ਪੰਜਾਬੀਆਂ ’ਤੇ ਤਿਰੰਗੇ ਦੇ ਅਪਮਾਨ ਦੀਆਂ ਝੂਠੀਆਂ ਤੋਹਮਤਾਂ ਲਗਾ ਰਹੀ ਕੇਂਦਰ ਸਰਕਾਰ : ਸਿੱਪੀ ਗਿੱਲ

By : GAGANDEEP

Published : Feb 4, 2021, 1:35 pm IST
Updated : Feb 4, 2021, 1:38 pm IST
SHARE ARTICLE
Sippy Gill and Hardeep Singh Bhogal
Sippy Gill and Hardeep Singh Bhogal

ਪ੍ਰਦਰਸ਼ਨ ਨੂੰ ਸ਼ਾਂਤਮਈ ਢੰਗ ਨਾਲ ਹੀ ਲੜਨਾ ਤੇ ਜਿੱਤ ਯਕੀਨੀ ਹੈ

ਨਵੀਂ ਦਿੱਲੀ( ਹਰਦੀਪ ਸਿੰਘ ਭੋਗਲ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।ਕਿਸਾਨਾਂ ਨੂੰ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ।

Sippy Gill and Hardeep Singh Bhogal Sippy Gill and Hardeep Singh Bhogal

ਆਮ ਆਦਮੀ ਤੋਂ ਲੈ ਕੇ ਕਲਾਕਾਰਾਂ ਦਾ ਸਹਿਯੋਗ ਮਿਲ ਰਿਹਾ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਪੰਜਾਬੀ ਕਲਾਕਾਰ ਸਿੱਪੀ ਗਿੱਲ ਨਾਲ ਗੱਲਬਾਤ ਕੀਤੀ ਗਈ। ਸਿੱਪੀ ਗਿੱਲ ਨੇ ਕਿਹਾ ਕਿ  26 ਤਾਰੀਕ ਨੂੰ ਉਹ ਇਥੇ ਸਨ ਤੇ ਸ਼ਾਮ ਨੂੰ ਵਾਪਸ ਪੰਜਾਬ ਚਲੇ ਗਏ ਸਨ ਤੇ ਟੀਵੀ ਤੇ ਖਬਰਾਂ ਵੇਖ ਕੇ ਮਨ ਉਦਾਸ ਹੋ ਗਿਆ ਸੀ ਕਿ ਆ ਕੀ ਹੋ ਗਿਆ ਪਰ ਮੈਂ ਅੱਜ ਵਾਪਸ ਆਇਆ ਤੇ ਵੇਖ ਕੇ ਮਨ ਖੁਸ਼ ਹੋ ਗਿਆ ਕੇ ਇਥੇ ਤਾਂ ਕਿਸਾਨ ਉਵੇਂ ਹੀ ਰਲ ਕੇ ਰਹਿ ਰਹੇ ਹਨ।

Sippy Gill and Hardeep Singh Bhogal Sippy Gill and Hardeep Singh Bhogal

ਸਰਕਾਰ ਨੇ ਜਾਣ ਕੇ ਇੰਟਰਨੈੱਟ ਬੰਦ ਕਰ ਦਿੱਤਾ ਵੀ ਚੰਗੀਆਂ ਖਬਰਾਂ ਲੋਕਾਂ ਤੱਕ ਨਾ ਪਹੁੰਚ ਸਕਣ ਸਗੋਂ ਸਰਕਾਰ ਦੀਆ ਖਬਰਾਂ ਪਹੁੰਚਣ। ਤਿਰੰਗੇ ਦਾ ਲੋਕਾਂ ਨੇ ਕਦੇ ਵੀ ਅਪਮਾਨ ਨਹੀਂ ਕੀਤਾ ਨਾ ਕਦੇ ਕਰਨ ਦੀ ਸੋਚਣਗੇ। ਸਰਕਾਰ ਦਬਾਅ ਬਣਾਉਣ ਲਈ ਕਈ ਤਰ੍ਹਾਂ ਦੇ ਪੈਂਤਰੇ ਅਪਣਾ ਰਹੀ ਹੈ ਪਰ ਅਸੀਂ ਸ਼ਾਂਤੀਪੂਰਵਕ ਢੰਗ ਨਾਲ ਪ੍ਰਦਰਸ਼ਨ ਕਰਨਾ ਹੈ।

Sippy Gill and Hardeep Singh Bhogal Sippy Gill and Hardeep Singh Bhogal

ਉਹਨਾਂ ਨੇ ਕਿਹਾ ਕਿ ਸਾਡੀ ਕੌਮ ਬਹੁਤ ਮਦਦਗਾਰ ਹੈ, ਜਦੋਂ ਨੌਜਵਾਨਾਂ ਨੂੰ ਪੁਲਿਸ ਨੇ ਚੁੱਕਿਆ ਤਾਂ ਵਕੀਲ  ਮਦਦ ਲਈ ਅੱਗੇ ਆ ਗਏ ਸਨ ਵੀ ਅਸੀਂ ਉਹਨਾਂ ਦਾ ਫਰੀ ਵਿਚ ਕੇਸ ਲੜਾਂਗੇ। ਉਹਨਾਂ ਨੇ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਤੇ ਕੋਈ ਵੀ ਟਿੱਪਣੀ ਨਹੀਂ ਦਿੱਤੀ ਤੇ  ਕਿਹਾ ਕਿ ਮੈਂ ਆਪਣੇ ਆਪ ਨੂੰ ਇੰਨਾ ਕਾਬਲ ਨਹੀਂ ਸਮਝਦਾ ਜੋ ਇਹਨਾਂ ਤੇ ਟਿੱਪਣੀ ਦੇਵਾਂ ਸਾਡਾ ਸਾਰਿਆਂ ਦਾ ਇਕ ਹੀ ਮਕਸਦ ਹੈ ਤਿੰਨੇ ਕਾਨੂੰਨ ਰੱਦ ਕਰਵਾਉਣੇ।

Sippy Gill and Hardeep Singh Bhogal Sippy Gill and Hardeep Singh Bhogal

ਸਿੱਪੀ ਗਿੱਲ ਨੇ  ਨੌਜਵਾਨਾਂ ਨੂੰ ਸੁਨੇਹਾ  ਦਿੱਤਾ ਕਿ ਇਹ ਪ੍ਰਦਰਸ਼ਨ ਸ਼ਾਂਤਮਈ ਢੰਗ ਵਾਲਾ ਪ੍ਰਦਰਸ਼ਨ ਹੈ  ਅਸੀਂ ਇਸਨੂੰ ਪ੍ਰਦਰਸ਼ਨ ਨੂੰ ਸ਼ਾਂਤਮਈ ਢੰਗ ਨਾਲ ਹੀ ਲੜੀਏ ਤੇ ਜਿੱਤ ਯਕੀਨੀ ਹੈ।

Sippy Gill and Hardeep Singh Bhogal Sippy Gill and Hardeep Singh Bhogal

ਉਹਨਾਂ ਕਿਹਾ ਕਿ ਉਹਨਾਂ ਤੋਂ ਧਰਨੇ ਤੇ ਇਕ ਗਰਮ ਗੀਤ ਬਣ ਗਿਆ ਸੀ ਤੇ ਉਹਨਾਂ ਨੇ ਉਹ ਗੀਤ ਰੋਕ ਲਿਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕੋਈ ਵੀ ਇਸ ਗੀਤ ਤੋ ਪ੍ਰਭਾਵਿਤ ਹੋ ਕੇ ਕਾਨੂੰਨ ਨੂੰ ਆਪਣੇ ਹੱਥ ਵਿਚ ਨਾ ਲਵੇ। ਇਸ ਲਈ ਅਸੀਂ ਇਸ ਗੀਤ ਨੂੰ ਰੋਕ ਲਿਆ।   ਉਹਨਾਂ ਨੇ ਧਰਨੇ ਤੇ  ਗਾਏ ਗੀਤ ਦੀਆਂ ਸਤਰਾਂ ਵੀ ਸੁਣਾਈਆਂ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement