
ਭਾਰਤ ਨੇ ਨਹੀਂ ਦਿੱਤੀ ਉਤਰਨ ਦੀ ਇਜ਼ਾਜਤ
ਨਵੀਂ ਦਿੱਲੀ: ਅੱਜ ਸਵੇਰੇ ਈਰਾਨ ਤੋਂ ਚੀਨ ਜਾ ਰਹੇ ਜਹਾਜ਼ ਵਿੱਚ ਬੰਬ ਹੋਣ ਦੀ ਖ਼ਬਰ ਨੇ ਹਲਚਲ ਮਚਾ ਦਿੱਤੀ ਹੈ। ਇਹ ਜਹਾਜ਼ ਦਿੱਲੀ ਦੇ ਹਵਾਈ ਖੇਤਰ ਵੱਲ ਵਧ ਰਿਹਾ ਸੀ, ਜਦੋਂ ਏਅਰਲਾਈਨਜ਼ ਵੱਲੋਂ ਬੰਬ ਦੀ ਚਿਤਾਵਨੀ ਦਿੱਤੀ ਗਈ। ਜਹਾਜ਼ ਨੂੰ ਤੁਰੰਤ ਦਿੱਲੀ 'ਚ ਉਤਾਰਨ ਦੀ ਇਜਾਜ਼ਤ ਮੰਗੀ ਗਈ ਸੀ। ਦਿੱਲੀ ਏਟੀਸੀ ਨੇ ਉਸ ਨੂੰ ਜੈਪੁਰ ਹਵਾਈ ਅੱਡੇ 'ਤੇ ਉਤਰਨ ਲਈ ਕਿਹਾ। ਇਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਇਸ ਦੇ ਪਿੱਛੇ ਤਾਇਨਾਤ ਸਨ।
ਈਰਾਨ ਦਾ ਇਹ ਜਹਾਜ਼ ਦਿੱਲੀ ਵਿੱਚ ਨਹੀਂ ਰੁਕਦਾ। ਜਦੋਂ ਉਸ ਨੂੰ ਦਿੱਲੀ ਵਿਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਪਾਇਲਟ ਉਸ ਨੂੰ ਚੀਨੀ ਹਵਾਈ ਖੇਤਰ ਵੱਲ ਲੈ ਗਿਆ। ਸੁਰੱਖਿਆ ਏਜੰਸੀਆਂ ਜਹਾਜ਼ ਦੀ ਨਿਗਰਾਨੀ ਕਰ ਰਹੀਆਂ ਹਨ। ਦਿੱਲੀ ਏਟੀਸੀ ਦੇ ਸੂਤਰਾਂ ਨੇ ਦੱਸਿਆ ਕਿ ਜਹਾਜ਼ ਤਹਿਰਾਨ ਤੋਂ ਚੀਨ ਦੇ ਗੁਆਂਗਜ਼ੂ ਜਾ ਰਿਹਾ ਸੀ।
ਮਹਾਨ ਏਅਰ ਨੇ ਬੰਬ ਦੀ ਸੂਚਨਾ ਨੂੰ ਲੈ ਕੇ ਦਿੱਲੀ ਏਅਰਪੋਰਟ ਏਟੀਸੀ ਨਾਲ ਸੰਪਰਕ ਕੀਤਾ ਸੀ। ਉਸ ਸਮੇਂ ਏਅਰਲਾਈਨ ਨੇ ਫਲਾਈਟ ਕਰੂ ਨੂੰ ਦਿੱਲੀ 'ਚ ਤੁਰੰਤ ਲੈਂਡਿੰਗ ਕਰਨ ਦੀ ਸਲਾਹ ਦਿੱਤੀ ਸੀ। ਇਸ 'ਤੇ ਦਿੱਲੀ ਏਟੀਸੀ ਨੇ ਜਹਾਜ਼ ਨੂੰ ਜੈਪੁਰ ਜਾਣ ਦਾ ਸੁਝਾਅ ਦਿੱਤਾ, ਪਰ ਜਹਾਜ਼ ਦੇ ਪਾਇਲਟ ਨੇ ਇਨਕਾਰ ਕਰ ਦਿੱਤਾ ਅਤੇ ਭਾਰਤੀ ਹਵਾਈ ਖੇਤਰ ਛੱਡ ਦਿੱਤਾ।