
ਕਿਹਾ, ਪੁਲਿਸ ਵਲੋਂ ਸਾਡੇ ਪਰਵਾਰ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਸਾਡਾ ਫ਼ੋਨ ਜ਼ਬਤ ਕਰ ਲਿਆ
ਹਾਥਰਸ : ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲੇ 'ਚ ਸਮੂਹਿਕ ਜਬਰ ਜਨਾਹ ਦਾ ਸ਼ਿਕਾਰ ਹੋਈ ਲੜਕੀ ਦਾ ਪਰਵਾਰ ਦਹਿਸ਼ਤ 'ਚ ਹੈ। ਪੁਲਿਸ ਨੇ ਲੜਕੀ ਦੇ ਘਰ ਨੂੰ ਘੇਰਾ ਪਾ ਲਿਆ ਹੈ। ਕਿਸੇ ਨੂੰ ਵੀ ਜਾਣ ਦੀ ਆਗਿਆ ਨਹੀਂ ਹੈ। ਅੱਜ ਉਸ ਦਾ ਇਕ ਭਰਾ ਖੇਤਾਂ ਦੇ ਰਸਤੇ 'ਚੋਂ ਦੀ ਪੁਲਿਸ ਮੁਲਾਜ਼ਮਾਂ ਦੀ ਨਜ਼ਰ ਤੋਂ ਬਚ ਨਿਕਲਿਆ ਜਦੋਂ ਉਹ ਪਿੰਡ ਤੋਂ ਬਾਹਰ ਮੀਡੀਆਂ ਕੋਲ ਆਇਆ ਅਤੇ ਫਿਰ ਉਸ ਨੇ ਪੁਲਿਸ ਦੀ ਬੇਰਹਿਮੀ ਦੀ ਸਾਰੀ ਕਹਾਣੀ ਸੁਣਾਈ।
Rape
ਮ੍ਰਿਤਕਾ ਦੇ ਭਰਾ ਨੇ ਦਸਿਆ ਕਿ ਸਾਡੇ ਪਰਵਾਰ ਨੂੰ ਧਮਕਾਇਆ ਜਾ ਰਿਹਾ ਹੈ। ਉਸ ਨੇ ਦਸਿਆ ਕਿ ਉਸਦੀ ਭਰਜਾਈ ਮੀਡੀਆ ਨੂੰ ਮਿਲਣਾ ਚਾਹੁੰਦੀ ਹੈ ਅਤੇ ਕੱਲ ਡੀਐਮ ਨੇ ਉਸਦੇ ਤਾਏ ਦੀ ਛਾਤੀ 'ਤੇ ਲੱਤ ਮਾਰੀ ਸੀ। ਉਹ ਗੱਲ ਕਰ ਰਿਹਾ ਸੀ ਕਿ ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਦੀ ਨਜ਼ਰ ਉਸ 'ਤੇ ਪਈ ਅਤੇ ਉਹ ਖੇਤ ਦੇ ਰਸਤੇ ਤੋਂ ਡਰਦੇ ਹੋਏ ਘਰੋਂ ਫਰਾਰ ਹੋ ਗਿਆ।
Rape Case
ਪੀੜਤ ਦੇ ਭਰਾ ਨੇ ਕਿਹਾ ਕਿ ਕੁੱਝ ਵੀ ਨਹੀਂ ਹੋ ਰਿਹਾ ਹੈ। ਫੋਨ ਲੈ ਲਏ ਗਏ ਹਨ। ਕਿਸੇ ਨੂੰ ਵੀ ਨਿਕਲਣ ਨਹੀਂ ਦਿਤਾ ਜਾਂ ਰਿਹਾ। ਪਰਵਾਰਕ ਮੈਂਬਰਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਲੋਕਾਂ (ਮੀਡੀਆ) ਨੂੰ ਸੱਦ ਲਿਆਵਾਂ ਉਨ੍ਹਾਂ ਨੇ ਤੁਹਾਡੇ ਸਭ ਨਾਲ ਗੱਲ ਕਰਨੀ ਹੈ। ਮੈਂ ਇਥੇ ਲੁੱਕ ਕੇ ਆਇਆ ਹਾਂ। ਆਉਣ ਨਹੀਂ ਦੇ ਰਹੇ, ਮੇਰਾ ਤਾਇਆ ਵੀ ਆ ਰਿਹਾ ਸੀ। ਕੱਲ ਡੀਐਮ ਨੇ ਉਸ ਦੀ ਛਾਤੀ 'ਤੇ ਲੱਤਾਂ ਮਾਰੀਆਂ, ਫਿਰ ਉਹ ਬੇਹੋਸ਼ ਹੋ ਗਿਆ।
ਫਿਰ ਕਮਰੇ 'ਚ ਬੰਦ ਕਰ ਦਿਤਾ ਗਿਆ ਸੀ। ਇਸ ਸਮੇਂ, ਹਾਥਰਸ ਵਿਚ ਮਾਹੌਲ ਬਹੁਤ ਗਰਮ ਹੋ ਗਿਆ ਹੈ। ਪੁਲਿਸ ਕਿਸੇ ਨੂੰ ਵੀ ਪਿੰਡ 'ਚ ਨਹੀਂ ਜਾਣ ਦੇ ਰਹੀ। ਇੱਥੋਂ ਤਕ ਕਿ ਮੀਡੀਆ ਨੂੰ ਵੀ ਪ੍ਰਸ਼ਾਸਨ ਨੂੰ ਪਿੰਡ ਦੇ ਬਾਹਰ ਰੋਕ ਦਿਤਾ ਹੈ। ਪੁਲਿਸ ਅਤੇ ਪੀਏਸੀ ਦੇ ਜਵਾਨ ਮੀਡੀਆ ਨੂੰ ਵੀ ਅੰਦਰ ਨਹੀਂ ਜਾਣ ਦੇ ਰਹੇ ਹਨ।