
272 ਕਿਲੋ ਭਾਰ ਚੁੱਕਣ ਦੇ ਸਮਰੱਥ ਹੈ ਬਾਈਕ
ਨਵੀਂ ਦਿੱਲੀ - ਦੁਨੀਆ ਦੀ ਪਹਿਲੀ ਫਲਾਇੰਗ ਮੋਟਰਸਾਈਕਲ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਇਹ ਮੋਟਰਸਾਈਕਲ 30 ਮਿੰਟ ਤੱਕ 96 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉੱਡ ਸਕਦੀ ਹੈ। ਇਸ ਫਲਾਇੰਗ ਬਾਈਕ ਦਾ ਨਾਂ 'ਸਪੀਡਰ' ਰੱਖਿਆ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 3.15 ਕਰੋੜ ਰੁਪਏ ਰੱਖੀ ਗਈ ਹੈ।
136 ਕਿਲੋਗ੍ਰਾਮ ਵਜ਼ਨ ਵਾਲੀ ਬਾਈਕ 272 ਕਿਲੋਗ੍ਰਾਮ ਦਾ ਭਾਰ ਚੁੱਕ ਸਕੇਗੀ। ਇਸ ਨੂੰ ਰਿਮੋਟ ਤੋਂ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਫਲਾਇੰਗ ਬਾਈਕ ਨੂੰ ਅਮਰੀਕਾ ਦੀ ਜੈਟਪੈਕ ਏਵੀਏਸ਼ਨ ਕੰਪਨੀ ਨੇ ਬਣਾਇਆ ਹੈ। ਅਸਲ ਡਿਜ਼ਾਈਨ ਵਿਚ ਚਾਰ ਟਰਬਾਈਨਾਂ ਸਨ, ਪਰ ਅੰਤਮ ਉਤਪਾਦ ਵਿਚ ਅੱਠ ਹੋਣਗੇ। ਸੁਰੱਖਿਆ ਲਈ ਬਾਈਕ ਦੇ ਹਰ ਕੋਨੇ 'ਤੇ ਦੋ ਟਰਬਾਈਨ ਹੋਣਗੇ।
Flying Bike
Jetpack Aviation ਦੁਨੀਆ ਦੀ ਪਹਿਲੀ ਫਲਾਇੰਗ ਮੋਟਰਸਾਈਕਲ ਦੀ ਫਲਾਈਟ ਟੈਸਟ ਕਰ ਰਹੀ ਹੈ। ਇਸ ਨੂੰ ਯੂਐਸ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦਾ ਪ੍ਰਮਾਣ ਪੱਤਰ ਮਿਲਣ ਦੀ ਉਮੀਦ ਹੈ। 2-3 ਸਾਲ 'ਚ ਕੰਪਨੀ ਦੀ 8 ਜੈੱਟ ਇੰਜਣ ਵਾਲੀ ਸਪੀਡ ਫਲਾਇੰਗ ਬਾਈਕ ਬਾਜ਼ਾਰ 'ਚ ਆ ਸਕਦੀ ਹੈ। ਕੰਪਨੀ ਮੁਤਾਬਕ ਫਲਾਇੰਗ ਬਾਈਕ ਅਸਲ 'ਚ ਏਅਰ ਯੂਟਿਲਿਟੀ ਵ੍ਹੀਕਲ ਹੈ। ਯਾਨੀ, ਇਸ ਦੀ ਵਰਤੋਂ ਮੈਡੀਕਲ ਐਮਰਜੈਂਸੀ ਅਤੇ ਅੱਗ ਬੁਝਾਉਣ ਵਰਗੇ ਉਦੇਸ਼ਾਂ ਲਈ ਵੀ ਕੀਤੀ ਜਾ ਸਕਦੀ ਹੈ। ਕੰਪਨੀ ਇੱਕ ਕਾਰਗੋ ਏਅਰਕ੍ਰਾਫਟ ਦੇ ਰੂਪ ਵਿੱਚ ਮਿਲਟਰੀ ਮਾਰਕੀਟ ਲਈ ਇੱਕ ਮਾਨਵ ਰਹਿਤ ਸੰਸਕਰਣ ਵੀ ਵਿਕਸਤ ਕਰ ਰਹੀ ਹੈ। ਇਹ 400 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਜ਼ਮੀਨ ਤੋਂ 100 ਫੁੱਟ ਉੱਪਰ ਉੱਡ ਸਕਦਾ ਹੈ।
ਪਿਛਲੇ ਸਾਲ ਜਾਪਾਨ ਦੀ ਸਟਾਰਟਅੱਪ ਕੰਪਨੀ AERWINS ਟੈਕਨਾਲੋਜੀ ਨੇ ਅਮਰੀਕਾ 'ਚ ਹੋਏ ਡੇਟ੍ਰੋਇਟ ਆਟੋ ਸ਼ੋਅ 'ਚ ਫਲਾਇੰਗ ਬਾਈਕ 'XTurismo' ਦਾ ਪ੍ਰਦਰਸ਼ਨ ਕੀਤਾ ਸੀ। 100 kmph ਦੀ ਟਾਪ ਸਪੀਡ ਵਾਲੀ ਬਾਈਕ ਪੈਟਰੋਲ 'ਤੇ ਚੱਲਦੀ ਹੈ। ਬਾਈਕ ਦਾ ਵੱਡੇ ਪੱਧਰ 'ਤੇ ਉਤਪਾਦਨ ਅਜੇ ਸ਼ੁਰੂ ਨਹੀਂ ਹੋਇਆ ਹੈ। ਇਸ ਬਾਈਕ ਨੂੰ ਇਕ ਵਾਰ 'ਚ ਕਰੀਬ 30 ਤੋਂ 40 ਮਿੰਟ ਤੱਕ ਹਵਾ 'ਚ ਉਡਾਇਆ ਜਾ ਸਕਦਾ ਹੈ। 300 ਕਿਲੋ ਦੀ ਇਹ ਬਾਈਕ ਉਡਾਣ ਭਰਦੇ ਸਮੇਂ ਲਗਭਗ 100 ਕਿਲੋਗ੍ਰਾਮ ਦਾ ਭਾਰ ਝੱਲਣ ਦੇ ਸਮਰੱਥ ਹੋਵੇਗੀ।