
ਸਾਰੇ ਇਕ ਹਸਪਤਾਲ 'ਚ ਇਕੱਠੇ ਕਰਦੇ ਸਨ ਕੰਮ
ਗੁਰੂਗ੍ਰਾਮ ਵਿਚ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸਾ ਗੁਰੂਗ੍ਰਾਮ ਦੇ ਗੜ੍ਹੀ ਹਰਸਰੂ ਰੇਲਵੇ ਸਟੇਸ਼ਨ ਕੋਲ ਰਾਤ 1 ਵਜੇ ਵਾਪਰਿਆ। ਇਥੇ ਇੱਕ ਤੇਜ਼ ਰਫਤਾਰ ਕਾਰ ਇੱਟਾਂ ਨਾਲ ਟਕਰਾ ਗਈ। 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 1 ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ।
5 Terrible accident happened in Gurugram
ਸਾਰੇ ਲੋਕ ਹਸਪਤਾਲ ਵਿੱਚ ਕੰਮ ਕਰਦੇ ਸਨ। ਇਹ ਸਾਰੇ ਲੋਕ ਇੱਕ ਵਿਆਹ ਸਮਾਗਮ ਤੋਂ ਘਰ ਪਰਤ ਰਹੇ ਸਨ। ਸਾਰੇ 6 ਵਿਅਕਤੀ ਇੱਕ ਨਿੱਜੀ ਹਸਪਤਾਲ ਵਿੱਚ ਇਕੱਠੇ ਕੰਮ ਕਰਦੇ ਸਨ। ਦੇਰ ਰਾਤ ਸਧਾਰਣਾ ਪਿੰਡ ਦੀ ਸਵਿਫਟ ਡਿਜ਼ਾਇਰ ਗੱਡੀ 'ਚ ਸਵਾਰ ਇਹ 6 ਵਿਅਕਤੀ ਗੁਰੂਗ੍ਰਾਮ 'ਚ ਕਿਰਾਏ 'ਤੇ ਰਹਿੰਦੇ ਹਨ ਅਤੇ ਆਪਣੇ ਘਰਾਂ ਨੂੰ ਪਰਤ ਰਹੇ ਸਨ।
Terrible accident happened in Gurugram
ਕਾਰ ਦੀ ਰਫਤਾਰ ਇੰਨੀ ਤੇਜ਼ ਸੀ ਕਿ ਇਸ ਹਾਦਸੇ 'ਚ ਹੋਏ ਨੁਕਸਾਨ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪਲਟੀਆਂ ਖਾਧੇ ਹੋਏ ਸੜਕ ਦੇ ਵਿਚ ਆ ਗਈ। ਹਾਦਸੇ ਵਿਚ ਕਾਰ ਸਵਾਰ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। 6ਵਾਂ ਗੰਭੀਰ ਜ਼ਖਮੀ ਹੈ ਜਿਸ ਨੂੰ ਰਾਹਗੀਰਾਂ ਨੇ ਇਲਾਜ ਲਈ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਹੈ।