ਚੌਟਾਲਾ ਭਰਾਵਾਂ ਨੂੰ ਦਾਦੇ ਨੇ ਪਾਰਟੀ ਵਿਚੋਂ ਕਢਿਆ
Published : Nov 3, 2018, 10:05 am IST
Updated : Nov 3, 2018, 10:05 am IST
SHARE ARTICLE
Dushyant Chautala
Dushyant Chautala

ਦੁਸ਼ਯੰਤ ਚੌਟਾਲਾ ਅਤੇ ਦਿਗਵਿਜੈ ਚੌਟਾਲਾ ਨੂੰ ਇਨੇਲੋ ਪਾਰਟੀ ਵਲੋਂ ਬਾਹਰ ਕੱਢ ਦਿਤਾ ਗਿਆ ਹੈ........

ਚੰਡੀਗੜ੍ਹ : ਦੁਸ਼ਯੰਤ ਚੌਟਾਲਾ ਅਤੇ ਦਿਗਵਿਜੈ ਚੌਟਾਲਾ ਨੂੰ ਇਨੇਲੋ ਪਾਰਟੀ ਵਲੋਂ ਬਾਹਰ ਕੱਢ ਦਿਤਾ ਗਿਆ ਹੈ।  ਇਨੈਲੋ ਸੁਪ੍ਰੀਮੋ ਵਲੋਂ ਇਹ ਫ਼ੈਸਲਾ ਅੱਜ ਸ਼ਾਮੀ ਲਿਆ ਗਿਆ । ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਪ੍ਰਧਾਨ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਤੁਰਤ ਪ੍ਰਭਾਵ ਨਾਲ ਹਿਸਾਰ ਤੋਂ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਅਤੇ ਦਿਗਵਿਜੈ ਚੌਟਾਲਾ ਨੂੰ ਇਨੇਲੋ ਦੀ ਮੁਢਲੀ ਮੈਂਬਰਸ਼ਿਪ ਤੋਂ ਬਾਹਰ ਕਰ ਦਿਤਾ ਹੈ । ਉਨ੍ਹਾਂ ਨੇ ਦੁਸ਼ਯੰਤ ਚੌਟਾਲਾ ਨੂੰ ਪਾਰਲੀਮੈਂਟ ਵਿਚ ਪਾਰਟੀ ਦੀ ਸੰਸਦੀ ਸਮਿਤੀ ਦੀ ਅਗਵਾਈ ਤੋਂ ਵੀ ਹਟਾ ਦਿਤਾ ਹੈ।

Om Prakash ChautalaOm Prakash Chautala

ਦੁਸ਼ਯੰਤ ਚੌਟਾਲਾ ਅਤੇ ਦਿਗਵਿਜੈ ਸਿੰਘ ਦੋਹਾਂ ਉਤੇ ਹੀ 7 ਅਕਤੂਬਰ   2018 ਨੂੰ ਗੋਹਾਨਾ ਵਿੱਚ ਆਯੋਜਿਤ ਚੌਧਰੀ ਦੇਵੀ ਲਾਲ ਦੇ ਜਨਮ ਦਿਨ ਉਤਸਵ ਦੌਰਾਨ ਅਨੁਸ਼ਾਸਨਹੀਣਤਾ, ਹੁੜਦੰਗਬਾਜ਼ੀ ਅਤੇ ਪਾਰਟੀ ਅਗਵਾਈ ਵਿਰੁਧ ਅਸੰਤੋਸ਼ ਫੈਲਾਣ ਵਾਲੀ ਨਾਹਰੇਬਾਜ਼ੀ ਦੇ ਦੋਸ਼ ਲਗਾਏ ਗਏ ਸਨ । ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਪਾਰਟੀ ਦਫ਼ਤਰ ਨੂੰ ਸੂਚਿਤ ਕੀਤਾ ਹੈ ਕਿ ਅਸਲ ਵਿਚ ਇਸ ਮਾਮਲੇ ਵਿਚ ਉਨ੍ਹਾਂ ਨੂੰ ਕਿਸੇ ਵੀ ਬਾਹਰੀ ਪ੍ਰਮਾਣ ਦੀ ਲੋੜ ਨਹੀਂ ਸੀ ਕਿਉਂਕਿ ਉਹ ਆਪ ਉਸ ਉਤਸਵ ਵਿਚ ਮੌਜੂਦ ਸਨ ਤੇ ਉਨ੍ਹਾਂ ਨੇ ਅਨੁਸ਼ਾਸਨਹੀਣਤਾ ਅਤੇ ਹੁੜਦੰਗਬਾਜ਼ੀ ਦੀਆਂ ਘਟਨਾਵਾਂ ਆਪ ਦੇਖੀਆਂ

