
ਟਵੀਟ 'ਚ ਏਅਰਲਾਈਨ, ਇਸ ਦੀ ਮੰਜ਼ਿਲ ਜਾਂ ਯਾਤਰਾ ਦੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
ਬੈਂਗਲੁਰੂ: ਬੈਂਗਲੁਰੂ ਏਅਰਪੋਰਟ ’ਤੇ ਸੁਰੱਖਿਆ ਵਿਵਸਥਾ ਨੂੰ ਲੈ ਕੇ ਕ੍ਰਿਸ਼ਨਾ ਗਡਵੀ ਨਾਂਅ ਦੀ ਮਹਿਲਾ ਨੇ ਇੱਕ ਗੰਭੀਰ ਆਰੋਪ ਲਗਾਇਆ ਹੈ ਗਡਵੀ ਨੇ ਇਕ ਟਵੀਟ ਵਿਚ ਦੱਸਿਆ ਕਿ ਬੈਂਗਲੁਰੂ ਹਵਾਈ ਅੱਡੇ 'ਤੇ ਉਸ ਦੀ ਜਾਂਚ ਕਰ ਰਹੇ ਸੁਰੱਖਿਆ ਕਰਮਚਾਰੀਆਂ ਦੁਆਰਾ ਉਸ ਨੂੰ ਕਮੀਜ਼ ਉਤਾਰਨ ਲਈ ਕਹਿਣ ਤੋਂ ਬਾਅਦ ਉਸ ਨੂੰ ਅਪਮਾਨਿਤ ਕੀਤਾ ਗਿਆ।
ਖੁਦ ਨੂੰ ਇੱਕ ਵਿਦਿਆਰਥੀ ਅਤੇ ਸੰਗੀਤਕਾਰ ਦੱਸਦੀ ਔਰਤ ਨੇ ਮੰਗਲਵਾਰ ਸ਼ਾਮ ਨੂੰ ਟਵੀਟ ਕੀਤਾ ਕਿ ਬੈਂਗਲੁਰੂ ਹਵਾਈ ਅੱਡੇ 'ਤੇ ਸੁਰੱਖਿਆ ਜਾਂਚ ਦੌਰਾਨ ਉਸ ਨੂੰ ਆਪਣੀ ਕਮੀਜ਼ ਉਤਾਰਨ ਲਈ ਕਿਹਾ ਗਿਆ। ਸੁਰੱਖਿਆ ਚੌਕੀ 'ਤੇ ਸਿਰਫ਼ ਕੈਮੀਸੋਲ ਪਹਿਨ ਕੇ ਅਤੇ ਕਮੀਜ਼ ਲਾਹ ਕੇ ਖੜ੍ਹੇ ਹੋਣਾ ਸੱਚਮੁੱਚ ਸ਼ਰਮਨਾਕ ਸੀ।
ਟਵੀਟ 'ਚ ਏਅਰਲਾਈਨ, ਇਸ ਦੀ ਮੰਜ਼ਿਲ ਜਾਂ ਯਾਤਰਾ ਦੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਸੁਰੱਖਿਆ ਏਜੰਸੀਆਂ ਨੇ ਕਿਹਾ ਕਿ ਉਹ ਵੇਰਵਿਆਂ ਲਈ ਸੀਸੀਟੀਵੀ ਦੀ ਜਾਂਚ ਕਰਨਗੇ ਅਤੇ ਪੁੱਛਣਗੇ ਕਿ ਉਨ੍ਹਾਂ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਅਤੇ ਨਾ ਹੀ ਏਅਰਪੋਰਟ ਪੁਲਿਸ ਸਟੇਸ਼ਨ ਕੋਲ ਸ਼ਿਕਾਇਤ ਦਰਜ ਕਿਉਂ ਨਹੀਂ ਕਰਵਾਈ?
ਦੂਜੇ ਪਾਸੇ, ਏਅਰਪੋਰਟ ਦੇ ਆਪਰੇਟਰ ਬੈਂਗਲੁਰੂ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ ਨੇ 'ਅਸੁਵਿਧਾ' ਲਈ ਅਫਸੋਸ ਪ੍ਰਗਟ ਕੀਤਾ ਹੈ।