
ਆਖ਼ਿਰਕਾਰ ਮਾਂ-ਬਾਪ ਦੀਆਂ ਅਪੀਲਾਂ ਦਾ ਅਸਰ ਹੋਇਆ ਅਤੇ ਇਸਲਾਮਿਕ ਸਟੇਟ ਆਫ ਜੰਮੂ-ਕਸ਼ਮੀਰ ਦਾ ਅਤਿਵਾਦੀ ਬਣਿਆ ਇਹਤੇਸ਼ਾਮ ਬਿਲਾਲ ਘਰ ਪਰਤ ਆਇਆ ਹੈ। ਦੱਸ ...
ਸ਼੍ਰੀਨਗਰ (ਭਾਸ਼ਾ): ਆਖ਼ਿਰਕਾਰ ਮਾਂ-ਬਾਪ ਦੀਆਂ ਅਪੀਲਾਂ ਦਾ ਅਸਰ ਹੋਇਆ ਅਤੇ ਇਸਲਾਮਿਕ ਸਟੇਟ ਆਫ ਜੰਮੂ-ਕਸ਼ਮੀਰ ਦਾ ਅਤਿਵਾਦੀ ਬਣਿਆ ਇਹਤੇਸ਼ਾਮ ਬਿਲਾਲ ਘਰ ਪਰਤ ਆਇਆ ਹੈ। ਦੱਸ ਦਈਏ ਕਿ ਪੁਲਿਸ ਦੇ ਤੈਅਸ਼ੁਦਾ ਮੁਹਿੰਮ ਤੋਂ ਬਾਅਦ ਐਤਵਾਰ ਨੂੰ ਇਹਤੇਸ਼ਾਮ ਅਪਣੇ ਘਰ ਵਾਪਿਸ ਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹਤੇਸ਼ਾਮ ਬੀਮਾਰ ਅਤੇ ਜ਼ਖਮੀ ਹਾਲਾਤ 'ਚ ਹੈ। ਪੁਲਿਸ ਦੀ ਸਖ਼ਤ ਨਿਗਰਾਨੀ 'ਚ ਉਸਦਾ ਇਲਾਜ ਕਰਵਾਇਆ ਜਾ ਰਿਹਾ ਹੈ।
Bilal return back home
ਨਾਲ ਹੀ, ਉਸ ਦੇ ਖ਼ਿਲਾਫ ਕੋਈ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਖਨਯਾਰ ਸ਼੍ਰੀਨਗਰ ਦਾ ਰਹਿਣ ਵਾਲਾ ਬਿਲਾਲ ਉੱਤਰ ਪ੍ਰਦੇਸ਼ ਦੇ ਗਰੇਟ ਨੋਇਡਾ ਸਥਿਤ ਸ਼ਾਰਦਾ ਯੂਨੀਵਰਸਿਟੀ 'ਚ ਰੇਡੀਓਗਰਾਫੀ ਦਾ ਡਿਗਰੀ ਕੋਰਸ ਕਰਨ ਗਿਆ ਸੀ। ਚਾਰ ਅਕਤੂਬਰ ਨੂੰ ਯੂਨੀਵਰਸਿਟੀ ਕੈਂਪ 'ਚ ਸਥਾਨਕ ਵਿਦਿਆਰਥੀਆਂ ਅਤੇ ਅਫ਼ਗਾਨੀ ਵਿਦਿਆਰਥੀਆਂ ਦੇ ਵਿਚਾਲੇ ਕੁੱਟ-ਮਾਰ ਹੋਈ ਸੀ।ਇਸ ਦੌਰਾਨ ਉਸ ਨੂੰ ਅਫ਼ਗਾਨੀ ਸਮਝਕੇ ਸਥਾਨਕ ਲੜਕਿਆ ਨੇ ਕੁੱਟ ਦਿੱਤਾ ਸੀ।
Ehtesham Bilal back home
ਜਿਸ ਤੋਂ ਬਾਅਦ ਉਹ 28 ਅਕਤੂਬਰ ਨੂੰ ਲਾਪਤਾ ਹੋ ਗਿਆ ਸੀ। ਇਸ ਮਾਮਲੇ 'ਚ ਸ਼ੁਰੂਆਤੀ ਪੁਲਿਸ ਜਾਂਚ 'ਚ ਉਸ ਦੇ ਫੋਨ ਦੀ ਲੁਕੇਸ਼ਨ ਉੱਤਰੀ ਕਸ਼ਮੀਰ ਦੇ ਸੋਪੋਰ 'ਚ ਮਿਲੀ ਸੀ। ਜਿਸ ਤੋਂ ਕੁੱਝ ਦਿਨਾਂ ਬਾਅਦ ਉਸ ਦੇ ਫੋਨ ਦੀ ਲੁਕੇਸ਼ਨ ਦੱਖਣ ਕਸ਼ਮੀਰ ਦੇ ਪੁਲਵਾਮਾ 'ਚ ਪ੍ਰਾਪਤ ਹੋਈ। ਇਹਤੇਸ਼ਾਮ ਦੇ ਪਿਤਾ ਨੇ ਕਿਹਾ ਕਿ ਐਤਵਾਰ ਸ਼ਾਮ ਨੂੰ ਪੁਲਿਸ ਇਹਤੇਸ਼ਾਮ ਨੂੰ ਘਰ ਤੋਂ ਲੈ ਗਈ। ਉਹ ਬਿਮਾਰ ਸੀ ਅਤੇ ਉਸਦੇ ਸ਼ਰੀਰ ਦੇ ਇਕ ਹਿੱਸੇ 'ਚੋਂ ਖੂਨ ਨਿਕਲ ਰਿਹਾ ਸੀ, ਪਰ ਉਨ੍ਹਾਂ ਨੇ ਇਹ
Ehtesham Bilal
ਨਹੀਂ ਦੱਸਿਆ ਕਿ ਉਸ ਨੂੰ ਸੱਟ ਕਿਵੇਂ ਲੱਗੀ ਸੀ। ਪੁਲਿਸ ਦੇ ਇਕ ਉੱਚ ਅਧਿਕਾਰੀ ਨੇ ਅਪਣਾ ਨਾਮ ਨਹੀਂ ਛਾਪੇ ਜਾਣ ਦੀ ਸ਼ਰਤ 'ਤੇ ਦੱਸਿਆ ਕਿ ਉਸ ਨੂੰ ਪੰਜ ਵਜੇ ਉਸ ਦੇ ਘਰ ਤੋਂ ਫੜਿਆ ਹੈ, ਪਰ ਨਾ ਹੀ ਉਸ ਨੂੰ ਗਿਰਫਤਾਰ ਕੀਤਾ ਗਿਆ ਹੈ ਅਤੇ ਨਾ ਹੀ ਹਿਰਾਸਤ 'ਚ ਲਿਆ ਗਿਆ। ਅਸੀਂ ਉਸ ਨੂੰ ਸਿਰਫ ਮੈਡੀਕਲ ਚੈਕਅਪ ਲਈ ਹਸਪਤਾਲ 'ਚ ਭਰਤੀ ਕਰਵਾਇਆ ਹੈ ਕਿਉਂਕਿ ਉਹ ਬਿਮਾਰ ਹੈ।
ਪੁਲਿਸ ਨੇ ਵੀ ਅਪਣੇ ਅਧਿਕਾਰਕ ਟਵਿਟਰ ਹੈਂਡਲ 'ਤੇ ਬਿਨਾਂ ਉਸ ਦਾ ਨਾਮ ਲਏ ਲਿਖਿਆ ਹੈ ਕਿ ਇਕ ਜਵਾਨ ਨੂੰ ਉਸ ਦੇ ਪਰਵਾਰ ਅਤੇ ਪੁਲਿਸ ਦੇ ਮੁਹਿੰਮ ਦੀ ਮਦਦ ਨਾਲ ਮੁੱਖਧਾਰਾ 'ਚ ਵਾਪਸ ਲਿਆਇਆ ਗਿਆ ਹੈ। ਹੋਰ ਜਾਣਕਾਰੀਆਂ ਬਾਅਦ 'ਚ ਸਾਝੀਆਂ ਕੀਤੀਆਂ ਜਾਣ ਗਿਆਂ।