
ਦੋਵਾਂ ਵਿਚਾਲੇ ਹੋਈ ਗੱਲਬਾਤ ਨੂੰ ਦੋਸਾਂਝਾਵਾਲੇ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ
PM Narendra Modi and Diljit Dosanjh's Meeting: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਨੇ ਹਾਲ ਹੀ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਦਿੱਲੀ ਵਿੱਚ ਹੋਈ ਸੀ, ਜਿਸ ਦਾ ਪਹਿਲਾਂ ਤਾਂ ਇਕ ਹਿੱਸਾ ਦਿਲਜੀਤ ਵਲੋਂ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਸਾਂਝਾ ਕੀਤਾ ਗਿਆ ਸੀ। ਇਸ ਮਗਰੋਂ ਪੀਐਮ ਨਰਿੰਦਰ ਮੋਦੀ ਨੇ ਵੀ ਐਕਸ ਉੱਤੇ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ ਨੂੰ ਯਾਦਗਾਰ ਦੱਸਿਆ ਸੀ।
ਅੱਜ ਦਿਲਜੀਤ ਨਾਲ ਪੀਐਮ ਮੋਦੀ ਦੀ ਮੁਲਾਕਾਤ ਦੀ ਪੂਰੀ ਵੀਡੀਓ ਸਾਹਮਣੇ ਆ ਚੁਕੀ ਹੈ। ਇਹ ਪੂਰੀ ਵੀਡੀਓ 8 ਮਿੰਟ 35 ਸਕਿੰਟ ਦੀ ਹੈ। ਜਿਸ ਵਿੱਚ ਉਨ੍ਹਾਂ ਵੱਖ-ਵੱਖ ਵਿਸ਼ਿਆ ‘ਤੇ ਗੱਲਬਾਤ ਕੀਤੀ। ਦਿਲਜੀਤ ਨੇ ਪੰਜਾਬ ਦੇ ਵਿਕਾਸ, ਸੱਭਿਆਚਾਰਕ ਮਾਮਲੇ ਅਤੇ ਨੌਜਵਾਨਾਂ ਦੀ ਭਲਾਈ ‘ਤੇ ਗੱਲਬਾਤ ਕੀਤੀ।
ਇਸ ਮੁਲਾਕਾਤ ਦੌਰਾਨ ਪੀਐਮ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਬਾਰੇ ਗੱਲਬਾਤ ਕੀਤੀ।
ਦੋਵਾਂ ਵਿਚਾਲੇ ਹੋਈ ਗੱਲਬਾਤ ਨੂੰ ਦੋਸਾਂਝਾਵਾਲੇ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ਮੁਲਾਕਾਤ ‘ਚ ਮੋਦੀ ਨੇ ਦਿਲਜੀਤ ਨੂੰ ਕਿਹਾ, ‘ਭਾਰਤ ਦੇ ਪਿੰਡ ਦਾ ਇਕ ਮੁੰਡਾ, ਜਦੋਂ ਦੁਨੀਆ ‘ਚ ਨਾਂ ਰੋਸ਼ਨ ਕਰਦਾ ਹੈ ਤਾਂ ਬਹੁਤ ਚੰਗਾ ਲਗਦਾ ਹੈ। ਤੁਹਾਡੇ ਪਰਿਵਾਰ ਨੇ ਤੁਹਾਡਾ ਨਾਂ ਦਿਲਜੀਤ ਰੱਖਿਆ ਤੇ ਤੁਸੀਂ ਲੋਕਾਂ ਦਾ ਦਿਲ ਜਿੱਤਦੇ ਹੀ ਜਾ ਰਹੇ ਹੋ।”
ਦਿਲਜੀਤ ਕਹਿੰਦੇ ਹਨ, “ਅਸੀਂ ਪੜ੍ਹਦੇ ਸੀ ਕਿ ਮੇਰਾ ਭਾਰਤ ਮਹਾਨ ਹੈ… ਪਰ ਜਦੋਂ ਮੈਂ ਕੰਸਰਟ ਦੇ ਦੌਰਾਨ ਭਾਰਤ ਘੁੰਮਿਆ ਤਾਂ ਮੈਨੂੰ ਪਤਾ ਲਗਿਆ ਕਿ ਸਾਡੇ ਦੇਸ਼ ਨੂੰ ਮਹਾਨ ਕਿਉਂ ਕਹਿੰਦੇ ਹਨ। ਭਾਰਤ ‘ਚ ਸਭ ਤੋਂ ਵੱਡਾ ਜਾਦੂ ਯੋਗ ਹੈ।
PM ਨਰਿੰਦਰ ਮੋਦੀ ਨੇ ਦਿਲਜੀਤ ਦੋਸਾਂਝ ਦੀ ਤਾਰੀਫ਼ ਕਰਦਿਆਂ ਕਿਹਾ, ਤੁਹਾਡੇ ਮਾਪਿਆਂ ਨੇ ਤੁਹਾਨੂੰ ਬਹੁਤ ਵਧੀਆਂ ਸੰਸਕਾਰ ਦਿੱਤੇ ਹਨ ਜਿਸ ਕਾਰਨ ਤੁਸੀਂ ਇਸ ਸ਼ੋਹਰਤ ਨੂੰ ਪਚਾਇਆ ਹੈ ਨਾ ਕਿ ਉਛਲੇ।
ਇਸੇ ਦੌਰਾਨ PM ਨਰਿੰਦਰ ਮੋਦੀ ਨੇ ਕਿਹਾ, ਕੱਛ ਦੇ ਲਖਪਤ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਹੈ ਜਿਸ ਨੂੰ 2001 ’ਚ ਆਏ ਭੂਚਾਲ ਨਾਲ ਬਹੁਤ ਨੁਕਸਾਨ ਪਹੁੰਚਿਆ ਸੀ। ਜਿਸ ਘਟਨਾ ਨਾਲ ਮੇਰੇ ਮਨ ਨੂੰ ਡੂੰਘੀ ਠੇਸ ਪਹੁੰਚੀ ਸੀ। ਮੈਂ ਮੁੱਖ ਮੰਤਰੀ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਉਸੇ ਥਾਂ ਉੱਤੇ ਹੂ-ਬ-ਹੂ ਗੁਰਦੁਆਰਾ ਸਾਹਿਬ ਬਣਵਾਇਆ।
PM ਨਰਿੰਦਰ ਮੋਦੀ ਨੇ ਕਿਹਾ, ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਜੀ ਦੀ ਸ਼ਹਾਦਤ ਨੂੰ ਸਿੱਖ ਪ੍ਰੰਪਰਾ ਨੇ ਜਿਸ ਤਰ੍ਹਾਂ ਨਿਭਾਇਆ ਹੈ ਉਹ ਅਦਭੁੱਤ ਹੈ। ਦੇਸ਼ ਦੇ ਹਰ ਬੱਚੇ ਨੂੰ ਸਿੱਖਣਾ ਚਾਹੀਦਾ ਹੈ ਕਿ ਵੀਰਤਾ ਤੇ ਆਸਥਾ ਕੀ ਹੁੰਦੀ ਸੀ।
ਇਸ ‘ਤੇ ਮੋਦੀ ਨੇ ਕਿਹਾ ਕਿ ਯੋਗ ਦਾ ਜਿਸ ਨੇ ਤਜਰਬਾ ਕੀਤਾ ਹੈ ਉਹੀ ਇਸ ਦੀ ਤਾਕਤ ਜਾਣਦਾ ਹੈ। ਦਿਲਜੀਤ ਪ੍ਰਧਾਨ ਮੰਤਰੀ ਮੋਦੀ ਦੇ ਮਾਂ ਦੇ ਪ੍ਰੇਮ ਤੇ ਗੰਗਾ ਦੇ ਪ੍ਰਤੀ ਉਨ੍ਹਾਂ ਦੀ ਆਸਥਾ ਨੂੰ ਲੈ ਕੇ ਕਹਿੰਦੇ ਹਨ ਕਿ ਤੁਸੀਂ ਜੋ ਸ਼ਬਦ ਉਨ੍ਹਾਂ ਪ੍ਰਤੀ ਆਖੇ ਉਸ ‘ਚ ਸਾਫ਼ ਝਲਕਦਾ ਸੀ ਕਿ ਉਹ ਤੁਹਾਡੇ ਦਿਲ ਤੋਂ ਨਿਕਲੇ ਹਨ।
ਇਸ ਤੋਂ ਬਾਅਦ ਦਿਲਜੀਤ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਆਪਣੀ ਸ਼ਰਧਾ ਨੂੰ ਗੀਤ ਰਾਹੀਂ ਜ਼ਾਹਰ ਕੀਤਾ। ਖ਼ਾਸ ਗੱਲ ਇਹ ਹੈ ਕਿ ਜਦ ਦਿਲਜੀਤ ਗੀਤ ਗੁਣਗੁਣਾ ਰਹੇ ਸਨ ਤਾਂ ਪ੍ਰਧਾਨ ਮੰਤਰੀ ਮੋਦੀ ਮੇਜ਼ ‘ਤੇ ਉਂਗਲੀਆਂ ਨਾਲ ਉਨ੍ਹਾਂ ਨੂੰ ਤਾਲ ਦਿੰਦੇ ਨਜ਼ਰ ਆਏ।