ਦੇਸ਼ ਦੇ TOP ਸਰਕਾਰੀ ਹਸਪਤਾਲਾਂ ਦਾ ਹੋਇਆ ਸਰਵੇਖਣ
Published : Oct 3, 2019, 3:28 pm IST
Updated : Oct 3, 2019, 3:28 pm IST
SHARE ARTICLE
Chandigarh PGI ranks second best hospital in North zone
Chandigarh PGI ranks second best hospital in North zone

ਸਰਵੇਖਣ 'ਚ ਚੰਡੀਗੜ੍ਹ ਪੀਜੀਆਈ ਦੂਜੇ ਨੰਬਰ 'ਤੇ

ਚੰਡੀਗੜ੍ਹ: 'The week Hansa Research’ ਨੇ ਸਰਕਾਰੀ ਹਸਪਤਾਲਾਂ ਦਾ ਇਕ ਸਰਵੇਖਣ ਕੀਤਾ ਹੈ,  ਜਿਸ ਵਿਚ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਹੜਾ ਹਸਪਤਾਲ ਦੇਸ਼ ਦਾ ਸੱਭ ਤੋਂ ਵਧੀਆ ਅਤੇ ਮਰੀਜ਼ਾਂ ਨੂੰ ਬੁਨਿਆਦੀ ਸੁਵਿਧਾ ਦੇਣ ਵਾਲਾ ਹਸਪਤਾਲ ਹੈ। ਇਸ ਸਰਵੇਖਣ ਵਿਚ ਦਿੱਲੀ ਏਮਜ਼ ਪਹਿਲੇ ਨੰਬਰ ਤੇ ਆਇਆ ਹੈ ਜਦਕਿ ਚੰਡੀਗੜ੍ਹ ਪੀਜੀਆਈ ਪੂਰੇ ਦੇਸ਼ ਵਿਚੋਂ ਦੂਜੇ ਨੰਬਰ ‘ਤੇ ਆਇਆ। ਸਰਵੇਖਣ ਵਿਚ ਪਾਇਆ ਗਿਆ ਹੈ ਕਿ ਮੈਡੀਕਲ ਐਜੂਕੇਸ਼ਨ,  ਰਿਸਰਚ ਅਤੇ ਮਰੀਜ਼ਾ ਦੀ ਦੇਖਭਾਲ ਵਿਚ ਪੀਜੀਆਈ ਚੰਡੀਗੜ੍ਹ  ਦੂਜੇ ਨੰਬਰ ਦਾ ਹਸਪਤਾਲ ਹੈ। ਇਸ ਸਰਵੇਖਣ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਪੀਜੀਆਈ ਦਾ ਕਿਹੜਾ ਡਿਪਾਰਟਮੈਂਟ ਦੇਸ਼ ਵਿਚ ਕਿਹੜੇ ਨੰਬਰ ‘ਤੇ ਹੈ।

PGIPGI

ਚੰਡੀਗੜ੍ਹ ਪੀਜੀਆਈ ਦਾ ਪਲਮੋਨੋਲੋਜੀ ਡਿਪਾਰਟਮੈਂਟ ਪੂਰੇ ਦੇਸ਼ ਵਿੱਚੋਂ ਟੋਪ ਤੇ ਰਿਹਾ ਹੈ। ਪੀਜੀਆਈ ਦੇ ਪੀਡੀਆਟਰੀਕ ਵਿਭਾਗ ਨੂੰ ਦੂਜੇ ਨੰਬਰ ਤੇ ਜਗ੍ਹਾ ਮਿਲੀ ਹੈ। ਆਰਥੋਪੀਡਿਕਸ ਅਤੇ ਡਾਇਬੀਟੀਕ ਵਿਭਾਗ ਚੌਥੇ ਨੰਬਰ ‘ਤੇ ਹਨ। ਪੰਜਵੇਂ ਨੰਬਰ ਨਿਊਰੋਲੋਜੀ ‘ਤੇ ਛੇਵੇ ਨੰਬਰ ‘ਤੇ ਗੈਅਸਟਰੋਐਂਟਰੋਲੋਜੀ ਵਿਭਾਗ ਹੈ। ਅੱਠਵੇਂ ਤੇ ਕਾਰਡੀਓਲੌਜੀ ਅਤੇ ਆਪਥੋਮੋਲੋਜੀ ਜਦਕਿ ਬਾਰਵੇਂ ਨੰਬਰ ‘ਤੇ ਆਂਕੋਲੋਜੀ ਵਿਭਾਗ ਹਨ। ਇਸ ਤੋਂ ਇਲ਼ਾਵਾਂ ਸਿਟੀ ਦੇ ਟੋਪ ਹਸਪਤਾਲਾਂ ਦੀ ਰੈਕਿੰਗ ਵੀ ਜ਼ਾਰੀ ਕਰ ਦਿੱਤੀ ਗਈ ਹੈ,  ਜਿਸ ਚ ਪੀਜੀਆਈ ਪਹਿਲੇ ਨੰਬਰ ਤੇ ਮੈਡੀਕਲ ਕਾਲਜ ਦੂਜੇ ਨੰਬਰ ਤੇ ਅਤੇ ਮੈਕਸ ਸੂਪਰ ਹਸਪਤਾਲ ਤੀਜੇ ਨੰਬਰ ‘ਤੇ ਆਇਆ ਹੈ। ਹਾਲਾਕਿ ਇਸ ਤੋਂ ਪਹਿਲਾਂ ਵੀ ਹੁੰਦੇ ਸਰਵੇਖਣ ‘ਚ ਵੀ ਪੀਜੀਆਈ ਦੇਸ਼ ਚ ਦੂਜੇ ਨੰਬਰ ਆਉਂਦਾ ਰਿਹਾ ਹੈ।

Local Government department decides to waive off fees of AIIMSAIIMS

ਇਹ ਸਰਵੇਖਣ ਦੇਸ਼ ਦੇ 17 ਸ਼ਹਿਰਾ ਵਿਚ ਕੀਤਾ ਗਿਆ ਹੈ,  ਜਿਨ੍ਹਾਂ ਵਿਚ ਦਿੱਲੀ,  ਐਨਸੀਆਰ,  ਚੰਡੀਗੜ੍ਹ,  ਲਖਨਉ,  ਜੈਪੂਰ,  ਇੰਦੋਰ,  ਹੈਦਰਾਬਾਦ,  ਬੈਗਲੁਰੂ,  ਚੇਨਈ ਕੋਚੀ,  ਕੋਲਕੱਤਾ,  ਪੁਣੇ ਅਤੇ ਮੁੰਬਈ ਵਰਗੇ ਸ਼ਹਿਰ ਸ਼ਾਮਿਲ ਸਨ। ਸਰਵੇਖਣ ਵਿਚ 726 ਡਾਕਟਰਾਂ ਅਤੇ 1307 ਸਪੈਸ਼ਲੀਸਟਾਂ ਨੂੰ ਸ਼ਾਮਿਲ ਕੀਤਾ ਗਿਆ। ਸਰਵੇਖਣ ਇਸ ਅਧਾਰ ‘ਤੇ ਕੀਤਾ ਗਿਆ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਸਮਰੱਥਾ,  ਬੁਨਿਆਦੀ ਢਾਂਚਾ,  ਸੁਵਿਧਾ, ਮਰੀਜ਼ਾਂ ਦੀ ਦੇਖਭਾਲ, ਹਸਪਤਾਲ ਦਾ ਵਾਤਾਵਰਨ, ਰਿਸਰਚ ਅਤੇ ਨਵੀਨਤਾ ਕਿੰਨੀ ਹੈ। ਚੰਡੀਗੜ੍ਹ ਪੀਜੀਆਈ ਵਿਚ ਪੰਜਾਬ ਅਤੇ ਹਰਿਆਣਾ ਹੀ ਨਹੀਂ ਬਲਕਿ ਹੋਰ ਗੁਆਂਢੀ ਸੂਬਿਆ ਦੇ ਮਰੀਜ਼ ਵੀ ਇਲਾਜ ਕਰਵਾਉਣ ਆਉਂਦੇ ਹਨ ਅਤੇ ਦੇਸ ‘ਚ ਦੂਜੇ ਨੰਬਰ ‘ਤੇ ਆਉਣ ਪੀਜੀਆਈ ਚੰਡੀਗੜ੍ਹ ਲਈ ਮਾਣ ਵਾਲੀ ਗੱਲ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement