Government Employees Salary : ਕਰੀਬ 39 ਹਜ਼ਾਰ ਸਰਕਾਰੀ ਕਰਮਚਾਰੀਆਂ ਨੂੰ ਨਹੀਂ ਮਿਲੇਗੀ ਇਸ ਮਹੀਨੇ ਦੀ ਸੈਲਰੀ , ਜਾਣੋ ਵਜ੍ਹਾ
Published : Oct 3, 2024, 5:36 pm IST
Updated : Oct 3, 2024, 5:36 pm IST
SHARE ARTICLE
Government Employees Salary
Government Employees Salary

ਸਰਕਾਰੀ ਹੁਕਮ ਨਾ ਮੰਨਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਇਸ ਮਹੀਨੇ ਦੀ ਤਨਖਾਹ ਨਹੀਂ ਮਿਲੇਗੀ

Government Employees Salary : ਅਕਤੂਬਰ ਮਹੀਨੇ ਦੇ ਨਾਲ ਹੀ ਦੇਸ਼ ਭਰ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਨੌਕਰੀ ਕਰਨ ਵਾਲੇ ਲੋਕ ਆਪਣੀ ਤਨਖਾਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅੱਜ 3 ਅਕਤੂਬਰ ਹੈ, ਇਸ ਦੇ ਬਾਵਜੂਦ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਵਿਭਾਗਾਂ 'ਚ ਤਾਇਨਾਤ 39 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਬੈਂਕ ਖਾਤਿਆਂ 'ਚ ਤਨਖ਼ਾਹਾਂ ਜਮ੍ਹਾਂ ਨਹੀਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਹੁਕਮ ਨਾ ਮੰਨਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਇਸ ਮਹੀਨੇ ਦੀ ਤਨਖਾਹ ਨਹੀਂ ਮਿਲੇਗੀ। 

ਦਰਅਸਲ 'ਚ ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਜਾਇਦਾਦ ਦੇ ਵੇਰਵੇ ਮੰਗੇ ਸਨ। ਪੋਰਟਲ 'ਤੇ ਅਪਲੋਡ ਕਰਨ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਉੱਤਰ ਪ੍ਰਦੇਸ਼ ਵਿੱਚ ਲਗਭਗ 39,000 ਕਰਮਚਾਰੀਆਂ ਨੇ ਆਪਣੀ ਜਾਇਦਾਦ ਦਾ ਵੇਰਵਾ ਨਹੀਂ ਦਿੱਤਾ ਹੈ। ਅਜਿਹੇ 'ਚ ਇਨ੍ਹਾਂ ਮੁਲਾਜ਼ਮਾਂ ਨੂੰ ਇਸ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਜਾਵੇਗੀ।

ਸਰਕਾਰ ਨੇ ਰਾਜ ਦੇ ਸਾਰੇ 90 ਵਿਭਾਗਾਂ ਦੇ ਕਰਮਚਾਰੀਆਂ ਨੂੰ 30 ਸਤੰਬਰ ਤੱਕ ਮਾਨਵ ਸੰਪਦਾ ਪੋਰਟਲ 'ਤੇ ਜਾਇਦਾਦ ਦੇ ਵੇਰਵੇ ਅਪਲੋਡ ਕਰਨ ਦੇ ਆਦੇਸ਼ ਦਿੱਤੇ ਸਨ। 827583 ਮੁਲਾਜ਼ਮਾਂ ਵਿੱਚੋਂ ਸਿਰਫ਼ 7 ਲੱਖ 88 ਹਜ਼ਾਰ 506 ਮੁਲਾਜ਼ਮਾਂ ਨੇ ਹੀ ਜਾਇਦਾਦ ਦੇ ਵੇਰਵੇ ਅਪਲੋਡ ਕੀਤੇ ਹਨ ਜਦੋਂ ਕਿ 39077 ਮੁਲਾਜ਼ਮਾਂ ਨੇ ਜਾਇਦਾਦ ਦਾ ਵੇਰਵਾ ਨਹੀਂ ਦਿੱਤਾ ਹੈ।

ਇਸ ਵਿਭਾਗ ਦੇ ਐਨੇ ਕਰਮਚਾਰੀਆਂ ਨੂੰ ਨਹੀਂ ਦਿੱਤੀ ਗਈ ਸੈਲਰੀ 

ਰਾਜ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਪੁਲੀਸ ਦੇ 99.65 ਫੀਸਦੀ ਮੁਲਾਜ਼ਮਾਂ ਨੇ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਹੈ। ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਦੇ 99 ਫੀਸਦੀ ਮੁਲਾਜ਼ਮਾਂ ਨੇ ਜਾਇਦਾਦ ਦੇ ਵੇਰਵੇ ਵੀ ਜਮ੍ਹਾਂ ਕਰਵਾਏ ਹਨ। ਇਸ ਤੋਂ ਇਲਾਵਾ ਪੰਚਾਇਤੀ ਰਾਜ, ਪਸ਼ੂਧਨ, ਮੈਡੀਕਲ ਸਿੱਖਿਆ, ਆਯੂਸ਼ ਦੇ 95 ਫੀਸਦੀ ਮੁਲਾਜ਼ਮਾਂ ਨੇ ਵੀ ਜਾਇਦਾਦ ਦੇ ਵੇਰਵੇ ਦਿੱਤੇ ਹਨ।

ਇਨ੍ਹਾਂ ਵਿਭਾਗਾਂ ਦੇ ਮੁਲਾਜ਼ਮਾਂ ਤੋਂ ਮੰਗੇ ਗਏ ਸਨ ਵੇਰਵੇ  


ਅੰਕੜਿਆਂ ਅਨੁਸਾਰ ਸੂਬੇ ਵਿੱਚ ਕੁੱਲ 846640 ਸਰਕਾਰੀ ਮੁਲਾਜ਼ਮ ਹਨ। ਇਨ੍ਹਾਂ ਵਿੱਚੋਂ ਸਿਰਫ਼ 7 ਲੱਖ 88 ਹਜ਼ਾਰ 506 ਮੁਲਾਜ਼ਮਾਂ ਨੇ ਹੀ ਮਾਨਵ ਸੰਪਦਾ ਪੋਰਟਲ 'ਤੇ ਚੱਲ ਅਤੇ ਅਚੱਲ ਜਾਇਦਾਦ ਦੇ ਵੇਰਵੇ ਦਿੱਤੇ ਸਨ। ਜਿਨ੍ਹਾਂ ਵਿਭਾਗਾਂ ਤੋਂ ਜਾਇਦਾਦ ਦੇ ਵੇਰਵੇ ਮੰਗੇ ਗਏ ਸਨ, ਉਨ੍ਹਾਂ ਵਿੱਚ ਟੈਕਸਟਾਈਲ, ਸੈਨਿਕ ਭਲਾਈ, ਊਰਜਾ, ਖੇਡਾਂ, ਖੇਤੀਬਾੜੀ ਅਤੇ ਮਹਿਲਾ ਭਲਾਈ ਵਿਭਾਗ, ਮੁੱਢਲੀ ਸਿੱਖਿਆ, ਉੱਚ ਸਿੱਖਿਆ, ਮੈਡੀਕਲ ਸਿਹਤ, ਉਦਯੋਗਿਕ ਵਿਕਾਸ ਅਤੇ ਮਾਲ ਵਿਭਾਗ ਸ਼ਾਮਲ ਹਨ।

Location: India, Uttar Pradesh

SHARE ARTICLE

ਏਜੰਸੀ

Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement