ਅਟਲ ਸੁਰੰਗ ਦੇ ਉਦਘਾਟਨ ਤੋਂ ਬਾਅਦ ਬੋਲੇ ਪੀਐਮ, '26 ਸਾਲ ਦਾ ਕੰਮ 6 ਸਾਲ ਵਿਚ ਪੂਰਾ ਕੀਤਾ'
Published : Oct 3, 2020, 11:54 am IST
Updated : Oct 3, 2020, 11:54 am IST
SHARE ARTICLE
Pm Narendra Modi Speech On South Portal Of Atal Tunnel
Pm Narendra Modi Speech On South Portal Of Atal Tunnel

ਪੀਐਮ ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਕ ਹੈ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿਖੇ  ਦੁਨੀਆਂ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਦਾ ਉਦਘਾਟਨ ਕੀਤਾ। ਅਟਲ ਸੁਰੰਗ ਦੇ ਉਦਘਾਟਨ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਕ ਹੈ। ਅੱਜ ਸਿਰਫ਼ ਅਟਲ ਜੀ ਦਾ ਹੀ ਸੁਪਨਾ ਪੂਰਾ ਨਹੀਂ ਹੋਇਆ ਬਲਕਿ ਅੱਜ ਹਿਮਾਚਲ ਪ੍ਰਦੇਸ਼ ਦੇ ਕਰੋੜਾਂ ਲੋਕਾਂ ਦਾ ਦਹਾਕਿਆਂ ਪੁਰਾਣਾ ਇੰਤਜ਼ਾਰ ਖਤਮ ਹੋਇਆ ਹੈ। 

Atal Tunnel inauguration By PM Narendra ModiAtal Tunnel inauguration By PM Narendra Modi

ਉਹਨਾਂ ਕਿਹਾ ਮੇਰੀ ਖੁਸ਼ਕਿਸਮਤੀ ਹੈ ਕਿ ਅੱਜ ਮੈਨੂੰ ਅਟਲ ਸੁਰੰਗ ਦੇਸ਼ ਨੂੰ ਸਮਰਪਿਤ ਕਰਨ ਦਾ ਮੌਕਾ ਮਿਲਿਆ। ਉਹਨਾਂ ਕਿਹਾ ਕਿ ਉਹ ਇਹਨਾਂ ਪਹਾੜੀਆਂ ਵਿਚ ਹੀ ਜ਼ਿਆਦਾ ਸਮਾਂ ਬਤੀਤ ਕਰਦੇ ਸਨ। ਜਦੋਂ ਅਟਲ ਜੀ ਮਨਾਲੀ ਵਿਚ ਆਉਂ ਸੀ, ਤਾਂ ਅਕਸਰ ਉਹਨਾਂ ਨਾਲ ਬੈਠਦੇ ਤੇ ਗੱਲ਼ਾਂ ਕਰਦੇ।

Atal Tunnel inauguration By PM Narendra ModiAtal Tunnel inauguration By PM Narendra Modi

ਪੀਐਮ ਮੋਦੀ ਨੇ ਕਿਹਾ ਕਿ ਇਸ ਟਨਲ ਨਾਲ ਮਨਾਲੀ ਅਤੇ ਕੇਲੌਂਗ ਦੇ ਵਿਚਕਾਰ ਦੂਰੀ 3-4 ਘੰਟੇ ਘੱਟ ਹੋ ਜਾਵੇਗੀ। ਉਹਨਾਂ ਕਿਹਾ ਕਿ ਮੇਰੇ ਪਹਾੜੀ ਭਰਾ-ਭੈਣ ਸਮਝ ਸਕਦੇ ਹਨ ਕਿ ਪਹਾੜ 'ਤੇ 3-4 ਘੰਟੇ ਦੀ ਦੂਰੀ ਘੱਟ ਹੋਣ ਦਾ ਮਤਲਬ ਕੀ ਹੁੰਦਾ ਹੈ।