 Indian National Lok DalIndian National Lok Dal

ਅਤੇ ਇਹ ਵੀ ਵੇਖਿਆ ਕਿ ਉਨ੍ਹਾਂ ਦੇ ਭਾਸ਼ਣ ਵਿਚ ਵੀ ਲਗਾਤਾਰ ਵਿਘਨ ਪਾਇਆ ਗਿਆ ਸੀ । ਪਰ ਫਿਰ ਵੀ ਉਨ੍ਹ੍ਹਾਂ ਨੇ ਇਸ ਪੂਰੇ ਮਾਮਲੇ ਨੂੰ ਅਨੁਸ਼ਾਸਨ ਕਾਰਵਾਈ ਸਮਿਤੀ ਦੇ ਸਪੁਰਦ ਕੀਤਾ ਸੀ ਜਿਸ ਤੋਂ ਬਾਅਦ ਸਮਿਤੀ ਇਸ ਸਿੱਟੇ ਉਤੇ ਪਹੁੰਚੀ ਕਿ ਦੋਵੇਂ ਦੋਸ਼ੀ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਵੇਖਦੇ ਹੋਏ ਕਿ ਦੋਵੇਂ ਉਨ੍ਹਾਂ ਦੇ ਅਪਣੇ ਪਰਵਾਰ ਦੇ ਹੀ ਮੈਂਬਰ ਹਨ। ਇਸ ਲਈ ਉਨ੍ਹਾਂ ਵਿਰੁਧ ਕੋਈ ਕਾਰਵਾਈ ਕਰਨਾ ਉਨ੍ਹਾਂ ਲਈ ਸੋਖਾ ਫ਼ੈਸਲਾ ਨਹੀਂ ਸੀ ।

Digvijay ChautalaDigvijay Chautala

ਪਰ ਉਹ ਪਿਤਾ ਚੌਧਰੀ  ਦੇਵੀਲਾਲ ਦੇ ਸਿਧਾਂਤਾਂ ਤੇ ਆਦਰਸ਼ਾਂ ਦੀ ਪਾਲਣਾ ਕਰਦੇ ਰਹੇ ਹਨ ਅਤੇ ਜਨਨਾਇਕ ਦੀ ਤਰ੍ਹ੍ਹਾਂ ਹੀ ਉਹ ਵੀ ਇਹ ਮੰਨਦੇ ਹਨ ਕਿ ਪਾਰਟੀ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਪਰਵਾਰ ਦੇ ਮੈਂਬਰ ਨਾਲੋਂ ਵੱਡੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿਚ ਅਨੁਸ਼ਾਸਨ ਕਾਰਵਾਈ ਸਮਿਤੀ ਦੀਆਂ ਸਿਫਾਰਸ਼ਾ ਨਾਲ ਸਹਿਮਤ ਹਨ ਤਾਂ ਹੀ ਉਨ੍ਹਾਂ ਨੇ ਪਾਰਟੀ ਦਫ਼ਤਰ ਨੂੰ ਇਹ ਹਦਾਇਤ ਦਿਤੀ ਕਿ ਉਨ੍ਹਾਂ ਦੇ ਪੋਤਰਿਆਂ ਨੂੰ ਪਾਰਟੀ ਵਿਚੋਂ ਕੱਢੇ ਜਾਣ  ਦੇ ਫ਼ੈਸਲੇ ਨੂੰ ਤੁਰਤ ਪ੍ਰਭਾਵ ਵਲੋਂ ਲਾਗੂ ਕੀਤਾ ਜਾਵੇ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement