
ਪੀਡੀਪੀ ਚੀਫ਼ ਮਹਿਬੂਬਾ ਮੁਫਤੀ ਨੂੰ ਵੀ 29 ਅਕਤੂਬਰ ਨੂੰ ਹਿਰਾਸਤ 'ਚ ਲੈ ਲਿਆ ਸੀ
ਜੰਮੂ-ਕਸ਼ਮੀਰ, 3 ਨਵੰਬਰ: ਪੀਡੀਪੀ ਪ੍ਰਮੁੱਖ ਮਹਿਬੂਬਾ ਮੁਫਤੀ ਨੇ ਮੰਗਲਵਾਰ ਨੂੰ ਕਿਹਾ ਕਸ਼ਮੀਰੀ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਲਈ, ਅਸੀਂ ਕਿਸੇ ਵੀ ਹੱਦ ਤਕ ਜਾਵਾਂਗੇ। ਪਹਿਲਾਂ ਸਾਰੇ ਕਾਨੂੰਨ ਜਨਤਾ ਦੀ ਸਲਾਹ ਨਾਲ ਬਣਾਏ ਗਏ ਸਨ ਅਤੇ ਉਹ ਲੋਕਾਂ ਦੇ ਅਨੁਕੂਲ ਸਨ ਪਰ ਹੁਣ, ਕਸ਼ਮੀਰੀਆਂ 'ਤੇ ਕਾਨੂੰਨ ਬਣਾਏ ਜਾ ਰਹੇ ਹਨ ਜੋ ਉਨ੍ਹਾਂ ਦੀ ਹੋਂਦ ਵਿਰੁਧ ਹਨ ਅਤੇ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ।
ਜ਼ਿਕਰਯੋਗ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਜ਼ਮੀਨ ਖ਼ਰੀਦਣ ਨੂੰ ਲੈ ਕੇ ਪਾਸ ਨਵੇਂ ਜ਼ਮੀਨੀ ਕਾਨੂੰਨ ਖ਼ਿਲਾਫ਼ ਵਿਰੋਧ ਕਰ ਰਹੇ ਪੀਡੀਪੀ ਕਰਮਚਾਰੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਪੀਡੀਪੀ ਚੀਫ਼ ਮਹਿਬੂਬਾ ਮੁਫਤੀ ਨੂੰ ਵੀ 29 ਅਕਤੂਬਰ ਨੂੰ ਹਿਰਾਸਤ 'ਚ ਲੈ ਲਿਆ ਸੀ। ਹਿਰਾਸਤ 'ਚ ਲਏ ਜਾਣ ਤੋਂ ਪਹਿਲਾਂ ਮਹਿਬੂਬਾ ਨੇ ਕਿਹਾ ਸੀ ਕਿ ਗ੍ਰਿਫ਼ਤਾਰ ਉਨ੍ਹਾਂ ਦੇ ਵਰਕਰਾਂ ਨੂੰ ਮਿਲਣ ਦੀ ਮਨਜ਼ੂਰੀ ਨਹੀਂ ਸੀ, ਪੂਰੇ ਜੰਮੂ-ਕਸ਼ਮੀਰ ਨੂੰ ਜੇਲ 'ਚ ਬਦਲ ਦਿਤਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਲਈ ਜ਼ਮੀਨੀ ਕਾਨੂੰਨ ਨਾਲ ਜੁੜਿਆ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਇਸ ਤਹਿਤ ਹੁਣ ਕੋਈ ਵੀ ਭਾਰਤੀ ਕਸ਼ਮੀਰ ਅਤੇ ਲੱਦਾਖ 'ਚ ਜ਼ਮੀਨ ਖ਼ਰੀਦ ਸਕੇਗਾ।
ਹਾਲਾਂਕਿ ਅਜੇ ਖੇਤੀ ਦੀ ਜ਼ਮੀਨ ਨੂੰ ਲੈ ਕੇ ਰੋਕ ਲੱਗੀ ਰਹੇਗੀ। ਅਜੇ ਤੱਕ ਕਸ਼ਮੀਰ 'ਚ ਜ਼ਮੀਨ ਖ਼ਰੀਦਣ ਲਈ ਉਥੇ ਦੇ ਨਾਗਰਿਕ ਨੂੰ ਹੀ ਅਧਿਕਾਰ ਪ੍ਰਾਪਤ ਸੀ ਪਰ ਹੁਣ ਉਥੇ ਕੋਈ ਵੀ ਭਾਰਤੀ ਜ਼ਮੀਨ ਖ਼ਰੀਦ ਸਕਦਾ ਹੈ। ਜ਼ਮੀਨ ਖ਼ਰੀਦਣ ਨੂੰ ਲੈ ਕੇ ਇਸ ਕਾਨੂੰਨ ਦੇ ਵਿਰੋਧ 'ਚ ਪੀਡੀਪੀ ਕਰਮਚਾਰੀ ਸੜਕਾਂ 'ਤੇ ਆ ਗਏ, ਜਿੱਥੇ ਉਨ੍ਹਾਂ ਨੇ ਨਵੇਂ ਜ਼ਮੀਨੀ ਕਾਨੂੰਨ ਅਤੇ ਐੱਨ.ਆਈ.ਏ. ਵਲੋਂ ਕਸ਼ਮੀਰ ਦੇ 6 ਐੱਨ.ਜੀ.ਓ. ਅਤੇ ਟਰਸਟਾਂ 'ਤੇ ਛਾਪੇਮਾਰੀ ਦੀ ਕਾਰਵਾਈ ਨੂੰ ਲੈ ਕੇ ਸ਼੍ਰੀਨਗਰ 'ਚ ਸਪੋਰਟਸ ਕੰਪਲੈਕਸ ਨੂੰ ਪਾਸ ਕੀਤਾ। (ਏਜੰਸੀ)