Atal tunnelAtal tunnel

ਅੱਗੇ ਉਹਨਾਂ ਕਿਹਾ ਕਿ ਹਮੇਸ਼ਾਂ ਤੋਂ ਇੱਥੋਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੀ ਮੰਗ ਉਠਦੀ ਰਹੀ ਪਰ ਲੰਬੇ ਸਮੇਂ ਤੱਕ ਇਹ ਪ੍ਰਾਜੈਕਟ ਪਲਾਨਿੰਗ ਦੀ ਸਟੇਜ ਤੋਂ ਬਾਹਰ ਹੀ ਨਹੀਂ ਨਿਕਲ ਸਕੇ। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਸਾਲ 2002 ਵਿਚ ਅਟਲ ਜੀ ਨੇ ਇਸ ਸੁਰੰਗ ਲਈ ਅਪ੍ਰੋਚ ਰੋਡ ਦਾ ਨੀਂਹ ਪੱਥਰ ਰੱਖਿਆ ਸੀ।

Pm Narendra Modi Speech On South Portal Of Atal TunnelPm Narendra Modi Speech On South Portal Of Atal Tunnel

ਉਹਨਾਂ ਦੀ ਸਰਕਾਰ ਤੋਂ ਬਾਅਦ, ਇਸ ਕੰਮ ਨੂੰ ਭੁਲਾ ਦਿੱਤਾ ਗਿਆ। ਹਾਲਾਤ ਇਹ ਸੀ ਕਿ ਸਾਲ 2013-14 ਤੱਕ ਟਨਲ ਲਈ ਸਿਰਫ਼ 1300 ਮੀਟਰ ਦਾ ਕੰਮ ਹੋ ਪਾਇਆ ਸੀ। ਜੇਕਰ ਉਸੇ ਰਫ਼ਤਾਰ ਨਾਲ ਕੰਮ ਹੁੰਦਾ ਤਾਂ ਇਹ ਸੁਰੰਗ ਸਾਲ 2040 ਵਿਚ ਜਾ ਕੇ ਪੂਰੀ ਹੁੰਦੀ।  ਉਹਨਾਂ ਨੇ ਕਿਹਾ ਕਿ ਉਹਨਾਂ ਨੇ 6 ਸਾਲ ਵਿਚ 26 ਸਾਲ ਦਾ ਕੰਮ ਪੂਰਾ ਕੀਤਾ ਹੈ। 

Atal Tunnel inauguration By PM Narendra ModiAtal Tunnel inauguration By PM Narendra Modi

ਦੱਸ ਦਈਏ ਕਿ ਅਟਲ ਸੁਰੰਗ ਦਾ ਨਿਰਮਾਣ ਅਤਿਅਧੁਨਿਕ ਤਕਨੀਕ ਦੀ ਮਦਦ ਨਾਲ ਪੀਰ ਜੰਜਾਲ ਦੀਆਂ ਪਹਾੜੀਆਂ ਵਿਚ ਕੀਤਾ ਗਿਆ ਹੈ। ਇਹ ਸਮੁੰਦਰ ਤੱਟ ਨਾਲੋਂ 10,000 ਫੁੱਟ ਦੀ ਉਚਾਈ 'ਤੇ ਸਥਿਤ ਹੈ। 'ਅਟਲ ਸੁਰੰਗ' ਬਣਾਉਣ ਤੋਂ ਬਾਅਦ ਮਨਾਲੀ ਅਤੇ ਲੇਹ ਵਿਚਕਾਰ ਦੂਰੀ 46 ਕਿਲੋਮੀਟਰ ਘੱਟ ਹੋ ਗਈ ਹੈ ਅਤੇ ਦੋਵੇਂ ਸਥਾਨਾਂ ਵਿਚਕਾਰ ਸਫਰ ਦੌਰਾਨ ਲੱਗਣ ਵਾਲੇ ਸਮੇਂ ਵਿਚ ਵੀ 4 ਤੋਂ 5 ਘੰਟਿਆਂ ਦੀ ਕਮੀ ਆਵੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement