
ਦੁਪਹਿਰ 2.10 ਵਜੇ ਏਅਰਪੋਰਟ ਦੇ ਬਾਥਰੂਮ 'ਚ ਗਿਆ ਅਤੇ ਖੁਦ ਨੂੰ ਗੋਲੀ ਮਾਰ ਲਈ।
Surat News: ਸੂਰਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਡਿਊਟੀ 'ਤੇ ਤਾਇਨਾਤ ਸੀਆਈਐਸਐਫ ਜਵਾਨ ਨੇ ਆਪਣੀ ਸਰਵਿਸ ਗੰਨ ਨਾਲ ਪੇਟ ਵਿਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਖਬਰਾਂ ਮੁਤਾਬਕ ਕਿਸ਼ਨ ਸਿੰਘ ਨਾਂ ਦਾ ਸਿਪਾਹੀ ਦੁਪਹਿਰ 2.10 ਵਜੇ ਏਅਰਪੋਰਟ ਦੇ ਬਾਥਰੂਮ 'ਚ ਗਿਆ ਅਤੇ ਖੁਦ ਨੂੰ ਗੋਲੀ ਮਾਰ ਲਈ। ਜਿੱਥੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।