
ਇਹ ਪਹਿਲੀ ਵਾਰ ਹੈ ਜਦੋਂ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਕਿਸੇ ਜਹਾਜ਼ ਉੱਤੇ ਛਾਪਾ ਮਾਰਿਆ ਗਿਆ ਹੋਵੇ।
ਮੁੰਬਈ: ਨਸ਼ੀਲੇ ਪਦਾਰਥਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਮੁੰਬਈ ਤੋਂ ਗੋਆ ਜਾ ਰਹੇ ਇੱਕ ਕਰੂਜ਼ ਉੱਤੇ ਛਾਪਾ ਮਾਰ ਕੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ ਦੇ ਇੱਕ ਵੱਡੇ ਅਦਾਕਾਰ ਦਾ ਬੇਟਾ ਵੀ ਇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਮੁੰਬਈ ਤੋਂ ਗੋਆ ਜਾ ਰਹੇ ਜਹਾਜ਼ ਵਿਚ ਡਰੱਗ ਪਾਰਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਐਨਸੀਬੀ ਨੇ ਆਪਣੇ ਕੁਝ ਅਧਿਕਾਰੀਆਂ ਨੂੰ ਯਾਤਰੀਆਂ ਦੇ ਭੇਸ ਵਿਚ ਜਹਾਜ਼ ਵਿਚ ਭੇਜਿਆ।
NCB
ਇਸ ਤੋਂ ਥੋੜ੍ਹੀ ਦੇਰ ਬਾਅਦ, ਐਨਸੀਬੀ ਨੇ ਜ਼ਾਹਜ਼ 'ਚ ਛਾਪਾ ਮਾਰਿਆ। ਐਨਸੀਬੀ ਵੱਲੋਂ ਹੁਣ ਤੱਕ ਕੀਤੀ ਗਈ ਇਹ ਸਭ ਤੋਂ ਵੱਡੀ ਕਾਰਵਾਈ ਹੈ। ਇਹ ਪਹਿਲੀ ਵਾਰ ਹੈ ਜਦੋਂ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਕਿਸੇ ਜਹਾਜ਼ ਉੱਤੇ ਛਾਪਾ ਮਾਰਿਆ ਗਿਆ ਹੋਵੇ। ਦੱਸਿਆ ਜਾ ਰਿਹਾ ਹੈ ਕਿ ਐਨਸੀਬੀ ਦੀ ਇਸ ਕਾਰਵਾਈ ਵਿਚ ਇੱਕ ਬਾਲੀਵੁੱਡ ਅਦਾਕਾਰ ਦੇ ਬੇਟੇ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਫਿਲਹਾਲ, ਇਹ ਖੁਲਾਸਾ ਨਹੀਂ ਹੋਇਆ ਹੈ ਕਿ ਉਹ ਅਦਾਕਾਰ ਕੌਣ ਹੈ ਅਤੇ ਉਸ ਦੇ ਬੇਟੇ ਦਾ ਨਾਮ ਕੀ ਹੈ।