
ਵਿਦਿਆਰਥੀਆਂ ਨੂੰ ਪੜ੍ਹਾਈ ਛੱਡਣ ਅਤੇ ਫਿਰ ਕੋਰਸ ਪੂਰਾ ਕਰਨ ਦਾ ਮਿਲੇਗਾ ਮੌਕਾ
ਨਵੀਂ ਦਿੱਲੀ: UGC ਨੇ ਵਿਦਿਆਰਥੀਆਂ ਲਈ ਨਵੀਂ ਗਾਈਡਲਾਈਨ ਜਾਰੀ ਕੀਤੀਆਂ ਹਨ। ਹੁਣ ਦੇਸ਼ ਦੇ ਉੱਚ ਸਿੱਖਿਆ ਸੰਸਥਾਵਾਂ ਵਿਚ ਸਾਰੇ ਕੋਰਸ ਕੀਤੇ ਜਾ ਸਕਦੇ ਹਨ। ਵਿਦਿਆਰਥੀਆਂ ਨੂੰ ਦਾਖਲ ਹੋਣ, ਕੋਰਸ ਨੂੰ ਕਈ ਵਾਰ ਛੱਡਣ ਅਤੇ ਵਾਰ-ਵਾਰ ਉਸੇ ਕੋਰਸ ਦਾ ਅਧਿਐਨ ਕਰਨ ਦੀ ਆਜ਼ਾਦੀ ਹੋਵੇਗੀ। ਵਿਦਿਆਰਥੀ ਕਈ ਤਰੀਕਿਆਂ ਰਾਹੀਂ ਕੋਰਸ ਪੂਰਾ ਕਰਨ ਦੇ ਯੋਗ ਹੋਣਗੇ ਜਿਵੇਂ ਕਿ ਕਲਾਸ-ਰੂਮ ਫੇਸ-ਟੂ-ਫੇਸ ਸਟੱਡੀ ਦੇ ਨਾਲ-ਨਾਲ ਡਿਸਟੈਂਸ ਲਰਨਿੰਗ ਅਤੇ ਆਨਲਾਈਨ ਆਪਣਾ ਕੋਰਸ ਪੂਰਾ ਕਰ ਸਕਣਗੇ। ਇੰਨਾ ਹੀ ਨਹੀਂ, ਤੁਸੀਂ ਦੋਹਰੇ ਕੋਰਸ ਵੀ ਕਰ ਸਕੋਗੇ, ਯਾਨੀ ਤੁਸੀਂ ਇੱਕੋ ਸਮੇਂ ਦੋ ਵੱਧ ਕੋਰਸ ਵੀ ਕਰ ਸਕੋਗੇ। ਹਰ ਸੰਸਥਾ ਵਿਚ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਅਤੇ ਕਾਊਂਸਲਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਯੂਜੀਸੀ ਨੇ ਸਾਰੀਆਂ ਰਾਜ ਸਰਕਾਰ ਅਤੇ ਯੂਨੀਵਰਸਿਟੀਆਂ ਨੂੰ ਗਾਈਡਲਾਈਨ ਵਿਚ ਨਵੀਂ ਪ੍ਰਣਾਲੀ ਲਾਗੂ ਕਰਨ ਲਈ ਕਿਹਾ ਹੈ। ਆਪਣੇ ਨਿਯਮ ਅਤੇ ਨੀਤੀਆਂ ਬਣਾਉਣ ਲਈ ਜੇਕਰ ਅਦਾਰੇ ਚਾਹੁਣ ਤਾਂ ਸੈਸ਼ਨ 2022-23 ਤੋਂ ਹੀ ਇਸ ਨੂੰ ਲਾਗੂ ਕਰ ਸਕਣਗੇ।
