
ਇਨਕਮ ਟੈਕਸ ਟੀਮ ਬੀਕਾਨੇਰ ਅਤੇ ਫਰੀਦਾਬਾਦ ਜ਼ਮੀਨੀ ਘੁਟਾਲੇ ਦੇ ਮਾਮਲੇ ਵਿਚ ਰੌਬਟ ਵਾਡਰਾ ਤੋਂ ਪੁੱਛਗਿੱਛ ਕਰ ਰਹੀ ਹੈ।
ਨਵੀਂ ਦਿੱਲੀ: ਬੇਨਾਮੀ ਜਾਇਦਾਦ ਮਾਮਲੇ 'ਚ ਕਾਂਗਰਸ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰੌਬਟ ਵਾਡਰਾ ਦੇ ਘਰ ਇਨਕਮ ਟੈਕਸ ਦੀ ਇੱਕ ਟੀਮ ਛਾਪੇਮਾਰੀ ਕਰਨ ਪਹੁੰਚੀ ਹੈ। ਦੱਸ ਦਈਏ ਕਿ ਰੌਬਟ ਵਾਡਰਾ ਨੂੰ ਬੇਨਾਮੀ ਐਕਟ ਦੇ ਤਹਿਤ ਸੰਮਨ ਭੇਜਿਆ ਗਿਆ ਸੀ। ਹਾਲਾਂਕਿ, ਕੋਵਿਡ-19 ਕਾਰਨ, ਉਹ ਇਹ ਸੰਮਨ ਨਹੀਂ ਲੈ ਸਕੇ। ਇਸ ਕਾਰਨ ਰੌਬਟ ਵਾਡਰਾ ਆਈਟੀ ਵਿਭਾਗ ਵਿੱਚ ਆਪਣਾ ਬਿਆਨ ਦੇਣ ਨਹੀਂ ਪਹੁੰਚਿਆ, ਇਸ ਲਈ ਵਿਭਾਗ ਦੀ ਟੀਮ ਉਸਦੇ ਬਿਆਨ ਦਰਜ ਕਰਨ ਲਈ ਉਸ ਦੇ ਘਰ ਪਹੁੰਚ ਗਈ ਹੈ।
ਈਡੀ ਰੌਬਟ ਵਾਡਰਾ ਤੋਂ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿੱਛ ਕਰ ਰਹੀ ਹੈ। ਇਨਕਮ ਟੈਕਸ ਵਿਭਾਗ ਦੇ ਸੂਤਰਾਂ ਅਨੁਸਾਰ ਰੌਬਟ ਵਾਡਰਾ ਦਾ ਬਿਆਨ ਦੱਖਣੀ ਪੂਰਬੀ ਦਿੱਲੀ ਦੇ ਸੁਖਦੇਵ ਵਿਹਾਰ ਦਫ਼ਤਰ ਵਿਖੇ ਦਰਜ ਕੀਤਾ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਇਨਕਮ ਟੈਕਸ ਟੀਮ ਬੀਕਾਨੇਰ ਅਤੇ ਫਰੀਦਾਬਾਦ ਜ਼ਮੀਨੀ ਘੁਟਾਲੇ ਦੇ ਮਾਮਲੇ ਵਿਚ ਰੌਬਟ ਵਾਡਰਾ ਤੋਂ ਪੁੱਛਗਿੱਛ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਰੌਬਟ ਵਾਡਰਾ ਉੱਤੇ ਪਹਿਲਾਂ ਵੀ ਲੰਡਨ-ਅਧਾਰਤ ਜਾਇਦਾਦ ਦੀ ਖਰੀਦ ਲਈ ਮਨੀ ਲਾਂਡਰਿੰਗ ਦਾ ਦੋਸ਼ ਹੈ। ਵਾਡਰਾ ਉੱਤੇ ਬ੍ਰਾਇਨਸਟਨ ਸਕੁਏਰ ਵਿੱਚ 1.9 ਮਿਲੀਅਨ ਡਾਲਰ ਦਾ ਇੱਕ ਘਰ ਖਰੀਦਣ ਦਾ ਇਲਜ਼ਾਮ ਹੈ। ਰੌਬਟ ਵਾਡਰਾ ਫਿਲਹਾਲ ਜਮਾਨਤ ਤੇ ਹੈ।