
ਪੁਲਿਸ ਵਾਹਨਾਂ ਨੂੰ ਬਦਲਵੇਂ ਰਸਤੇ ਤੋਂ ਕੱਢ ਰਹੀ ਹੈ ਤੇ ਟ੍ਰੈਫਿਕ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪਾਸ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਕਿਸਾਨ ਦਾ ਧਰਨਾ ਅੱਜ 40ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਹੁਣ ਪੰਜਾਬ ਹੀ ਨਹੀਂ ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਸਣੇ ਕਈ ਰਾਜਾਂ ਦੇ ਕਿਸਾਨਾਂ ਧਰਨੇ ਤੇ ਡਟੇ ਹੋਏ ਹਨ। ਕਿਸਾਨ ਦਿੱਲੀ ਤੇ ਨਾਲ ਲੱਗਦੇ ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਅੱਧੀ ਦਰਜਨ ਹੱਦਾਂ 'ਤੇ ਵੱਡੀ ਗਿਣਤੀ ਵਿੱਚ ਡੇਰਾ ਲਾਈ ਬੈਠੇ ਹਨ। ਪੁਲਿਸ ਵਾਹਨਾਂ ਨੂੰ ਬਦਲਵੇਂ ਰਸਤੇ ਤੋਂ ਕੱਢ ਰਹੀ ਹੈ ਤੇ ਟ੍ਰੈਫਿਕ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਨ੍ਹਾਂ ਥਾਵਾਂ ਤੇ ਟ੍ਰੈਫਿਕ ਆਵਾਜਾਈ ਠੱਪ
-ਦਿੱਲੀ-ਜੈਪੁਰ ਹਾਈਵੇਅ ਤੇ ਰੇਵਾੜੀ ਨੇੜੇ ਟ੍ਰੈਫਿਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
-ਸ਼ਾਹਜਹਾਨਪੁਰ ਹੱਦ ਤੋਂ ਬਾਅਦ ਹੁਣ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਧਾਰੂਹੇੜਾ ਨੇੜੇ ਸਾਹਿਬ ਪੁਲ 'ਤੇ ਵੀ ਆਵਾਜਾਈ ਠੱਪ ਹੋ ਗਈ ਹੈ।
- ਦਿੱਲੀ ਤੋਂ ਜੈਪੁਰ ਜਾਣ ਵਾਲੇ ਵਾਹਨਾਂ ਲਈ, ਕਾਪੜੀਵਾਸ ਹੱਦ ਤੋਂ ਧਾਰੂਹੇੜਾ ਤੱਕ 75 ਫੁੱਟ ਸੜਕ ਤੋਂ ਡਾਇਵਰਜ਼ਨ ਦਿੱਤਾ ਗਿਆ ਹੈ। ਇੱਥੋਂ ਹਟਾਈਆਂ ਗਈਆਂ ਗੱਡੀਆਂ ਭਿਵਾੜੀ, ਟਪੁਕੜਾ, ਤਿਜਾਰਾ, ਕਿਸ਼ਨਗੜ-ਖੈਰਥਲ, ਤਾਰਾਪੁਰ ਚੌਰਾਹ ਹੁੰਦੇ ਹੋਏ ਕੋਟਪੁਤਲੀ ਵਿਖੇ NH-48 (ਪੁਰਾਣਾ ਨਾਮ NH-8) ਪਹੁੰਚ ਸਕਦੀਆਂ ਹਨ।
- NH-48 ਰੇਵਾੜੀ ਤੋਂ ਸ਼ਾਹਜਹਾਨਪੁਰ ਮਾਰਗ ਜਾਂ ਨਾਰਨੌਲ ਰੋਡ ਰਾਹੀਂ ਪਹੁੰਚਿਆ ਜਾ ਸਕਦਾ ਹੈ।
-ਸਹਾਬੀ ਪੁਲ 'ਤੇ ਕਿਸਾਨ ਦੇ ਧਰਨੇ ਨੇ ਦਿੱਲੀ ਰੋਡ ਵੀ ਬੰਦ ਕਰ ਦਿੱਤੀ ਹੈ। ਪੁਲਿਸ ਨੇ ਵਾਹਨਾਂ ਨੂੰ ਰੇਵਾੜੀ ਤੋਂ ਧਾਰੂਹੇੜਾ ਵੱਲ ਮੋੜਿਆ ਸੀ।
-ਰੇਵਾੜੀ ਤੋਂ, ਧਾਰੂਹੇੜਾ ਤੋਂ ਰਾਮਗੜ ਰੋਡ 'ਤੇ ਪਿੰਡ ਮੀਰਪੁਰ, ਤਰਤਾਰਪੁਰ, ਸੁਨਾਰੀਆ, ਢਾਕੀਆ ਅਤੇ ਖਟਵਾਲੀ ਹੁੰਦੇ ਹੋਏ ਪਹੁੰਚਿਆ ਜਾ ਸਕਦਾ ਹੈ। ਇਹ ਰਸਤਾ ਸਿਰਫ ਛੋਟੇ ਵਾਹਨਾਂ ਲਈ ਮੋੜਿਆ ਗਿਆ ਹੈ।