ਕੋਰੀਆਈ ਲਵ ਖੇਡਣ ਦੀਆਂ ਸਨ ਆਦੀ
Ghaziabad 3 sisters commit suicide News: ਗਾਜ਼ੀਆਬਾਦ ਵਿਚ ਤਿੰਨ ਸਕੀਆਂ ਭੈਣਾਂ ਨੇ ਦੀ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮੰਗਲਵਾਰ ਰਾਤ ਨੂੰ 2 ਵਜੇ ਤਿੰਨਾਂ ਨੇ ਇਕ ਦੂਜੇ ਦਾ ਹੱਥ ਫੜ ਕੇ ਬਾਲਕੋਨੀ ਤੋਂ ਛਾਲ ਮਾਰ ਦਿੱਤੀ। ਡਿੱਗਣ ਦੀ ਆਵਾਜ਼ ਸੁਣ ਕੇ, ਕਲੋਨੀ ਦੇ ਵਾਸੀ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਤਿੰਨੋਂ ਭੈਣਾਂ ਦੀ ਉਮਰ 12 ਤੋਂ 16 ਸਾਲ ਦੇ ਵਿਚਕਾਰ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਟਾਸਕ-ਅਧਾਰਤ ਕੋਰੀਆਈ ਲਵ ਗੇਮ ਦੀਆਂ ਆਦੀ ਸਨ। ਉਹ ਕੋਵਿਡ-19 ਮਹਾਂਮਾਰੀ ਤੋਂ ਹੀ ਇਹ ਗੇਮਾਂ ਖੇਡ ਰਹੇ ਸਨ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਖੇਡਣ ਤੋਂ ਰੋਕਿਆ ਸੀ ਅਤੇ ਝਿੜਕਿਆ। ਇਸ ਕਾਰਨ ਤਿੰਨਾਂ ਭੈਣਾਂ ਨੇ ਖ਼ੁਦਕੁਸ਼ੀ ਕਰ ਲਈ। ਹਾਲਾਂਕਿ, ਉਨ੍ਹਾਂ ਦਾ ਪਰਿਵਾਰ ਇਸ ਸਮੇਂ ਕੁਝ ਵੀ ਕਹਿਣ ਦੀ ਸੂਰਤ ਵਿਚ ਨਹੀਂ ਹੈ।