ਇੱਕ ਵਿਦਿਆਰਥੀ ਕਾਲਜ ਜਾ ਸਕਦਾ ਹੈ ਅਤੇ ਆਹਮੋ-ਸਾਹਮਣੇ ਕਲਾਸ-ਰੂਮ ਵਿਚ ਪੜ੍ਹ ਸਕਦਾ ਹੈ। ਜੇਕਰ ਤੁਸੀਂ ਕਾਲਜ ਨਹੀਂ ਜਾ ਸਕਦੇ, ਤਾਂ ਤੁਸੀਂ ਆਨਲਾਈਨ ਕੋਰਸ ਕਰ ਸਕਦੇ ਹੋ ਜਾਂ ਡਿਸਟੈਂਸ ਲਰਨਿੰਗ ਦੀ ਚੋਣ ਕਰ ਸਕਦੇ ਹੋ। ਵਿਦਿਆਰਥੀ ਨੂੰ ਵੱਖ-ਵੱਖ ਸਮੈਸਟਰਾਂ ਵਿਚ ਤਿੰਨ ਮੋਡਾਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੀ ਸਹੂਲਤ ਵੀ ਮਿਲੇਗੀ।
ਦੇਖੋ ਗਾਈਡਲਾਈਨ ਵਿੱਚ ਹੋਰ ਕੀ ਹੈ?
* ਕਿਸੇ ਇੱਕ ਪ੍ਰਬੰਧਨ ਦੇ ਅਧੀਨ, ਭਾਸ਼ਾ, ਸਾਹਿਤ, ਸੰਗੀਤ, ਫ਼ਿਲਾਸਫ਼ੀ, ਇੰਡੌਲੋਜੀ, ਕਲਾ, ਡਾਂਸ, ਥੀਏਟਰ, ਸਿੱਖਿਆ, ਗਣਿਤ, ਅੰਕੜਾ, ਸ਼ੁੱਧ ਅਤੇ ਉਪਯੁਕਤ ਵਿਗਿਆਨ, ਸਮਾਜ ਸ਼ਾਸਤਰ, ਅਰਥ ਸ਼ਾਸਤਰ, ਖੇਡਾਂ, ਅਨੁਵਾਦ ਅਤੇ ਵਿਆਖਿਆ ਦੇ ਵਿਭਾਗ ਹੋਣਗੇ।
* ਸਿਰਫ਼ ਮੈਨੇਜਮੈਂਟ, ਕਾਨੂੰਨ, ਇੰਜੀਨੀਅਰਿੰਗ, ਸਿੱਖਿਆ ਜਾਂ ਮੈਡੀਕਲ ਸਿੱਖਿਆ ਦੇਣ ਵਾਲੀਆਂ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਸੰਸਥਾਵਾਂ ਨੂੰ ਹੁਣ ਬਹੁ-ਅਨੁਸ਼ਾਸਨੀ ਢੰਗ ਅਪਣਾਉਣਾ ਪਵੇਗਾ।
* ਦੇਸ਼ ਵਿਚ ਤਿੰਨ ਤਰ੍ਹਾਂ ਦੇ ਅਦਾਰੇ ਹੋਣਗੇ - ਪਹਿਲਾ- ਖੋਜ ਯੂਨੀਵਰਸਿਟੀ, ਦੂਜਾ- ਅਧਿਆਪਨ ਯੂਨੀਵਰਸਿਟੀ ਅਤੇ ਤੀਜਾ- ਆਟੋਨੋਮਸ ਕਾਲਜ। ਜੇਕਰ ਤਿੰਨ ਹਜ਼ਾਰ ਤੋਂ ਵੱਧ ਵਿਦਿਆਰਥੀ ਹਨ ਤਾਂ ਕਾਲਜ ਆਪਣੇ ਪੱਧਰ ’ਤੇ ਡਿਗਰੀਆਂ ਦੇ ਸਕੇਗਾ।
* ਤਿੰਨ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਵਾਲੇ ਕਾਲਜ ਨਵੇਂ ਵਿਭਾਗ ਖੋਲ੍ਹ ਕੇ ਬਹੁ-ਅਨੁਸ਼ਾਸਨੀ ਆਟੋਨੋਮਸ ਕਾਲਜਾਂ ਦਾ ਦਰਜਾ ਹਾਸਲ ਕਰ ਸਕਣਗੇ। ਜੇਕਰ ਕਿਸੇ ਕਾਲਜ ਵਿਚ ਵਿਦਿਆਰਥੀਆਂ ਦੀ ਗਿਣਤੀ ਤਿੰਨ ਹਜ਼ਾਰ ਤੋਂ ਘੱਟ ਹੈ ਤਾਂ ਉਹ ਦੂਜੇ ਕਾਲਜਾਂ ਨਾਲ ਸਮਝੌਤੇ ਕਰ ਸਕਦੇ ਹਨ।
* ਵਿਦਿਆਰਥੀਆਂ ਨੂੰ ਅਕਾਦਮਿਕ ਬੈਂਕ ਆਫ਼ ਕ੍ਰੈਡਿਟ ਵਿਚ ਖਾਤਾ ਖੋਲ੍ਹਣਾ ਹੋਵੇਗਾ। ਇਸ ਵਿਚ ਪੜ੍ਹੇ ਗਏ ਵਿਸ਼ਿਆਂ ਅਤੇ ਉਨ੍ਹਾਂ ਦੇ ਅੰਕ 7 ਸਾਲ ਤੱਕ ਸੁਰੱਖਿਅਤ ਰਹਿਣਗੇ। ਪੜ੍ਹਾਈ ਛੱਡਣ ਅਤੇ ਫਿਰ ਕੋਰਸ ਪੂਰਾ ਕਰਨ ਦਾ ਮੌਕਾ ਮਿਲੇਗਾ।
* ਜੇਕਰ ਕੋਈ ਵਿਦਿਆਰਥੀ ਇੱਕ ਸਾਲ ਪੂਰਾ ਕਰਦਾ ਹੈ ਤਾਂ ਉਸ ਨੂੰ ਸਰਟੀਫਿਕੇਟ, ਦੋ ਸਾਲ ਪੂਰੇ ਕਰਨ ਤੋਂ ਬਾਅਦ ਡਿਪਲੋਮਾ, ਤਿੰਨ ਸਾਲ ਪੂਰੇ ਕਰਨ ਤੋਂ ਬਾਅਦ ਡਿਗਰੀ, ਚਾਰ ਸਾਲ ਪੂਰੇ ਕਰਨ ਤੋਂ ਬਾਅਦ ਆਨਰਜ਼ ਜਾਂ ਦੋਹਰੀ ਡਿਗਰੀ ਦਿੱਤੀ ਜਾਵੇਗੀ।
ਯੂਜੀਸੀ ਦੇ ਚੇਅਰਮੈਨ ਐਮ.ਜਗਦੀਸ਼ ਕੁਮਾਰ ਨੇ ਕਿਹਾ ਕਿ ਇਹ ਦਿਸ਼ਾ-ਨਿਰਦੇਸ਼ ਰਾਜ ਦੀਆਂ ਯੂਨੀਵਰਸਿਟੀਆਂ ਨੂੰ ਉੱਚ ਵਿਦਿਅਕ ਸੰਸਥਾਵਾਂ ਨੂੰ ਬਹੁ-ਅਨੁਸ਼ਾਸਨੀ ਸੰਸਥਾਵਾਂ ਵਿਚ ਬਦਲਣ ਵਿਚ ਮਦਦ ਕਰੇਗਾ। ਵਿਦਿਆਰਥੀਆਂ ਲਈ ਨਵੀਂ ਗਾਈਡਲਾਈਨ ਕੈਰੀਅਰ ਦੇ ਲਿਹਾਜ਼ ਨਾਲ ਵੀ ਵਧੀਆ ਰਹੇਗੀ।