
ਉਪਾਧਿਆਏ ਮੁਤਾਬਿਕ ਕਲੀਮ ਨੂੰ ਸ਼ੱਕ ਸੀ ਕਿ ਉਸ ਦੀ ਭੈਣ ਦੇ ਪਿੰਡ ਦੇ ਹੀ ਇੱਕ ਲੜਕੇ ਨਾਲ ਪ੍ਰੇਮ ਸੰਬੰਧ ਹਨ।
ਗੋਂਡਾ - ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ ਪ੍ਰੇਮ ਸਬੰਧਾਂ ਦੇ ਸ਼ੱਕ ਵਿੱਚ ਇੱਕ ਵਿਅਕਤੀ ਨੇ ਆਪਣੀ ਸਕੀ ਭੈਣ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਕਰਨਲਗੰਜ ਪੁਲਿਸ ਅਧਿਕਾਰੀ ਮੁੰਨਾ ਉਪਾਧਿਆਏ ਨੇ ਦੱਸਿਆ ਕਿ ਕਟੜਾ ਬਾਜ਼ਾਰ ਥਾਣਾ ਖੇਤਰ ਦੇ ਨਾਰਾਇਣਪੁਰ ਪੂਰੇ ਦਾਮੋਦਰ ਪਿੰਡ ਦੇ ਰਹਿਣ ਵਾਲੇ ਕਲੀਮ ਨੇ ਬੁੱਧਵਾਰ ਦੇਰ ਰਾਤ ਆਪਣੀ 16 ਸਾਲਾ ਭੈਣ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ।
ਉਪਾਧਿਆਏ ਮੁਤਾਬਿਕ ਕਲੀਮ ਨੂੰ ਸ਼ੱਕ ਸੀ ਕਿ ਉਸ ਦੀ ਭੈਣ ਦੇ ਪਿੰਡ ਦੇ ਹੀ ਇੱਕ ਲੜਕੇ ਨਾਲ ਪ੍ਰੇਮ ਸੰਬੰਧ ਹਨ। ਇਸੇ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਦਾ ਪੰਚਨਾਮਾ ਕਰਵਾ ਕੇ ਪੋਸਟਮਾਰਟਮ ਲਈ ਜ਼ਿਲਾ ਹੈੱਡਕੁਆਰਟਰ ਭੇਜ ਦਿੱਤਾ ਹੈ। ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ’ਤੇ ਕਲੀਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।