ਵਿਦਿਆਰਥੀਆਂ ਲਈ ‘ਨਮਕ ਰੋਟੀ’ : ਖ਼ਬਰ ਛਾਪਣ ਵਾਲੇ ਪੱਤਰਕਾਰ ਵਿਰੁਧ FIR ਦਰਜ
Published : Sep 3, 2019, 1:42 pm IST
Updated : Sep 3, 2019, 1:42 pm IST
SHARE ARTICLE
'Salt bread' for students: FIR lodged against news reporter
'Salt bread' for students: FIR lodged against news reporter

ਯੋਗੀ ਅਦਿਤਿਆਨਾਥ ਸਰਕਾਰ ਦਾ ਅਕਸ ਖ਼ਰਾਬ ਕਰਨ ਦਾ ਦੋਸ਼

ਲਖਨਊ : ਸਕੂਲ ਵਿਚ ਵਿਦਿਆਰਥੀਆਂ ਨੂੰ ਦਿਤੇ ਜਾਂਦੇ ਖਾਣੇ ਵਿਚ ‘ਨਮਕ ਰੋਟੀ’ ਖਵਾਏ ਜਾਣ ਦੀ ਖ਼ਬਰ ਛਾਪਣ ਵਾਲੇ ਪੱਤਰਕਾਰ ਅਤੇ ਗ੍ਰਾਮ ਪ੍ਰਧਾਨ ਵਿਰੁਧ ਸਰਕਾਰ ਦਾ ਅਕਸ ਖ਼ਰਾਬ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਗਿਆ ਹੈ। ਘਟਨਾ ਯੂਪੀ ਦੇ ਮਿਰਜ਼ਾਪੁਰ ਦੀ ਹੈ। ਪੱਤਰਕਾਰ ਨੇ ਪਿਛਲੇ ਦਿਨੀਂ ਪ੍ਰਾਇਮਰੀ ਸਕੂਲ ਵਿਚ ਵਿਦਿਆਰਥੀਆਂ ਨੂੰ ਨਮਕ ਰੋਟੀ ਖਵਾਏ ਜਾਣ ਦੀ ਖ਼ਬਰ ਲਾਈ ਸੀ। ਮੁਲਜ਼ਮ ਪੱਤਰਕਾਰ ਨੇ ਅਪਣੇ ਵਿਰੁਧ ਲੱਗੇ ਦੋਸ਼ਾਂ ਨੂੰ ਗ਼ਲਤ ਦਸਦਿਆਂ ਕਿਹਾ ਕਿ ਖ਼ਬਰ ਵਿਚ ਕੁੱਝ ਵੀ ਝੂਠਾ ਨਹੀਂ ਸੀ ਅਤੇ ਉਸ ਵਿਰੁਧ ਪਰਚਾ ਪੱਤਰਕਾਰੀ ’ਤੇ ਹਮਲਾ ਹੈ। ਰਾਜ ਦੇ ਮੁਢਲੀ ਸਿਖਿਆ ਮੰਤਰੀ ਸਤੀਸ਼ ਦਿਵੇਦੀ ਨੇ ਕਿਹਾ ਕਿ ਸਿਰਫ਼ ਭਿ੍ਰਸ਼ਟਾਚਾਰ ਜਾਂ ਤੱਥ ਉਜਾਗਰ ਕਰਨ ਕਰਕੇ ਪੱਤਰਕਾਰ ’ਤੇ ਕਾਰਵਾਈ ਨਹੀਂ ਹੋਣੀ ਚਾਹੀਦੀ।

ReporterReporter

ਜੇ ਅਜਿਹਾ ਹੋਇਆ ਹੈ ਤਾਂ ਉਹ ਇਸ ਮਾਮਲੇ ਨੂੰ ਵੇਖਣਗੇ। ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਹਿੰਦੀ ਅਖ਼ਬਾਰ ਦੇ ਸਥਾਨਕ ਪੱਤਰਕਾਰ ਪਵਨ ਕੁਮਾਰ ਜਾਇਸਵਾਲ, ਸਿਊਰ ਪਿੰਡ ਦੇ ਸਰਪੰਚ ਰਾਜਕੁਮਾਰ ਅਤੇ ਹੋਰਾਂ ਵਿਰੁਧ ਸਾਜ਼ਸ਼ ਰਚਣ, ਸਰਕਾਰੀ ਕੰਮ ਵਿਚ ਅੜਿੱਕਾ ਪਾਉਣ, ਝੂਠੀ ਖ਼ਬਰ ਲਾਉਣ ਅਤੇ ਸਰਕਾਰ ਦਾ ਅਕਸ ਖ਼ਰਾਬ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ ਕੀਤਾ ਗਿਆ ਹੈ। ਪਰਚਾ ਬੀਤੀ 31 ਅਗੱਸਤ ਨੂੰ ਜ਼ਿਲ੍ਹਾ ਸਿਖਿਆ ਅਧਿਕਾਰੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ।

'Salt bread' for students'Salt bread' for students

ਦੋਸ਼ ਲਾਇਆ ਗਿਆ ਹੈ ਕਿ ਪੱਤਰਕਾਰ ਨੇ ਸਾਜ਼ਸ਼ ਤਹਿਤ ਸਕੂਲ ਵਿਚ ਵੀਡੀਉ ਤਿਆਰ ਕੀਤੀ ਤਾਕਿ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ। ਉਧਰ, ਮੰਤਰੀ ਨੇ ਕਿਹਾ ਕਿ ਉਹ ਵੇਖਣਗੇ ਕਿ ਅਸਲੀ ਮਾਮਲਾ ਕੀ ਹੈ। ਪੱਤਰਕਾਰ ਨੇ ਕਿਹਾ ਕਿ ਉਹ ਦਿੱਲੀ ਦੇ ਅਖ਼ਬਾਰ ਦਾ ਪੱਤਰਕਾਰ ਹੈ। ਉਸ ਨੂੰ ਸਕੂਲ ਵਿਚ ਦਿਤੇ ਜਾਂਦੇ ਮਿੱਡ ਡੇਅ ਮੀਲ ਵਿਚ ਕਈ ਖ਼ਾਮੀਆਂ ਦੀ ਸੂਚਨਾ ਮਿਲੀ ਸੀ। ਇਹ ਵੀ ਪਤਾ ਲੱਗਾ ਸੀ ਕਿ ਸਕੂਲ ਵਿਚ ਬੱਚਿਆਂ ਨੂੰ ਕਦੇ ਕਦੇ ‘ਨਮਕ ਰੋਟੀ ਜਾਂ ਨਮਕ ਚਾਵਲ’ ਦਿਤੇ ਜਾਂਦੇ ਹਨ। ਵੀਡੀਉ ਵਿਚ ਔਰਤ ਬੱਚਿਆਂ ਨੂੰ ਰੋਟੀ ਦੇ ਰਹੀ ਹੈ ਅਤੇ ਇਕ ਵਿਅਕਤੀ ਥਾਲੀ ਵਿਚ ਲੂਣ ਵਰਤਾ ਰਿਹਾ ਹੈ ਜਦਕਿ ਨਿਯਮਾਂ ਮੁਤਾਬਕ ਦਾਲ, ਚਾਵਲ, ਰੋਟੀ, ਸਬਜ਼ੀ, ਫੱਲ ਆਦਿ ਦਿਤੇ ਜਾਣੇ ਚਾਹੀਦੇ ਸਨ।
           

   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement