
ਕਿਹਾ : ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਲਈ ਮੈਂ ਵੀ ਕੀਤੀ ਸੀ ਅਰਦਾਸ
Virat Kohli news : 18 ਸਾਲ ਦੇ ਲੰਬੇ ਸਮੇਂ ਬਾਅਦ ਰਾਇਲ ਚੈਲੇਂਜਰ ਬੰਗਲੌਰ ਨੇ ਆਈਪੀਐਲ ਖਿਤਾਬ ਜਿੱਤਿਆ ਸੀ। ਆਰਸੀਬੀ ਦੇ ਫੈਨਜ਼ ਲਈ ਇਹ ਮੌਕਾ ਕਿਸੇ ਤਿਉਹਾਰ ਨਾਲੋਂ ਘੱਟ ਨਹੀਂ ਸੀ। ਜਿਸ ਦੇ ਚਲਦਿਆਂ ਆਰਸੀਬੀ ਦੇ ਬਹੁਤ ਸਾਰੇ ਫੈਨਜ਼ ਬੇਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਇਕੱਠੇ ਹੋ ਗਏ। ਜਿਸ ਤੋਂ ਬਾਅਦ ਇਥੇ ਭਗਦੜ ਮਚ ਗਈ ਅਤੇ ਇਸ ਭਗਦੜ ਦੌਰਾਨ 11 ਵਿਅਕਤੀਆਂ ਦੀ ਜਾਨ ਚਲੀ ਗਈ।
ਇਸ ਹਾਦਸੇ ਨੇ ਰਾਇਲ ਚੈਲੇਂਜਰ ਬੰਗਲੁਰੂ ਨੂੰ 18 ਸਾਲ ਬਾਅਦ ਮਿਲੀ ਜਿੱਤ ਨੂੰ ਮਾਤਮ ’ਚ ਬਦਲ ਦਿੱਤਾ ਸੀ। ਇਸ ਮਾਮਲੇ ’ਤੇ ਤਿੰਨ ਮਹੀਨਿਆਂ ਬਾਅਦ ਪਹਿਲੀ ਵਾਰ ਵਿਰਾਟ ਕੋਹਲੀ ਨੇ ਆਪਣੀ ਚੁੱਪੀ ਤੋੜੀ ਹੈ। ਵਿਰਾਟ ਕੋਹਲੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਅਤੇ ਉਨ੍ਹਾਂ ਕਿਹਾ ਕਿ ਮੈਂ ਵੀ ਹਾਦਸੇ ’ਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਲਈ ਪ੍ਰਾਰਥਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਟੀਮ ਨੇ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਭੀੜ ਲਈ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਹੈ।