
ਸਕੂਟੀ ਲਈ ਬਹੁਤ ਵਾਰ ਭਰ ਚੁੱਕਿਆ ਹੈ ਫਾਰਮ
ਪੁਲਵਾਮਾ: ਇਕਬਾਲ ਸਿੰਘ ਜੋ ਕਿ ਪੁਲਵਾਮਾ ਦੇ ਪਿੰਡ ਸਾਦੀਪੋਰਾ ਦਾ ਰਹਿਣ ਵਾਲਾ ਹੈ ਨੇ ਦੱਸਿਆ ਕਿ ਉਹਨਾਂ ਦੇ ਪੜੋਸੀ ਦਿਸ਼ਾ ਸਿੰਘ ਦੀ ਹਾਲਤ ਬਹੁਤ ਖਰਾਬ ਹੈ ਸਰਕਾਰ ਕੋਲ ਵੀ ਕਈ ਵਾਰ ਮਦਦ ਲਈ ਗੁਹਾਰ ਲਗਾ ਚੁੱਕੇ ਹਨ ਪਰ ਸਰਕਾਰ ਨੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ।
Disha Singh
ਉਥੇ ਹੀ ਦਿਸ਼ਾ ਸਿੰਘ ਦੇ ਭਰਾ ਨੇ ਦੱਸਿਆ ਕਿ ਉਹਨਾਂ ਦਾ ਭਰਾ ਅਪਾਹਿਜ ਹੈ। ਉਹ ਚਲ ਫਿਰ ਨਹੀਂ ਸਕਦਾ।ਉਹ ਪਹਿਲਾਂ ਸਾਇਕਲ ਦੇ ਸਹਾਰੇ ਚੱਲਦਾ ਸੀ ਤੇ ਉਸ ਕੋਲ ਸਾਇਕਲ ਵੀ ਨਹੀਂ ਹੈ। ਸ਼ੋਸਲ ਵੈਲਫੇਅਰ ਵਾਲਿਆਂ ਨੇ ਪਹਿਲਾਂ ਦੋ ਸਾਇਕਲ ਦਿੱਤੇ ਸਨ ਉਹ ਵੀ 20 ਸਾਲ ਪਹਿਲਾਂ ਜੋ ਕਿ ਹੁਣ ਟੁੱਟ ਗਏ ਹਨ।
Disha Singh 's brother
ਹੁਣ ਉਹ ਕਹਿ ਰਹੇ ਹਨ ਕਿ ਅਸੀਂ ਇਸ ਨੂੰ ਦੋ ਸਾਇਕਲ ਦਿੱਤੇ ਪਰ ਉਹ 20 ਸਾਲ ਪਹਿਲਾਂ ਦਿੱਤੇ ਸਨ। ਜੋ ਦਿਸ਼ਾ ਸਿੰਘ ਨਾਲ ਸਨ ਉਹਨਾਂ ਨੂੰ ਵੀ ਸਾਇਕਲ ਮਿਲੇ ਸਨ ਪਰ ਹੁਣ ਉਹਨਾਂ ਨੂੰ ਦੁਬਾਰਾ ਸਕੂਟੀਆਂ ਮਿਲੀਆਂ ਪਰ ਮੇਰੇ ਭਰਾ ਨੂੰ ਨਹੀਂ ਮਿਲੀ।
Disha Singh
ਅਸੀਂ ਸਰਕਾਰ ਨੂੰ ਕਹਿੰਦੇ ਹਾਂ ਕਿ ਮੇਰੇ ਭਰਾ ਨੂੰ ਵੀ ਸਕੂਟੀ ਮਿਲੇ ਅਤੇ ਕਲੱਬ ਵਾਲੇ ਕਹਿ ਰਹੇ ਹਨ ਕਿ ਅਸੀਂ ਇਸਨੂੰ ਸਕੂਟੀ ਦਿੱਤੀ ਹੈ ਮੈਂ ਪੁੱਛਦਾ ਹਾਂ ਕਿ ਕਦੋਂ ਦਿੱਤੀ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਵੱਲ ਧਿਆਨ ਦੇਣ ਇਹ ਪੁਲਵਾਮਾ ਵਿੱਚ ਹਨ।
Disha singh 's neighbor
ਪੀੜਤ ਨੇ ਸਰਟੀਫਿਕੇਟ ਦਿਖਾਉਂਦੇ ਹੋਏ ਕਿਹਾ ਕਿ ਇਹ ਮੈਨੂੰ ਡਾਕਟਰਾਂ ਨੇ ਦਿੱਤਾ ਹੈ ਇਸ ਤੇ ਲਿਖਿਆ ਹੈ ਕਿ ਮੈਂ ਚਲ ਫਿਰ ਨਹੀਂ ਸਕਦਾ। ਕੋਈ ਮੈਨੂੰ ਕਹਿੰਦਾ ਸਕੂਟੀ ਲਈ 10 ਦਿਨ ਬਾਅਦ ਆ ਜਾਓ ਕੋਈ ਮੈਨੂੰ ਕਹਿੰਦਾ ਹੈ ਕਿ 7 ਦਿਨ ਬਾਅਦ ਆ ਜਾਓ। ਮੈਂ ਬਹੁਤ ਚੱਕਰ ਲਗਾਏ ਹਨ। ਮੇਰੀ ਕੋਈ ਗੱਲ ਨਹੀਂ ਸੁਣ ਰਿਹਾ।
home
ਪੜੋਸੀ ਇਕਬਾਲ ਸਿੰਘ ਨੇ ਦੱਸਿਆ ਕਿ ਦਿਸ਼ਾਂ ਨੇ ਕਈ ਵਾਰ ਅਪਲਾਈ ਕਰ ਚੁੱਕੇ ਹਨ। 2016 ਵਿੱਚ ਵੀ ਸਕੂਟੀਆਂ ਦਿੱਤੀਆਂ ਗਈਆਂ, 2017 , 2018, 2019 ਅਤੇ 2020 'ਚ ਵੀ ਦਿੱਤੀਆਂ ਗਈਆਂ ਪਰ ਅੱਜ ਤੱਕ ਇਸਨੂੰ ਕੋਈ ਵੀ ਸਕੂਟੀ ਨਹੀਂ ਦਿੱਤੀ ਗਈ।
ਇਹ ਕਈ ਵਾਰ ਜਾ ਚੁੱਕੇ ਹਨ ਇਹ ਲਾਕਡਾਊਨ, ਗਰਮੀ ਅਤੇ ਤੱਪਦੀ ਧੁੱਪ ਵਿੱਚ ਵੀ ਕਈ ਵਾਰ ਜਾ ਚੁੱਕੇ ਹਨ। ਹੁਣ ਤੁਸੀਂ ਮੀਡੀਆ ਵਾਲੇ ਇਸ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਓ ਇਸਦੇ ਘਰ ਦੀ ਹਾਲਤ ਨੂੰ ਵਿਖਾਓ। ਗੁਵਾਂਢੀਆਂ ਨੇ ਮੀਡੀਆ ਰਾਹੀਂ ਅਪੀਲ ਕੀਤੀ ਹੈ ਕਿ ਸਰਕਾਰ ਇਸਦੀ ਮਦਦ ਕਰੇ। ਪੀੜਤ ਦਾ ਕਹਿਣਾ ਹੈ ਕਿ ਉਹ ਸਕੂਟੀ ਲਈ ਬਹੁਤ ਵਾਰ ਫਾਰਮ ਭਰ ਚੁੱਕਿਆਂ ਹੈ।