
ਬੱਚੇ ਦੇ ਪਿਤਾ ਨੇ ਹਾਲ ਹੀ ਵਿੱਚ ਖਰੀਦਿਆ ਸੀ 'ਅਸੈਂਬਲਡ' ਈ-ਸਕੂਟਰ
ਪਾਲਘਰ - ਮਹਾਰਾਸ਼ਟਰ ਦੇ ਵਸਈ ਵਿੱਚ ਇੱਕ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਫ਼ਟਣ ਕਾਰਨ ਜ਼ਖਮੀ ਹੋਏ ਸੱਤ ਸਾਲਾ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ੱਬੀਰ ਅੰਸਾਰੀ ਵਜੋਂ ਹੋਈ ਹੈ, ਜੋ ਦੂਜੀ ਜਮਾਤ ਦਾ ਵਿਦਿਆਰਥੀ ਸੀ। 23 ਸਤੰਬਰ ਨੂੰ ਸ਼ੱਬੀਰ ਦੇ ਘਰ ਚਾਰਜ ਕਰਨ ਦੌਰਾਨ ਈ-ਸਕੂਟਰ ਦੀ ਬੈਟਰੀ ਫ਼ਟ ਗਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਮੇਂ ਬੱਚਾ ਆਪਣੀ ਮਾਂ ਨਾਲ ਸੌਂ ਰਿਹਾ ਸੀ। ਪੁਲਿਸ ਅਧਿਕਾਰੀ ਨੇ ਕਿਹਾ, "ਸ਼ੱਬੀਰ ਦੇ ਪਿਤਾ ਜੈਪੁਰ ਤੋਂ 'ਅਸੈਂਬਲਡ' ਈ-ਸਕੂਟਰ ਲਿਆਏ ਸਨ ਅਤੇ ਬੈਟਰੀ ਚਾਰਜ ਕਰਨ ਲਈ ਕਮਰੇ ਵਿੱਚ ਰੱਖਿਆ ਸੀ। ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਬੈਟਰੀ ਜ਼ਿਆਦਾ ਗਰਮ ਹੋਣ ਕਾਰਨ ਫ਼ਟ ਗਈ।"