ਪੈਸ਼ਨਰਾਂ ਨੂੰ ਮਿਲਿਆ ਸਰਕਾਰ ਵੱਲੋਂ ਤੋਹਫ਼ਾ, ਸਿਰਫ਼ 60 ਰੁਪਏ ਦਵੋ ਤੇ ਪਾਓ ਨਵੀਂ ਸਰਵਿਸ 
Published : Feb 4, 2020, 11:22 am IST
Updated : Feb 4, 2020, 11:22 am IST
SHARE ARTICLE
File photo
File photo

ਸਰਕਾਰ ਨੇ ਪੈਨਸ਼ਨਰਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਪਰਸੋਨਲ, ਪਬਲਿਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਨੇ ਪੈਨਸ਼ਨ ਵੰਡਣ ਵਾਲੇ ਬੈਂਕਾਂ ਨੂੰ ਹਦਾਇਤ ਕੀਤੀ ਹੈ ....

ਨਵੀਂ ਦਿੱਲੀ- ਸਰਕਾਰ ਨੇ ਪੈਨਸ਼ਨਰਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਪਰਸੋਨਲ, ਪਬਲਿਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਨੇ ਪੈਨਸ਼ਨ ਵੰਡਣ ਵਾਲੇ ਬੈਂਕਾਂ ਨੂੰ ਹਦਾਇਤ ਕੀਤੀ ਹੈ ਕਿ ਜਿਨ੍ਹਾਂ ਪੈਸ਼ਨਰਾਂ ਨੇ 30 ਨਵੰਬਰ ਤੱਕ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਨਹੀਂ ਕੀਤਾ ਉਹਨਾਂ ਪੈਨਸ਼ਨਰਾਂ ਤੋਂ  ਵੱਧ ਤੋਂ ਵੱਧ 60 ਰੁਪਏ ਚਾਰਜ ਲੈ ਕੇ ਉਹਨਾਂ ਦੇ ਘਰ ਤੇ ਇਹ ਸੁਵਿਧਾ ਉਪਲੱਬਧ ਕਰਵਾਈ ਜਾਵੇ।

File PhotoFile Photo

ਇਸ ਬਾਰੇ 17 ਜਨਵਰੀ 2020 ਨੂੰ ਇਕ ਸਰਕੂਲਰ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਹਰ ਸਾਲ ਸਰਕਾਰੀ ਪੈਨਸ਼ਨਰ ਨੂੰ ਆਪਣਾ ਜੀਵਿਤ ਰਹਿਣ ਦਾ ਸਰਟੀਫਿਕੇਟ ਨਵੰਬਰ ਵਿਚ ਬੈਂਕ ਵਿਚ ਜਮ੍ਹਾ ਕਰਨਾ ਪੈਂਦਾ ਹੈ ਤਾਂ ਜੋ ਉਸਦੀ ਪੈਨਸ਼ਨ ਨਾ ਰੁਕੇ। ਸਾਰੇ ਪੈਨਸ਼ਨਰਾਂ ਦਾ ਜੀਵਨ ਸਰਟੀਫਿਕੇਟ ਜਮ੍ਹਾ ਹੋਵੇ ਇਹ ਸੁਰੱਖਿਅਤ ਕਰਨ ਲਈ ਮੰਤਰਾਲੇ ਨੇ ਬੈਂਕਾਂ ਨੂੰ ਹਰ ਸਾਲ 1 ਦਸੰਬਰ ਨੂੰ ਜੀਵਨ ਸਰਟੀਫਿਕੇਟ ਜਮ੍ਹਾ ਨਾ ਕਰਨ ਵਾਲਿਆਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਹੈ।

Pensioners demanding 7500 rupees pension minimum limit is 2500 rupeesPensioners 

ਬੈਂਕ ਨੂੰ ਕਿਹਾ ਗਿਆ ਹੈ ਕਿ ਉਹ ਐਸਐਮਐਸ ਅਤੇ ਈਮੇਲ ਦੇ ਜ਼ਰੀਏ ਪੈਨਸ਼ਨਰਾਂ ਨੂੰ ਯਾਦ ਕਰਾਉਣ ਜੋ ਲਾਈਫ ਸਰਟੀਫਿਕੇਟ ਜਮ੍ਹਾ ਨਹੀਂ ਕਰਦੇ। ਮੈਸੇਜ ਜਾਂ ਮੇਲ ਭੇਜਣ ਦੇ ਨਾਲ ਹੀ ਬੈਂਕ ਨੂੰ ਇਹ ਵੀ ਪੁੱਛਣਾ ਹੋਵੇਗਾ ਕਿ ਕੀ ਤੁਸੀਂ ਘਰ ਵਿਚ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੀ ਸੁਵਿਧਾ ਪ੍ਰਾਪਤ ਕਰਨਾ ਚਾਹੁੰਦੇ ਹੋ। ਬੈਂਕ 24 ਅਕਤੂਬਰ, 1 ਨਵੰਬਰ, 15 ਨਵੰਬਰ ਅਤੇ 25 ਨਵੰਬਰ ਨੂੰ ਪੈਨਸ਼ਨਰਾਂ ਨੂੰ ਮੈਸੇਜ ਅਤੇ ਈਮੇਲ ਭੇਜ ਕੇ ਯਾਦ ਦਿਲਵਾਉਣਗੇ।

PensionPension

ਪਿਛਲੇ ਸਾਲ 18 ਜੁਲਾਈ 2019 ਨੂੰ ਇਕ ਸਰਕੁਲਰ ਜਾਰੀ ਕਰ ਕੇ ਕੇਂਦਰ ਸਰਕਾਰ ਨੇ 80 ਸਾਲ ਤੋਂ ਜ਼ਿਆਦਾ ਉਮਰ ਵਾਲੇ ਪੈਸ਼ਨਰਾਂ ਨੂੰ ਆਪਣਾ ਜੀਵਨ ਸਰਟੀਫਿਕੇਟ ਜਮ੍ਹਾਂ ਕਰਨ ਲਈ 1 ਨਵੰਬਰ ਦੀ ਥਾਂ 'ਤੇ 1 ਅਕਤੂਬਰ ਦੀ ਤਾਰੀਕ ਦਿੱਤੀ ਸੀ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement