‘ਆਪ’ ਨੂੰ 3 ਵਾਰਡਾਂ ’ਚ ਮਿਲੀ ਜਿੱਤ, ਕਾਂਗਰਸ ਨੂੰ ਮਿਲੀ ਸਿਰਫ਼ 1 ਸੀਟ
ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਹਨ। ਐਲਾਨਿਆ ਗਏ ਨਤੀਜਿਆਂ ਅਨੁਸਾਰ 12 ਵਾਰਡਾਂ ’ਚੋਂ 7 ਵਾਰਡਾਂ ਵਿਚ ਭਾਜਪਾ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੀ ਜਦਿਕ ਆਮ ਆਦਮੀ ਪਾਰਟੀ ਨੂੰ ਤਿੰਨ ਸੀਟਾਂ ’ਤੇ ਸਬਰ ਕਰਨ ਪਿਆ। ਉਥੇ ਹੀ ਕਾਂਗਰਸ ਅਤੇ ਏਆਈਐਫਬੀ ਨੂੰ ਸਿਰਫ 1-1 ਸੀਟ ਹੀ ਮਿਲੀ। ਭਾਰਤੀ ਜਨਤਾ ਪਾਰਟੀ ਨੇ ਚਾਂਦਨੀ ਚੌਕ ਸੀਟ ’ਤੇ ਜਿੱਤ ਦਰਜ ਕਰਕੇ ਸਭ ਤੋਂ ਪਹਿਲਾਂ ਆਪਣਾ ਖਾਤਾ ਖੋਲ੍ਹਿਆ।
ਮੁੱਖ ਮੰਤਰੀ ਰੇਖਾ ਗੁਪਤਾ ਦੇ ਵਾਰਡ ਸ਼ਾਮੀਮਾਰ ਬਾਗ-ਬੀ ਵਾਰਡ ਨੰਬਰ 56 ’ਚ ਭਾਜਪਾ ਨੇ ਇਤਿਹਾਸ ਰਚ ਦਿੱਤਾ। ਭਾਜਪਾ ਨੇ ਇਹ ਸੀਟ ਵੱਡੇ ਅੰਤਰ ਨਾਲ ਜਿੱਤੀ। ਇਸ ਸੀਟ ਤੋਂ ਭਾਰਤੀ ਜਨਤਾ ਪਾਰਟੀ ਪਾਰਟੀ ਦੀ ਅਨੀਤਾ ਜੈਨ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਬੀਤਾ ਰਾਣਾ ਨੂੰ 10101 ਵੋਟਾਂ ਦੇ ਫਰਕ ਨਾਲ ਹਰਾਇਆ। ਜ਼ਿਰਕਯੋਗ ਹੈ ਕਿ ਇਹ ਸੀਟ ਰੇਖਾ ਗੁਪਤਾ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਹੋਈ ਸੀ। ਇਸ ਸੀਟ ਤੋਂ ਪਹਿਲਾਂ ਰੇਖਾ ਗੁਪਤਾ ਕੌਂਸਲਰ ਸਨ। ਇਸੇ ਤਰ੍ਹਾਂ ਮੁੰਡਕਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 1577 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਸੰਗਮ ਵਿਹਾਰ ਵਾਰਡ 163 ਏ ਤੋਂ ਕਾਂਗਰਸ ਪਾਰਟੀ ਨੇ ਜਿੱਤ ਦਰਜ ਕੀਤੀ ਤੇ ਇਸ ਸੀਟ ’ਤੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਦੂਜੇ ਨੰਬਰ ’ਤੇ ਰਿਹਾ।
