
UK Visa: ਦਲਾਲ ਪਹਿਲਾਂ ਭਾਰਤ ਵਿਚ ਉਪਲਬਧ ਸਾਰੇ ਸਲਾਟ ਬੁਕ ਕਰ ਲੈਂਦੇ ਹਨ
International News : ਯੂ. ਕੇ. ਵੀਜ਼ਾ ਲਈ ਵੱਡੀ ਗਿਣਤੀ 'ਚ ਭਾਰਤੀ ਅਪਲਾਈ ਕਰਦੇ ਰਹਿੰਦੇ ਹਨ। ਇਕ ਅਨੁਮਾਨ ਮੁਤਾਬਕ ਹਰ ਸਾਲ 8 ਲੱਖ ਤੋਂ ਵੱਧ ਭਾਰਤੀ ਯੂ. ਕੇ. ਦੇ ਵੀਜ਼ਾ ਲਈ ਅਪਲਾਈ ਕਰਦੇ ਹਨ। ਭਾਰਤੀਆਂ ਨੂੰ ਵੀਜ਼ਾ ਅਪਾਇੰਟਮੈਂਟ ਦਵਾਉਣ ਲਈ ਲੁਟੇਰੇ ਦਲਾਲਾਂ ਦੇ ਗਰੋਹ ਵੀ ਸਰਗਰਮ ਹੋ ਗਏ ਹਨ ਜੋ ਹਰ ਅਪਾਇੰਟਮੈਂਟ ਲਈ 1 ਲੱਖ ਰੁਪਏ ਤਕ ਵਸੂਲਦੇ ਹਨ। ਆਮਤੌਰ ਤੇ ਇਹ ਅਪਾਇੰਟਮੈਂਟ ਮਤਲਬ ਮੁਲਾਕਾਤ ਮੁਫ਼ਤ ਹੁੰਦੀ ਹੈ ਅਤੇ Urgent ਮਤਲਬ ਜ਼ਰੂਰੀ ਸੇਵਾਵਾਂ ਦਾ ਖਰਚਾ ਵੀ 3000 ਤੋਂ ਲੈ ਕੇ 8500 ਰੁਪਏ ਤਕ ਹੈ।
ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਵਿਦੇਸ਼ ਜਾਣ ਵਾਲੇ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਦਲਾਲ ਨਿਸ਼ਾਨਾ ਬਣਾ ਰਹੇ ਹਨ।
ਇਕ ਵਿਅਕਤੀ ਜੋ ਯੂ ਕੇ ਵਿਚ 6 ਮਹੀਨਿਆਂ ਤੋਂ ਵੱਧ ਸਮਾਂ ਰਹਿਣਾ ਚਾਉਂਦਾ ਹੈ ਉਸ ਨੂੰ ਭਾਰਤ 'ਚ ਯੂ. ਕੇ. ਦੀ ਐਮਬੈਸੀ ਵਿਚ ਫਿਗਰਪ੍ਰਿੰਟ ਅਤੇ ਫੋਟੋ ਲਈ ਵਿਅੱਕਤੀਗਤ ਤੋਰ 'ਤੇ ਪੇਸ਼ ਹੋਣਾ ਪੈਂਦਾ ਹੈ।
ਯੂ ਕੇ ਗ੍ਰਹਿ ਮੰਤਰਾਲੇ ਨੇ ਵੀਜ਼ਾ ਅਰਜ਼ੀਆਂ ਸੰਬਾਲਣ ਲਈ VFX ਗਲੋਬਲ ਕੰਪਨੀ ਨੂੰ ਆਊਟਸੋਰਸ ਕੀਤਾ ਹੈ ਦਲਾਲਾਂ ਕਾਰਨ ਲੋਕਾਂ ਲਈ ਉਥੇ ਸਲਾਟ ਬੁਕ ਕਰਨਾ ਔਖਾ ਹੋ ਗਿਆ ਹੈ। ਕੋਰੋਨਾ ਕਾਰਨ ਵੀਜ਼ਾ ਅਪਾਇੰਟਮੈਂਟਾਂ 'ਚ ਬੈਕਲਾਗ ਹੈ। ਇਸ ਤੋਂ ਅਲਾਵਾ ਅੰਤਰ ਰਾਸ਼ਟਰੀ ਵਿਦਿਆਰਥੀਆਂ ਅਤੇ ਸਿਹਤ ਸੰਭਾਲ ਕਾਮਿਆਂ ਕਾਰਨ ਬਿਨੈਕਾਰਾਂ ਦਾ ਦਬਾਅ ਵਧਿਆ ਹੈ। ਬ੍ਰਿਟਿਸ਼ ਸਰਕਾਰ ਵਲੋਂ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨ ਦੀਆਂ ਚੇਤਾਵਨੀਆਂ ਨਾਲ ਲੋਕ ਡਰ ਵਿਚ ਹਨ। ਇਸ ਚੱਕਰ ਵਿਚ ਲੋਕ ਬੈਕਲਾਗ ਵਿਚੋ ਨਿਕਲਣ ਲਈ ਦਲਾਲਾਂ ਨੂੰ ਮੋਟੀਆਂ ਰਕਮ ਦੇਣ ਲਈ ਤਿਆਰ ਹਨ। ਜਾਂਚ ਤੋਂ ਪਤਾ ਲਗਾ ਹੈ ਕਿ ਦਲਾਲ ਪਹਿਲਾਂ ਭਾਰਤ ਵਿਚ ਉਪਲਬਧ ਸਾਰੇ ਸਲਾਟ ਬੁਕ ਕਰ ਲੈਂਦੇ ਹਨ ਅਤੇ ਬਾਅਦ ਵਿਚ ਟੈਲੀਗ੍ਰਾਮ ਵਰਗੇ ਸੋਸ਼ਲ ਮੀਡਿਆ ਤੇ ਲੋਕਾਂ ਨੂੰ ਸੰਪਰਕ ਕਰਕੇ ਫਸਾਉਂਦੇ ਹਨ।
ਅਤੇ ਆਪਣੀ ਮੁਲਾਕਾਤ ਰੱਦ ਕਰਕੇ ਗਾਹਕ ਦੀ ਕਰਵਾ ਦਿੰਦੇ ਹਨ।
ਇਕ ਵਿਦਿਆਰਥੀ ਨੇ ਇਕ ਸਮਾਚਾਰ ਏਜੇਂਸੀ ਨੂੰ ਦੱਸਿਆ ਕਿ ਉਸ ਨੇ ਸਲਾਟ ਬੁਕ ਕਾਰਨ ਲਈ ਵਾਰ-ਵਾਰ ਬੁਕਿੰਗ ਪੋਰਟਲ ਨੂੰ ਚੈੱਕ ਕੀਤਾ ਪਰ ਹਰ ਵਾਰ ਸਲਾਟ ਬੁਕ ਸੀ ਅਤੇ ਇਸੇ ਕਰਕੇ ਉਸਨੂੰ ਏਜੇਂਟ ਨੂੰ ਪੈਸੇ ਦੇ ਕੇ ਅਪਾਇੰਟਮੈਂਟ ਲੈਣੀ ਪਈ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਧੋਖਾਧੜੀ ਤੋਂ ਬਚਨ ਲਈ ਅਤੇ ਗੈਰ ਕਾਨੂੰਨੀ ਦਲਾਲਾਂ ਤੇ ਲਗਾਮ ਲਗਾਉਣ ਲਈ VFX ਦੀ ਸਾਇਟ ਨੂੰ ਦਿਨ-ਰਾਤ ਚੈੱਕ ਕੀਤਾ ਜਾਣਾ ਚਾਹੀਦਾ ਹੈ।
ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਅਣਅਧਿਕਾਰਿਤ ਏਜੇਂਟਾਂ ਦੀ ਪਛਾਣ ਕਰ ਰਹੇ ਹੈ ਅਤੇ ਉਨ੍ਹਾਂ ਨੂੰ ਬਲੈਕ ਲਿਸਟ ਕਰ ਰਹੇ ਹਾਂ।
(For more news apart from Brokers Book All Available Visa Appointment Slots in India, stay tuned to Rozana Spokesman).