ਲੜਕੀ ਨੇ ਕੀਤਾ ਆਨਲਾਈਨ ਆਰਡਰ, 42 ਡਿਲੀਵਰੀ ਲੜਕੇ ਪਹੁੰਚੇ ਖਾਣਾ ਲੈ ਕੇ
Published : Dec 3, 2020, 12:53 pm IST
Updated : Dec 3, 2020, 12:53 pm IST
SHARE ARTICLE
42  Delivery Riders
42 Delivery Riders

ਫੂਡ ਐਪ ਵਿਚ ਤਕਨੀਕੀ ਖਰਾਬੀ ਨਿਕਲਿਆ ਕਾਰਨ

ਫਿਲੀਪੀਨਜ਼​: ਫਿਲੀਪੀਨਜ਼ ਤੋਂ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਲੜਕੀ ਨੇ ਆਨਲਾਈਨ ਖਾਣਾ ਆਰਡਰ ਕੀਤਾ ਅਤੇ 42 ਵੱਖ-ਵੱਖ ਡਿਲੀਵਰੀ ਲੜਕੇ ਉਸ ਕੋਲ ਪਹੁੰਚ ਗਏ। ਉਸ ਕੁੜੀ ਨੂੰ ਸਮਝ ਨਹੀਂ ਆਇਆ ਕਿ ਇਹ ਕਿਵੇਂ ਹੋ ਗਿਆ। ਜਦੋਂ ਇਹ ਮਾਮਲਾ ਦਾ ਖੁਲਾਸਾ ਹੋਇਆ ਤਾਂ ਕਾਰਨ ਸਾਹਮਣੇ ਆਇਆ।

ਫਿਲੀਪੀਨਜ਼42  Delivery Riders

ਇਕ ਰਿਪੋਰਟ ਅਨੁਸਾਰ ਫਿਲਪੀਨਜ਼ ਦੇ ਸੇਬੂ ਸਿਟੀ ਤੋਂ ਸਕੂਲ ਵਿਚ ਪੜ੍ਹ ਰਹੀ ਇਕ ਲੜਕੀ ਨੇ ਇਕ ਫੂਡ ਐਪ ਤੋਂ ਦੁਪਹਿਰ ਦੇ ਖਾਣੇ ਦਾ ਆਰਡਰ ਦਿੱਤਾ। ਆਰਡਰ ਤੋਂ ਬਾਅਦ, ਉਹ ਆਪਣੀ ਦਾਦੀ ਨਾਲ ਖਾਣੇ ਦੀ ਉਡੀਕ ਕਰਨ ਲੱਗ ਪਈ। ਉਸ ਤੋਂ ਬਾਅਦ ਜੋ ਹੋਇਆ ਉਹ ਬਹੁਤ ਹੈਰਾਨ ਕਰਨ ਵਾਲਾ ਸੀ।

42  Delivery Riders42 Delivery Riders

ਕੁਝ ਸਮੇਂ ਬਾਅਦ, ਡਿਲੀਵਰੀ ਲੜਕਾ ਲੜਕੀ ਦੀ ਗਲੀ ਵਿਚ ਭੋਜਨ ਲੈ ਕੇ ਪਹੁੰਚ ਗਿਆ ਪਰ ਉਥੇ ਹੀ  ਬਹੁਤ ਸਾਰੇ ਡਿਲੀਵਰੀ ਲੜਕੇ ਉਸੇ ਗਲੀ ਵਿੱਚ ਉਹੀ  ਖਾਣਾ ਲੈ ਕੇ ਆ ਗਏ ਵੇਖਦੇ ਵੇਖਦੇ ਕੁੱਲ 42 ਡਿਲੀਵਰੀ ਬੁਆਏ ਉਥੇ ਇਕੱਠੇ ਹੋ ਗਏ। ਕੋਈ ਨਹੀਂ ਸਮਝ ਰਿਹਾ ਸੀ ਕਿ ਕੀ ਹੋ ਰਿਹਾ ਸੀ।

42  Delivery Riders42 Delivery Riders

ਉਸ ਗਲੀ ਵਿਚ ਰਹਿੰਦੇ ਲੋਕਾਂ ਨੇ ਆਪਣੇ ਘਰਾਂ ਤੋਂ ਇਹ ਸਭ ਵੇਖਣਾ ਸ਼ੁਰੂ ਕਰ ਦਿੱਤਾ। ਇਕ ਸਥਾਨਕ ਲੜਕੇ ਨੇ ਇਹ ਸਭ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ। ਆਖਰਕਾਰ, ਇਹ ਪਤਾ ਲੱਗ ਗਿਆ ਕਿ ਇਹ ਸਭ ਕਿਵੇਂ ਹੋਇਆ।

42  Delivery Ridersonline food

ਦਰਅਸਲ, ਇਹ ਸਭ ਫੂਡ ਐਪ ਵਿਚ ਤਕਨੀਕੀ ਖਰਾਬੀ ਕਾਰਨ ਹੋਇਆ ਸੀ ਜਿਸ ਕਾਰਨ 42 ਡਿਲੀਵਰੀ ਬੁਆਏ ਖਾਣਾ ਲੈ ਕੇ ਪਹੁੰਚ ਗਏ। ਐਪ ਸਹੀ ਢੰਗ ਨਾਲ ਕੰਮ ਨਹੀਂ ਕਰਨ ਦੇ ਕਾਰਨ, ਲੜਕੀ ਦੁਆਰਾ ਦਿੱਤਾ ਆਰਡਰ 42 ਡਿਲੀਵਰੀ ਲੜਕਿਆਂ ਤੱਕ ਪਹੁੰਚ ਗਿਆ ਅਤੇ ਉਹ ਸਾਰੇ ਖਾਣਾ  ਲੈ ਕੇ ਉਥੇ ਪਹੁੰਚ ਗਏ। 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement