ਕੋਰੋਨਾ ਦੇ ਵਿਚਕਾਰ ਹੁਣ ਕਈ ਰਾਜਾਂ ਵਿਚ ਬਰਡ ਫ਼ਲੂ ਦਾ ਖ਼ਤਰਾ, ਸਰਕਾਰ ਵਲੋਂ ਦੇਸ਼ ਭਰ 'ਚ ਅਲਰਟ ਜਾਰੀ
Published : Jan 4, 2021, 2:38 pm IST
Updated : Jan 4, 2021, 2:43 pm IST
SHARE ARTICLE
Bird flu
Bird flu

ਇਸ ਨਾਲ ਜ਼ੁਕਾਮ, ਸਰਦੀ, ਬੁਖ਼ਾਰ, ਨੱਕ ਵਹਿਣਾ, ਅੱਖਾਂ ’ਚੋਂ ਪਾਣੀ ਵਹਿਣਾ, ਸਰੀਰ ਦਰਦ ਤੇ ਨਿਮੋਨੀਆ ਦੀ ਸ਼ਿਕਾਇਤ ਹੋ ਜਾਂਦੀ ਹੈ।

ਨਵੀ ਦਿੱਲੀ-  ਕੋਰੋਨਾ ਮਹਾਂਮਾਰੀ ਦੇ ਵਿਚਕਾਰ ਹੁਣ ਦੇਸ਼ ਭਰ ਵਿਚ ਬਰਡ ਫਲੂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਰਾਜਸਥਾਨ, ਮੱਧ ਪ੍ਰਦੇਸ਼ ਵਿੱਚ ਦਸਤਕ ਦੇ ਬਾਅਦ ਹਿਮਾਚਲ ਪ੍ਰਦੇਸ਼ ਦੇ ਝਾਰਖੰਡ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਅਧਿਕਾਰੀਆਂ ਦੇ ਅੰਦਰ ਖੌਫ਼ ਪੈਂਦਾ ਹੋ ਗਿਆ ਹੈ। ਰਾਜ ਵਿਚ ਹੁਣ ਤਕ 245 ਕਾਂ ਮਰੇ ਹਨ, ਜਿਨ੍ਹਾਂ ਵਿਚ ਜਲਵਾੜ ਵਿਚ 100, ਕੋਟਾ ਵਿਚ 47, ਬਾਰਨ ਵਿਚ 72, ਪਾਲੀ ਵਿਚ 19 ਅਤੇ ਜੈਪੁਰ ਦੇ ਜਲਮਹਿਲ ਵਿਚ 10 ਸ਼ਾਮਲ ਹਨ। 

crow

ਕਾਵਾਂ ਦੀ ਮੌਤ ਕਾਰਨ ਹਰਕਤ ਵਿਚ ਆਈ ਪਸ਼ੂ ਪਾਲਣ ਵਿਭਾਗ ਦੀ ਕੋਟਾ ਡਿਵੀਜ਼ਨ ਦੀ ਟੀਮ ਝਲਵਾੜ ਨੂੰ ਜਾਂਚ ਲਈ ਪਹੁੰਚ ਗਈ ਹੈ। ਜਾਂਚ ਟੀਮ ਨੇ ਮੌਕੇ ‘ਤੇ ਪਹੁੰਚ ਕੇ ਪੂਰੇ ਖੇਤਰ ਨੂੰ ਸਾਨਿਟੀਜ਼ਰ ਵੀ ਕਰ ਦਿੱਤਾ। ਇਸ ਦੇ ਨਾਲ, ਸਾਰੇ ਮਰੇ ਹੋਏ ਕਾਵਾਂ ਨੂੰ ਵੀ ਪ੍ਰੋਟੋਕੋਲ ਅਨੁਸਾਰ ਸਾੜਿਆ ਗਿਆ, ਤਾਂ ਜੋ ਖੇਤਰ ਵਿਚ ਕੋਈ ਸੰਕਰਮਿਤ ਹੋਣ ਦਾ ਖ਼ਤਰਾ ਨਾ ਰਹੇ। 

