ਕੰਮ ਕਰਾਂਗੀ'।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement