
ਮੋਦੀ ਨੂੰ ਇਕ ਮਿੰਟ ਵਿਚ ਕਿਸਾਨਾਂ ਨਾਲ ਮੀਟਿੰਗ ਕਰ ਕੇ ਬਿੱਲ ਰੱਦ ਕਰ ਦੇਣੇ ਚਾਹੀਦੇ ਹਨ
ਨਵੀਂ ਦਿੱਲੀ - ਕਿਸਾਨ ਆਪਣਾ ਸੰਘਰਸ਼ ਪੂਰੇ ਜ਼ੋਰਾਂ ਸ਼ੋਰਾਂ ਨਾਲ ਕਰ ਰਹੇ ਨੇ ਤੇ ਉਹਨਾਂ ਦੇ ਹੌਂਸਲੇ ਬੁਲੰਦ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਸੁੱਤੀ ਪਈ ਸਰਕਾਰ ਨੂੰ ਜਗਾਉਣਾ ਹੋਵੇ ਤਾਂ ਲੋਕਾਂ ਨੂੰ ਬਹੁਤ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ ਉਹਨਾਂ ਕਿਹਾ ਕਿ ਪਹਿਲਾਂ ਹਰਸਿਮਰਤ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਵੱਡੀ ਕੁਰਬਾਨੀ ਦਿੱਤੀ
Pm Modi
ਤੇ ਜੇ ਮੋਦੀ ਦਾ ਕੋਈ ਸਾਥੀ ਮੰਤਰੀ ਕਿਸਾਨਾਂ ਦੇ ਸਮਰਥਨ ਵਿਚ ਅਸਤੀਫਾ ਦਿੰਦਾ ਹੈ ਤਿ ਕਹਿੰਦਾ ਹੈ ਕਿ ਸਾਨੂੰ ਕਿਸਾਨਾਂ ਨਾਲ ਸਲਾਹ ਕਰ ਕੇ ਹੀ ਬਿੱਲ ਪਾਸ ਕਰਨੇ ਚਾਹੀਦੇ ਹਨ ਤੇ ਮੋਦੀ ਰਾਤੋਂ ਰਾਤ ਉਸ ਦਾ ਅਸਤੀਫਾ ਮਨਜ਼ੂਰ ਕਰ ਕੇ ਰਾਤੋ-ਰਾਤ ਕਿਸੇ ਹੋਰ ਮੰਤਰੀ ਨੂੰ ਚੁਣ ਲੈਂਦਾ ਹੈ ਤਾਂ ਇਹ ਸਰਾ-ਸਰ ਹੰਕਾਰ ਨੂੰ ਦਰਸਾਉਂਦਾ ਹੈ। ਕਿਸਾਨ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਇਕ ਮਿੰਟ ਵਿਚ ਕਿਸਾਨਾਂ ਨਾਲ ਮੀਟਿੰਗ ਕਰ ਕੇ ਬਿੱਲ ਰੱਦ ਕਰ ਦੇਣੇ ਚਾਹੀਦੇ ਹਨ ਤੇ ਜਿਹੜੀਆਂ ਫਸਲਾਂ 'ਤੇ ਐੱਮਐੱਸਪੀ ਨਹੀਂ ਹੈ ਉਸ ਨੂੰ ਬਹਾਲ ਕਰਨਾ ਚਾਹੀਦਾ ਹੈ।
Farmers
ਇਕ ਹੋਰ ਕਿਸਾਨ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਬਾਦਲ ਪਰਿਵਾਰ ਵੀ ਇਹਨਾਂ ਕਾਨੂੰਨਾਂ ਦੇ ਹੱਕ ਵਿਚ ਸੀ ਪਰ ਜਦੋਂ ਉਹਨਾਂ ਦਾ ਵੀ ਵਿਰੋਧ ਹੋਣ ਲੱਗਾ ਤਾਂ ਉਹ ਕਾਨੂਨਾਂ ਦੇ ਵਿਰੋਧ ਵਿਚ ਆ ਖੜ੍ਹੇ ਹੋਏ। ਪ੍ਰਕਾਸ਼ ਬਾਦਲ ਵੱਲੋਂ ਆਪਣਾ ਪਦਮ ਵਿਭੂਸ਼ਣ ਅਵਾਰਡ ਵਾਪਸ ਕਰਨ 'ਤੇ ਕਿਸਾਨ ਦਾ ਕਹਿਣਾ ਹੈ ਕਿ ਅਜੇ ਤਾਂ ਬਹੁਤ ਕੁੱਝ ਵਾਪਸ ਕਰਨਾ ਪੈਣਾ ਹੈ ਕਿਉਂਕਿ ਅਜੇ ਤਾਂ ਲੀਡਰਾਂ ਨੇ ਸਾਡਾ ਪ੍ਰਦਰਸ਼ਨ ਦੇਖਿਆ ਹੀ ਕਿੱਥੇ ਹੈ ਉਹਨਾਂ ਕਿਹਾ ਕਿ ਜਿਹੜੇ ਵੀ ਲੀਡਰ ਮੋਦੀ ਤੇ ਖੇਤੀ ਕਾਨੂਨਾਂ ਦੇ ਹੱਕ ਵਿਚ ਹਨ ਉਹਨਾਂ ਦਾ ਸਖ਼ਤ ਵਿਰੋਧ ਹੋਵੇਗਾ ਤੇ ਉਹਨਾਂ ਦਾ ਬਾਈਕਾਟ ਕੀਤਾ ਜਾਵੇਗਾ।