crow

ਮੱਧ ਪ੍ਰਦੇਸ਼ ਦਾ ਹਾਲ 
ਮੱਧ ਪ੍ਰਦੇਸ਼ ’ਚ ਮ੍ਰਿਤਕ ਪੰਛੀਆਂ ਦੇ ਸੈਂਪਲ ਭੋਪਾਲ ਦੀ ਇੱਕ ਲੈਬ ’ਚ ਭੇਜੇ ਗਏ ਹਨ। ਇੰਦੌਰ ’ਚ ਮਿਲੇ ਕਾਂਵਾਂ ’ਚ ਐਚ5ਐਨ8 ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਵਾਇਰਸ ਬਹੁਤ ਘਾਤਕ ਹੁੰਦੇ ਹਨ ਤੇ ਤੇਜ਼ੀ ਨਾਲ ਫੈਲਦੇ ਹਨ। ਉੱਧਰ ਹਿਮਾਚਲ ਪ੍ਰਦੇਸ਼ ਦੇ ਪੌਂਗ ਬੰਨ੍ਹ ’ਚ ਇੱਕ ਹਜ਼ਾਰ ਤੋਂ ਵੀ ਜ਼ਿਆਦਾ ਪ੍ਰਵਾਸੀ ਪੰਛੀਆਂ ਦੇ ਮਰਨ ਦੀ ਖ਼ਬਰ ਆਈ ਹੈ। ਪਹਾੜੀ ਸੂਬਿਆਂ ਲਈ ਇਹ ਖ਼ਤਰੇ ਦੀ ਘੰਟੀ ਹੈ। ਪ੍ਰਵਾਸੀ ਪੰਛੀਆਂ ਦੀ ਮੌਤ ਪਿੱਛੇ ਵੀ ਬਰਡ ਫ਼ਲੂ ਦੱਸਿਆ ਜਾ ਰਿਹਾ ਹੈ।

crow

ਕੀ ਹੈ ਇਹ ਬਿਮਾਰੀ 
ਇਹ ਬਿਮਾਰੀ, ਜਿਸ ਨੂੰ ਬਰਡ ਫਲੂ ਵੀ ਕਿਹਾ ਜਾਂਦਾ ਹੈ, ਏਵੀਅਨ ਇਨਫਲੂਐਨਜ਼ਾ ਵਾਇਰਸ ਐਚ 5 ਐਨ 1 ਦੇ ਕਾਰਨ ਹੁੰਦਾ ਹੈ, ਜਿਸ ਵਿੱਚ ਪੰਛੀ ਮਾਰੇ ਜਾਂਦੇ ਹਨ।  ਇਹ ਮਨੁੱਖਾਂ ਲਈ ਵੀ ਬਹੁਤ ਖਤਰਨਾਕ ਹੈ ਤੇ ਇਸ ਨਾਲ ਜਾਨ ਦਾ ਖ਼ਤਰਾ ਵੱਧ ਜਾਂਦਾ ਹੈ। ਬਰਡ ਫਲੂ ਦੇ ਤਬਾਹੀ ਨੂੰ ਵੇਖਦਿਆਂ ਕੇਂਦਰ ਸਣੇ ਰਾਜ ਸਰਕਾਰਾਂ ਨੇ ਵੀ ਅਲਰਟ ਜਾਰੀ ਕਰ ਦਿੱਤਾ ਹੈ। ਇਸ ਨਾਲ ਜ਼ੁਕਾਮ, ਸਰਦੀ, ਬੁਖ਼ਾਰ, ਨੱਕ ਵਹਿਣਾ, ਅੱਖਾਂ ’ਚੋਂ ਪਾਣੀ ਵਹਿਣਾ, ਸਰੀਰ ਦਰਦ ਤੇ ਨਿਮੋਨੀਆ ਦੀ ਸ਼ਿਕਾਇਤ ਹੋ ਜਾਂਦੀ ਹੈ।

Bird flu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement